ਕੈਨੇਡਾ ਭੇਜਣ ਦੇ ਨਾਮ ''ਤੇ 2 ਲੋਕਾਂ ਤੋਂ ਠੱਗੇ 17 ਲੱਖ 60 ਹਜ਼ਾਰ

07/14/2017 5:39:13 AM

ਫਗਵਾੜਾ, (ਜਲੋਟਾ)- ਪੁਲਸ ਨੇ 2 ਲੋਕਾਂ ਨੂੰ ਕਥਿਤ ਤੌਰ 'ਤੇ ਕਨੈਡਾ ਭੇਜਣ ਦੇ ਨਾਮ 'ਤੇ ਸਬਜ਼ਬਾਗ ਦਿਖਾ ਕੇ ਉਨ੍ਹਾਂ ਤੋਂ ਕੁੱਲ 17,60,000 ਦੀ ਠੱਗੀ ਮਾਰਨ ਵਾਲੇ ਸ਼ਾਤਿਰ ਦੋਸ਼ੀ ਨੌਸਰਬਾਜ਼ ਨੂੰ  ਸੰਨ ਇਨਕਲੇਵ ਫਲੈਟ ਰਾਮਪੁਰਾ ਰੋਪੜ ਤੋਂ ਗ੍ਰਿਫਤਾਰ ਕਰਨ ਦੀ ਸੂਚਨਾ ਮਿਲੀ ਹੈ। ਐੱਸ. ਪੀ. ਭੰਡਾਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਨੌਸਰਬਾਜ਼ ਦੀ ਪਛਾਣ ਚਰਨਜੀਤ ਭਾਟੀਆ ਉਰਫ ਗੋਲਡੀ ਪੁੱਤਰ ਸੁਭਾਸ਼ ਚੰਦਰ ਵਾਸੀ ਕਾਠਗੜ੍ਹ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਰੂਪ 'ਚ ਹੋਈ ਹੈ। ਠੱਗੀ ਦਾ ਸ਼ਿਕਾਰ ਬਣੇ ਜਾਰਜ ਮਸੀਹ ਪੁੱਤਰ ਅਮਰਨਾਥ ਤੇ ਪ੍ਰਸ਼ੋਤਮ ਲਾਲ ਪੁੱਤਰ ਗਿਆਨ ਚੰਦ ਬਾਈਪਾਸ ਜਲੰਧਰ ਨੇ ਦੱਸਿਆ ਕਿ ਵਾਸੀ ਰਾਮਾਮੰਡੀ ਜ਼ਿਲਾ ਜਲੰਧਰ ਨੇ ਖੁਲਾਸਾ ਕੀਤਾ ਕਿ ਉਸਨੂੰ ਕੈਨੇਡਾ 'ਚ ਅੱਛੇ ਢੰਗ ਨਾਲ ਸੈਟਲ ਕਰਨ ਦੀਆਂ ਗੱਲਾਂ ਕਹਿੰਦੇ ਹੋਏ ਦੋਸ਼ੀ ਚਰਨਜੀਤ ਭਾਟੀਆ ਉਰਫ ਗੋਲਡੀ ਏਜੰਟ ਦੇ ਨਾਲ ਲੱਖਾਂ ਰੁਪਏ ਦੀ ਡੀਲ ਕਰਕੇ ਉਸਨੂੰ ਕੁੱਲ 17,60,000 ਰੁਪਏ ਦੇ ਦਿੱਤੇ ਪਰ ਇਸਦੇ ਬਾਅਦ ਉਨ੍ਹਾਂ ਨੂੰ ਨਾ ਤਾਂ ਵਿਦੇਸ਼ ਭੇਜਿਆ ਤੇ ਨਾ ਹੀ ਪੈਸੇ ਵਾਪਸ ਕੀਤੇ। ਪੁਲਸ ਨੇ ਦੋਸ਼ੀ ਦੇ ਹਵਾਲੇ ਤੋਂ ਪ੍ਰੈਸ ਸਟਿੱਕਰ ਲੱਗੀ ਇਕ ਇੰਡੀਗੋ ਕਾਰ ਬਰਾਮਦ ਕੀਤੀ ਹੈ। ਦੋਸ਼ੀ ਨੂੰ ਜਲਦ ਹੀ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਪੁਲਸ ਜਾਂਚ ਜਾਰੀ ਹੈ।