ਸਹੁਰੇ ਪਰਿਵਾਰ ਤੋਂ ਦੁਖੀ ਵਿਆਹੁਤਾ ਨੇ ਪੇਕੇ ਘਰ ਕੀਤੀ ਖ਼ੁਦਕੁਸ਼ੀ

07/18/2020 6:26:56 PM

ਸੁਲਤਾਨਪੁਰ ਲੋਧੀ (ਸੋਢੀ) : ਥਾਣਾ ਸੁਲਤਾਨਪੁਰ ਲੋਧੀ ਅਧੀਨ ਪਿੰਡ ਕੋਠੇ ਈਸਰਵਾਲ ਵਿਖੇ ਪੇਕੇ ਘਰ ਆਈ ਵਿਆਹੁਤਾ ਸੁਰਿੰਦਰ ਕੌਰ (35) ਪਤਨੀ ਦਵਿੰਦਰ ਸਿੰਘ ਪਿੰਡ ਸਰਦਾਰਵਾਲਾ (ਥਾਣਾ ਲੋਹੀਆਂ) ਵਲੋਂ ਬੀਤੀ ਰਾਤ ਸਹੁਰੇ ਪਰਿਵਾਰ ਤੋਂ ਦੁਖੀ ਹੋ ਕੇ ਦੂਜੀ ਮੰਜ਼ਿਲ 'ਤੇ ਪੱਖੇ ਨਾਲ ਚੁੰਨੀ ਬੰਨ੍ਹ ਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਤਕ ਸੁਰਿੰਦਰ ਕੌਰ ਦੇ ਦੋ ਲੜਕੇ ਹਨ। ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਮ੍ਰਿਤਕ ਲੜਕੀ ਦੇ ਭਰਾ ਅਵਤਾਰ ਸਿੰਘ ਪੁੱਤਰ ਸਵਰਨ ਸਿੰਘ ਨਿਵਾਸੀ ਪਿੰਡ ਕੋਠੇ ਈਸ਼ਰਵਾਲ ਦੇ ਬਿਆਨਾਂ 'ਤੇ ਮ੍ਰਿਤਕ ਦੇ ਪਤੀ ਦਵਿੰਦਰ ਸਿੰਘ ਪੁੱਤਰ ਦਿਆਲ ਸਿੰਘ ਵਾਸੀ ਪਿੰਡ ਸਰਦਾਰਵਾਲਾ, ਸੱਸ ਜੋਗਿੰਦਰ ਕੌਰ ਪਤਨੀ ਦਿਆਲ ਸਿੰਘ, ਸ਼ਰੀਕੇ 'ਚ ਲੱਗਦੇ ਜੇਠ ਭੁਪਿੰਦਰ ਸਿੰਘ ਪੁੱਤਰ ਬਹਾਦਰ ਸਿੰਘ ਵਾਸੀ ਸਰਦਾਰਵਾਲਾ, ਨਨਾਣ ਦੇ ਲੜਕੇ ਗੁਰਪ੍ਰੀਤ ਸਿੰਘ ਵਾਸੀ ਨਵਾਂ ਪਿੰਡ ਦੋਨੇਵਾਲ, ਡਾਕਟਰ ਗੁਰਿੰਦਰ ਸਿੰਘ ਜੋਸਣ ਤੇ ਕੁਲਵੰਤ ਸਿੰਘ ਮਹਿਰਾਜਵਾਲਾ ਖ਼ਿਲਾਫ਼ ਵੱਖ-ਵੱਖ ਧਾਰਾਵਾਂ 'ਚ ਕੇਸ ਦਰਜ ਕੀਤਾ ਹੈ। ਮਾਮਲੇ ਦੀ ਜਾਂਚ ਏ. ਐੱਸ. ਆਈ. ਪਰਮਜੀਤ ਸਿੰਘ ਇੰਚਾਰਜ ਚੌਕੀ ਭੁਲਾਣਾ ਵਲੋਂ ਕੀਤੀ ਜਾ ਰਹੀ ਹੈ । 

ਇਹ ਵੀ ਪੜ੍ਹੋ : ਅਤਿ ਦੁਖਦਾਈ ਖ਼ਬਰ, ਤਰਨਤਾਰਨ 'ਚ ਕਰੰਟ ਲੱਗਣ ਕਾਰਣ ਮਾਂ-ਪੁੱਤ ਦੀ ਮੌਤ, ਦੁੱਖ 'ਚ ਧੀ ਨੇ ਖਾਧਾ ਜ਼ਹਿਰ  

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸੁਲਤਾਨਪੁਰ ਲੋਧੀ ਦੇ ਇੰਸਪੈਕਟਰ ਸਰਬਜੀਤ ਸਿੰਘ ਨੇ ਦੱਸਿਆ ਕਿ ਅਵਤਾਰ ਸਿੰਘ ਦੇ ਬਿਆਨ ਮੁਤਾਬਕ ਮ੍ਰਿਤਕ ਵਿਆਹੁਤਾ ਸੁਰਿੰਦਰ ਕੌਰ 12ਵੀਂ ਪੜ੍ਹੀ ਸੀ ਤੇ ਉਸਦਾ ਵਿਆਹ 8-04-2004 ਨੂੰ ਦਵਿੰਦਰ ਸਿੰਘ ਪੁੱਤਰ ਦਿਆਲ ਸਿੰਘ ਪਿੰਡ ਸਰਦਾਰਵਾਲਾ ਨਾਲ ਹੋਇਆ ਸੀ , ਜਿਸਦੇ ਦੋ ਲੜਕੇ ਹਨ। ਉਨ੍ਹਾਂ ਦੱਸਿਆ ਕਿ ਅਵਤਾਰ ਸਿੰਘ ਦੇ ਪਿਤਾ ਦੀ ਮੌਤ 2011 'ਚ ਹੋ ਗਈ ਸੀ ਜਿਸ ਤੋਂ ਬਾਅਦ ਸੁਰਿੰਦਰ ਕੌਰ ਦੇ ਸਹੁਰੇ ਉਸ 'ਤੇ ਆਪਣੇ ਪਿਤਾ ਦੀ ਜ਼ਮੀਨ 'ਚੋਂ ਹਿੱਸਾ ਲੈ ਕੇ ਆਉਣ ਲਈ ਮਜਬੂਰ ਕਰਦੇ ਸਨ ਤੇ ਉਸਦਾ ਪਤੀ, ਸੱਸ ਤੇ ਉਕਤ ਚਾਰ ਹੋਰ ਸਾਰੇ ਮਿਲ ਕੇ ਉਸਦੀ ਕੁੱਟਮਾਰ ਕਰਦੇ ਸਨ। ਉਨ੍ਹਾਂ ਦੱਸਿਆ ਕਿ ਉਸਦੇ ਸਹੁਰੇ ਉਸਦੇ ਚਰਿੱਤਰ ਸੰਬੰਧੀ ਵੀ ਗਲਤ ਇਲਜ਼ਾਮ ਲਗਾਉਂਦੇ ਸਨ ਜਿਸ ਕਾਰਨ ਉਹ ਪੇਕੇ ਘਰ ਆ ਗਈ । 

ਇਹ ਵੀ ਪੜ੍ਹੋ : ਬਠਿੰਡਾ : ਪਤੀ ਨੇ ਆਸ਼ਿਕ ਨਾਲ ਰੰਗੇ ਹੱਥੀਂ ਫੜੀ ਪਤਨੀ, ਦੋਵਾਂ ਨੂੰ ਦਿੱਤੀ ਰੌਂਗਟੇ ਖੜ੍ਹੇ ਕਰਨ ਵਾਲੀ ਮੌਤ (ਤਸਵੀਰਾਂ)

ਉਨ੍ਹਾਂ ਦੱਸਿਆ ਕਿ ਪੇਕੇ ਘਰ ਹੀ ਉਨ੍ਹਾਂ ਨੂੰ ਅਦਾਲਤ ਵਲੋਂ ਤਲਾਕ ਦੇ ਕੇਸ ਦਾ ਸੰਮਨ ਮਿਲਿਆ ਪਰ ਇਸ ਬਾਰੇ ਉਸਦੇ ਭਰਾ ਅਵਤਾਰ ਸਿੰਘ ਨੇ ਆਪਣੀ ਭੈਣ ਨੂੰ ਨਹੀਂ ਸੀ ਦੱਸਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦਾ ਇਕ ਹੱਥ ਲਿਖਤ ਖੁਦਕੁਸ਼ੀ ਨੋਟ ਵੀ ਮਿਲਿਆ ਹੈ ਜਿਸ 'ਚ ਉਸਨੇ ਆਪਣੀ ਮੌਤ ਦਾ ੱਜ਼ਿੰਮੇਵਾਰ ਆਪਣੇ ਸਹੁਰੇ ਪਰਿਵਾਰ ਨੂੰ ਦੱਸਿਆ ਹੈ । ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।

ਇਹ ਵੀ ਪੜ੍ਹੋ : ਵੱਡੀ ਵਾਰਦਾਤ, ਆਨਲਾਈਨ ਲੁੱਡੋ ਖੇਡ ਨੇ ਕਰਵਾਇਆ ਨੌਜਵਾਨ ਦਾ ਕਤਲ

Gurminder Singh

This news is Content Editor Gurminder Singh