ਅੰਮ੍ਰਿਤਪਾਲ ਦੇ ਮਾਮਲੇ 'ਚ ਪੁਲਸ ਦੇ ਹੱਥ ਲੱਗੀ ਵੱਡੀ ਸਫ਼ਲਤਾ, ਬਰਾਮਦ ਹੋਏ 2 ਮੋਟਰਸਾਈਕਲ

03/23/2023 12:55:27 PM

ਸ਼ਾਹਕੋਟ (ਮੁਨੀਸ਼)- ਵਾਰਿਸ ਪੰਜਾਬ ਦੇ ਸੰਸਥਾ ਦੇ ਮੁਖੀ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਪੰਜਾਬ ਪੁਲਸ ਦਾ ਆਪ੍ਰੇਸ਼ਨ ਅੰਮ੍ਰਿਤਪਾਲ ਲਗਾਤਾਰ ਜਾਰੀ ਹੈ। ਪੰਜਾਬ ਪੁਲਸ ਵੱਲੋਂ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਹੁਣ ਸ਼ਾਹਕੋਟ ਦੀ ਪੁਲਸ ਨੇ ਅੰਮ੍ਰਿਤਪਾਲ ਸਿੰਘ ਵੱਲੋਂ ਫਰਾਰ ਹੋਣ ਵਿਚ ਵਰਤੇ ਗਏ ਦੋ ਹੋਰ ਮੋਟਰਸਾਈਕਲ ਬਰਾਮਦ ਕੀਤੇ ਹਨ। ਬਰਾਮਦ ਕੀਤੇ ਗਏ ਮੋਟਰਸਾਈਕਲਾਂ ਵਿੱਚੋਂ ਇਕ ਬੁਲੇਟ ਮੋਟਰਸਾਈਕਲ ਅਤੇ ਇਕ ਸਪਲੈਂਡਰ ਬਾਈਕ ਹੈ, ਜੋ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਨੇ ਬੰਦੂਕ ਦੀ ਨੋਕ 'ਤੇ ਕਿਸੇ ਕੋਲੋਂ ਖੋਹ ਲਿਆ ਸੀ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਬੰਧੀ ਹੁਣ ਤੱਕ ਦਾ ਵੱਡਾ ਖ਼ੁਲਾਸਾ, ਵਿਸਾਖੀ ’ਤੇ ਹੋਣਾ ਸੀ ‘ਅਨੰਦਪੁਰ ਖ਼ਾਲਸਾ ਫ਼ੌਜ’ ਦਾ ਰਸਮੀ ਐਲਾਨ

ਦਰਅਸਲ ਨੰਗਲ ਅੰਬੀਆ ਤੋਂ ਅੰਮ੍ਰਿਤਪਾਲ ਨਾਲ ਸਾਥੀ ਬੁਲੇਟ ਮੋਟਰਸਾਈਕਲ 'ਤੇ ਸਵਾਰ ਹੋ ਕੇ ਆ ਰਹੇ ਸਨ, ਜਿਨ੍ਹਾਂ ਨੇ ਅੱਗੇ ਜਾ ਕੇ ਬੰਦੂਕ ਦੀ ਨੋਕ 'ਤੇ ਕਿਸੇ ਤੋਂ ਸਪਲੈਂਡਰ ਮੋਟਰਸਾਈਕਲ ਖੋਹ ਲਿਆ ਸੀ। ਇਸ ਦੇ ਨਾਲ ਹੀ ਅੰਮ੍ਰਿਤਪਾਲ ਸਿੰਘ ਬੁਲੇਟ ਛੱਡ ਕੇ ਦੂਜੀ ਮੋਟਰਸਾਈਕਲ ਤੋਂ ਫਰਾਰ ਹੋ ਗਿਆ ਸੀ। ਜਿਸ ਦੀ ਨਵੀਂ ਤਸਵੀਰ ਅੱਜ ਸਾਹਮਣੇ ਆਈ ਹੈ। ਇਸ ਸਬੰਧੀ ਥਾਣਾ ਫਿਲਹਾਲ ਸ਼ਾਹਕੋਟ ਦੀ ਪੁਲਸ ਨੇ 3 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਸ ਤੋਂ ਪਹਿਲਾਂ ਪੁਲਸ ਨੇ ਜਲੰਧਰ ਦੇ ਦਾਰਾਪੁਰ ਤੋਂ ਪਲੈਟੀਨਾ ਬਾਈਕ ਬਰਾਮਦ ਕੀਤੀ ਸੀ।

ਪਾਲੀ ਬੈਠਾ ਸੀ ਇਹ ਸੁਫ਼ਨਾ, ਵਿਸਾਖੀ ’ਤੇ ਹੋਣਾ ਸੀ ‘ਅਨੰਦਪੁਰ ਖ਼ਾਲਸਾ ਫ਼ੌਜ’ ਦਾ ਰਸਮੀ ਐਲਾਨ
ਰੂਸ ਦੇ ਵੈਗਨਾਰ ਗਰੁੱਪ ਪ੍ਰਾਈਵੇਟ ਆਰਮੀ ਦੀ ਤਰਜ਼ ’ਤੇ ‘ਅਨੰਦਪੁਰ ਸਾਹਿਬ ਖ਼ਾਲਸਾ ਫ਼ੌਜ’ ਬਣਾਉਣ ਦਾ ਸੁਫ਼ਨਾ ਅੰਮ੍ਰਿਤਪਾਲ ਨੇ ਵੇਖਿਆ ਸੀ। ਇਸ ਕੰਮ ਲਈ ਉਸ ਨੇ ਕਰੋੜਾਂ ਰੁਪਏ ਫੰਡ ਦੇ ਤੌਰ 'ਤੇ ਬਾਹਰੋਂ ਮੰਗਵਾ ਲਏ ਸਨ। ਆਪਣੇ ‘ਅਨੰਦਪੁਰ ਸਾਹਿਬ ਖ਼ਾਲਸਾ ਫ਼ੌਜ’ ਬਣਾਉਣ ਦੇ ਪ੍ਰੋਗਰਾਮ ਨੂੰ ਉਸ ਵੱਲੋਂ ਵਿਸਾਖੀ ਮੌਕੇ ਸਾਕਾਰ ਕੀਤੇ ਜਾਣ ਦਾ ਪ੍ਰੋਗਰਾਮ ਵੱਡੀ ਪੱਧਰ ’ਤੇ ਉਲੀਕਿਆ ਗਿਆ ਸੀ। ਅੰਮ੍ਰਿਤਪਾਲ ਸਿੰਘ ਵੱਲੋਂ ਵਿਸਾਖੀ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਖ਼ਾਲਸਾ ਵਹੀਰ ਰਾਹੀਂ ਸੰਗਤਾਂ ਦਾ ਵੱਡਾ ਇਕੱਠ ਕਰਕੇ ‘ਅਨੰਦਪੁਰ ਸਾਹਿਬ ਖ਼ਾਲਸਾ ਫ਼ੌਜ’ ਦੀ ਸਥਾਪਨਾ ਦਾ ਐਲਾਨ ਕੀਤੇ ਜਾਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ, ਜਿਸ ਨੂੰ ਖ਼ੁਫ਼ੀਆ ਏਜੰਸੀਆਂ ਦੀ ਚੌਕਸੀ ਕਾਰਨ ਖ਼ਤਮ ਹੀ ਨਹੀਂ ਕੀਤਾ ਗਿਆ ਸਗੋਂ ਉਸ ਦੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਥਾਪੇ ਗਏ ਏਰੀਆ ਕਮਾਂਡਰਾਂ ਅਤੇ ਆਗੂਆਂ ਨੂੰ ਪੰਜਾਬ ਪੁਲਸ ਵੱਲੋਂ ਵੱਖ-ਵੱਖ ਧਰਾਵਾਂ ਹੇਠ ਪਰਚਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ : ਏਅਰਪੋਰਟ ਵਾਂਗ ਬਣਨਗੇ ਲੁਧਿਆਣਾ ਤੇ ਜਲੰਧਰ ਕੈਂਟ ਰੇਲਵੇ ਸਟੇਸ਼ਨ, ਅੰਮ੍ਰਿਤਸਰ ਤੋਂ ਚੱਲੇਗੀ ਵੰਦੇ ਭਾਰਤ ਐਕਸਪ੍ਰੈੱਸ

shivani attri

This news is Content Editor shivani attri