ਕਾਂਗਰਸ ਦੇ ਗੜ੍ਹ ''ਚ ਮੋਦੀ ਦੇਣਗੇ ਕਈ ਸੋਗਾਤਾਂ (ਪੜ੍ਹੋ 16 ਦਸੰਬਰ ਦੀਆਂ ਖਾਸ ਖਬਰਾਂ)

12/16/2018 1:54:52 AM

ਨਵੀਂ ਦਿੱਲੀ / ਜਲੰਧਰ (ਵੈਬ ਡੈਸਕ)—ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਸੰਯੁਕਤ ਪ੍ਰਗਤੀਸ਼ੀਲ ਗਠਬੰਧਨ ਪ੍ਰਧਾਨ ਸੋਨੀਆ ਗਾਂਧੀ ਦੇ ਸੰਸਦੀ ਖੇਤਰ ਰਾਏਬਰੇਲੀ ਨੂੰ ਕਰੋੜਾਂ ਰੁਪਇਆ ਦੀਆਂ ਵਿਕਾਸ ਯੋਜਨਾਵਾਂ ਦੀ ਸੌਗਾਤ ਦੇ ਕੇ ਕਾਂਗਰਸ ਦੇ ਗੜ੍ਹ ਨੂੰ ਭੇਦਨ ਦੀ ਕੋਸ਼ਿਸ਼ ਕਰਨਗੇ। ਮੋਦੀ ਦਾ ਰਾਏਬਰੇਲੀ ਦੌਰਾ ਆਉਣ ਵਾਲੀਆਂ ਲੋਕਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਲਈ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਦੇ ਸਾਢੇ ਚਾਰ ਸਾਲ ਬਾਅਦ ਮੋਦੀ ਸੋਨੀਆ ਗਾਂਧੀ ਦੇ ਸੰਸਦੀ ਖੇਤਰ 'ਚ ਪਹਿਲੀ ਵਾਰ ਆ ਰਹੇ ਹਨ।

ਛੱਤੀਸਗੜ੍ਹ ਦੇ ਸੀ.ਐੱਮ. ਦਾ ਅੱਜ ਹੋਵੇਗਾ ਐਲਾਨ


ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿਚ ਭਾਵੇਂ ਮੁੱਖ ਮੰਤਰੀਆਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਪਰ ਛੱਤੀਸਗੜ੍ਹ ਦੇ ਮੁੱਖ ਮੰਤਰੀ ਬਾਰੇ ਫੈਸਲਾ ਸ਼ਨੀਵਾਰ ਰਾਤ ਦੇਰ ਗਏ ਤੱਕ ਵੀ ਨਹੀਂ ਹੋ ਸਕਿਆ ਸੀ।ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਨੀਵਾਰ ਟਵਿੱਟਰ 'ਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਲਈ ਦਾਅਵੇਦਾਰ ਸਭ ਵਿਧਾਇਕਾਂ ਨਾਲ ਆਪਣੀ ਤਸਵੀਰ ਜਾਰੀ ਕੀਤੀ ਪਰ ਮੁੱਖ ਮੰਤਰੀ ਕੌਣ ਹੋਵੇਗਾ, ਇਸ ਬਾਰੇ ਕੁਝ ਵੀ ਨਹੀਂ ਦੱਸਿਆ।ਪਾਰਟੀ ਦੇ ਇਕ ਨੇਤਾ ਨੇ ਕਿਹਾ ਕਿ ਐਤਵਾਰ ਦੁਪਹਿਰ 12 ਵਜੇ ਰਾਏਪੁਰ ਵਿਖੇ ਕਾਂਗਰਸ ਵਿਧਾਇਕ ਦਲ ਦੀ ਬੈਠਕ ਸੱਦੀ ਗਈ ਹੈ, ਜਿਸ ਵਿਚ ਮੁੱਖ ਮੰਤਰੀ ਦੇ ਨਾਂ 'ਤੇ ਆਖਰੀ ਮੋਹਰ ਲੱਗੇਗੀ।

ਵਿਕਰਮਸਿੰਘੇ ਸ਼੍ਰੀਲੰਕਾ ਦੇ ਪੀ. ਐੈੱਮ. ਵਜੋਂ ਚੁੱਕਣਗੇ ਸਹੁੰ


ਸ਼੍ਰੀਲੰਕਾ 'ਚ ਸੱਤਾ ਸੰਘਰਸ਼ ਖਤਮ ਕਰਦੇ ਹੋਏ ਰਾਸ਼ਟਰਪਤੀ ਮੈਤਰੀਪਾਲਾ ਸ੍ਰੀਸੈਨਾ ਵਲੋਂ ਵਾਦ-ਵਿਵਾਦ ਵਾਲਾ ਕਦਮ ਚੁੱਕਣ ਪਿਛੋਂ ਪ੍ਰਧਾਨ ਮੰਤਰੀ ਬਣਾਏ ਗਏ ਮਹਿੰਦਾ ਰਾਜਪਕਸ਼ੇ ਨੇ ਸ਼ੁੱਕਰਵਾਰ ਰਾਤ ਦੇਰ ਗਏ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਹੁਣ ਐਤਵਾਰ ਰਾਨਿਲ ਵਿਕਰਮਸਿੰਘੇ ਨੂੰ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁਕਾਈ ਜਾਏਗੀ।

ਮਾਲਦੀਵ ਦੇ ਰਾਸ਼ਟਰਪਤੀ ਆਉਣਗੇ ਭਾਰਤ ਦੌਰੇ 'ਤੇ


ਮਾਲਦੀਵ ਦੇ ਨਵੇਂ ਰਾਸ਼ਟਰਪਤੀ ਇਬਰਾਹਿਮ ਮੁਹੰਮਦ ਸੋਲਿਹ ਤਿੰਨ ਦਿਨਾਂ ਦੀ ਯਾਤਰਾ 'ਤੇ ਐਤਵਾਰ ਨੂੰ ਇੱਥੇ ਪਹੁੰਚਣਗੇ।ਇਸ ਦੌਰਾਨ ਉਹ ਦੋ-ਪੱਖੀ ਸੰਬੰਧਾਂ ਨੂੰ ਮਜ਼ਬੂਤ ਕਰਨ ਨੂੰ ਲੈ ਕੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਨਗੇ।

ਖੇਡ
ਅੱਜ ਹੋਣ ਵਾਲੇ ਮੁਕਾਬਲੇ


ਕ੍ਰਿਕਟ : ਭਾਰਤ ਬਨਾਮ ਆਸਟਰੇਲੀਆ (ਦੂਜਾ ਟੈਸਟ, ਤੀਜਾ ਦਿਨ)
ਕ੍ਰਿਕਟ : ਰਣਜੀ ਟਰਾਫੀ ਕ੍ਰਿਕਟ ਟੂਰਨਾਮੈਂਟ-2018
ਹਾਕੀ : ਹਾਕੀ ਵਿਸ਼ਵ ਕੱਪ-2018 ਫਾਈਨਲ ਮੈਚ

Hardeep kumar

This news is Content Editor Hardeep kumar