ਪੰਜਾਬ ''ਚ ਪਹਿਲਾਂ ਦੁੱਧ, ਘਿਓ ਅਤੇ ਲੱਸੀ ਦੀਆਂ ਨਦੀਆਂ ਵਗਦੀਆਂ ਸਨ ਪਰ ਹੁਣ...

06/13/2017 12:01:00 PM


ਗਿੱਦੜਬਾਹਾ—ਅੱਜ ਤੋਂ ਕਈ ਸਾਲ ਪਹਿਲਾਂ ਪੰਜਾਬ ਦੇ ਨੌਜਵਾਨ ਆਪਣੀ ਜਵਾਨੀ ਦੇ ਲਈ ਮਸ਼ਹੂਰ ਮੰਨੇ ਜਾਂਦੇ ਸਨ। ਉਸ ਸਮੇਂ ਪੰਜਾਬ 'ਚ ਦੁੱਧ, ਘਿਓ ਅਤੇ ਲੱਸੀ ਆਦਿ ਦੀਆਂ ਨਦੀਆਂ ਵਗਦੀਆਂ ਸਨ ਪਰ ਅੱਜ ਕੱਲ ਬਹੁਤ ਸਾਰੇ ਨੌਜਵਾਨ ਵਿਗੋਰੈਕਸ, ਵੀਆਗਰਾ, ਸ਼ਿਲੈਜੀਤ ਅਤੇ ਏ 1 ਐਸ ਐਲ ਆਦਿ ਲੈਣ ਲਈ ਮੈਡੀਕਲ ਸਟੋਰਾਂ 'ਤੇ ਜਾਂਦੇ ਹਨ। ਕਈ ਲੋਕ ਕਾਮਿਨੀ ਨਾਮ ਦੀਆਂ ਗੋਲੀਆਂ ਦੀ ਵੀ ਵਰਤੋਂ ਕਰਦੇ ਹਨ।
ਗਿੱਦੜਬਾਹਾ ਦੇ ਨੌਜਵਾਨ ਵੀਰੂ ਨੇ ਦੱਸਿਆ ਕਿ ਇਨ੍ਹਾਂ ਗੋਲੀਆਂ ਦਾ ਲੋਕ ਗਲਤ ਵਰਤੋਂ ਕਰਦੇ ਹਨ। ਇਹ ਗੋਲੀਆਂ ਦਿਮਾਗੀ ਟੈਨਸ਼ਨ ਅਤੇ ਖੂਨ ਦਾ ਦੌਰਾ ਤੇਜ ਕਰਨ ਲਈ ਹੁੰਦੀਆਂ ਹਨ। ਇਨ੍ਹਾਂ ਦੀ ਗਲਤ ਵਰਤੋਂ ਕਿਸੇ ਹੋਰ ਬਿਮਾਰੀ ਨੂੰ ਪੈਦਾ ਕਰ ਸਕਦੀ ਹੈ।