ਲੁੱਟ ਖੋਹ ਦੇ ਮਾਮਲੇ ''ਚ ਪੀ. ਓ. ਗ੍ਰਿਫਤਾਰ

07/24/2017 6:14:38 AM

ਲੁਧਿਆਣਾ,  (ਰਿਸ਼ੀ)- ਲੁੱਟ-ਖੋਹ ਦੇ ਮਾਮਲੇ ਵਿਚ ਅਦਾਲਤ ਵੱਲੋਂ ਪੀ. ਓ. ਕਰਾਰ ਦਿੱਤਾ ਗਿਆ ਇਕ ਮੁਲਾਜ਼ਮ ਭੇਸ ਬਦਲ ਕੇ ਰਹਿਣ ਲੱਗ ਪਿਆ, ਜਿਸ ਨੂੰ ਐੱਸ. ਟੀ. ਯੂ. ਦੀ ਪੁਲਸ ਵਲੋਂ ਐਤਵਾਰ ਨੂੰ ਸੂਚਨਾ ਦੇ ਆਧਾਰ 'ਤੇ ਕਾਬੂ ਕੀਤਾ ਗਿਆ।
ਜਾਣਕਾਰੀ ਦਿੰਦੇ ਇੰਚਾਰਜ ਪ੍ਰੇਮ ਸਿੰਘ ਦੇ ਅਨੁਸਾਰ ਫੜੇ ਗਏ ਦੋਸ਼ੀ ਦੀ ਪਛਾਣ ਰਵਿੰਦਰ ਸਿੰਘ ਨਿਵਾਸੀ ਗਗਨ ਨਗਰ ਦੇ ਰੂਪ ਵਿਚ ਹੋਈ ਹੈ। ਉਕਤ ਦੋਸ਼ੀ ਖਿਲਾਫ 3 ਨਵੰਬਰ 2011 ਨੂੰ ਥਾਣਾ ਕੋਤਵਾਲੀ ਵਿਚ ਆਰਮਜ਼ ਐਕਟ ਤਹਿਤ ਕੇਸ ਦਰਜ ਹੋਇਆ ਸੀ, ਜਿਸ 'ਚ 2 ਜੁਲਾਈ 2014 ਨੂੰ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤਾ ਗਿਆ ਸੀ। ਪੁਲਸ ਤੋਂ ਬਚਣ ਲਈ ਭੇਸ ਬਦਲ ਲਿਆ ਸੀ।