ਲਾਹੌਰ ’ਚ ਕਣਕ ਦੇ ਆਟੇ ਦਾ ਮੁੱਲ 140 ਰੁਪਏ ਪ੍ਰਤੀ ਕਿੱਲੋ ਹੋਇਆ, ਲੋਕਾਂ ’ਚ ਮਚੀ ਹਾਹਾਕਾਰ

12/14/2022 4:25:44 PM

ਗੁਰਦਾਸਪੁਰ/ਲਾਹੌਰ (ਵਿਨੋਦ)- ਕੁਝ ਦਿਨ ਪਹਿਲਾਂ ਪਾਕਿਸਤਾਨ ਦੇ ਰਾਜ ਪੰਜਾਬ ਦੇ ਵਿਚ ਕਣਕ ਦਾ ਰੇਟ ਜੋ 40 ਕਿੱਲੋ ਦਾ 3500 ਰੁਪਏ ਸੀ, ਅਚਾਨਕ ਕਣਕ ਦੀ ਤੰਗੀ ਕਾਰਨ 4400-4500 ਰੁਪਏ ਹੋ ਜਾਣ ਦੇ ਕਾਰਨ ਲਾਹੌਰ ਅਤੇ ਆਸਪਾਸ ਦੇ ਸ਼ਹਿਰਾਂ ਵਿਚ ਕਣਕ ਦਾ ਆਟਾ 130 ਤੋਂ 140 ਰੁਪਏ ਪ੍ਰਤੀ ਕਿਲੋਂ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਲੋਕਾਂ ਦੇ ਵਿਚ ਹਾਹਾਕਾਰ ਮਚੀ ਹੋਈ ਹੈ, ਉੱਥੇ ਹੀ ਲੋਕਾਂ ਨੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਕੇ ਸਸਤੇ ਰੇਟ ’ਚ ਆਟਾ ਸਪਲਾਈ ਕਰਨ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ :  ਰਣਜੀਤ ਸਿੰਘ ਬ੍ਰਹਮਪੁਰਾ ਦੀ ਅਰਥੀ ਨੂੰ ਸੁਖਬੀਰ ਬਾਦਲ ਨੇ ਦਿੱਤਾ ਮੋਢਾ, ਸਸਕਾਰ ਮੌਕੇ ਪਹੁੰਚੀ ਅਕਾਲੀ ਦਲ ਦੀ ਲੀਡਰਸ਼ਿਪ

ਸੂਤਰਾਂ ਅਨੁਸਾਰ ਚੱਕੀ ਮਾਲਿਕ ਅਚਾਨਕ ਆਟੇ ਦੇ ਰੇਟ ਵਧਾਉਣ ਦੇ ਬਾਰੇ ਵਿਚ ਦਲੀਲ ਦੇ ਰਹੇ ਹਨ ਕਿ ਮਾਰਕੀਟ ਵਿਚ ਉਨਾਂ ਨੂੰ ਕਣਕ ਮਹਿੰਗੇ ਰੇਟ ਨਾਲ ਮਿਲਣ ਕਾਰਨ ਇਹ ਰੇਟ ਵਧਾਉਣਾ ਜ਼ਰੂਰੀ ਹੋ ਗਿਆ ਹੈ। ਚੱਕੀ ਮਾਲਿਕ ਐਸੋਸੀਏਸ਼ਨ ਲਾਹੌਰ ਦੇ ਪ੍ਰਧਾਨ ਰਹੀਮ ਖਾਨ ਦੇ ਅਨੁਸਾਰ ਅਸੀ ਵੀ ਉਲਝਣ ’ਚ ਹੈ ਅਤੇ ਲੱਗਦਾ ਹੈ ਕਿ ਹਾਲਾਤ ਸਰਕਾਰ ਦੇ ਕੰਟਰੋਲ ਤੋਂ ਬਾਹਰ ਹੁੰਦੇ ਜਾ ਰਹੇ ਹਨ। ਇਸ ਤਰ੍ਹਾਂ ਲਾਹੌਰ ਮੁਤਾਹਿਤਾ ਨਾਨ ਰੋਟੀ ਐਸੋਸੀਏਸ਼ਨ ਦੇ ਪ੍ਰਧਾਨ ਆਫ਼ਤਾਬ ਗਿੱਲ ਨੇ ਵੀ ਕਿਹਾ ਕਿ ਸਾਦੇ ਅਤੇ ਬਾਰਿਕ ਆਟੇ ਦੀਆਂ ਕੀਮਤਾਂ ਵਿਚ ਅਥਾਂਹ ਵਾਧੇ ਨੂੰ ਵੇਖਦੇ ਹੋਏ ਰੋਟੀ ਨਾਨ ਸਸਤੇ ਰੇਟ ਤੇ ਲੋਕਾਂ ਨੂੰ ਮੁਹੱਈਆਂ ਕਰਵਾਉਣ ਨਾਲ ਇਨਕਾਰ ਕਰਦੇ ਹੋਏ ਆਪਣੇ ਕਾਰੋਬਾਰ ਬੰਦ ਕਰ ਦਿੱਤੇ ਅਤੇ ਕਿਹਾ ਕਿ ਜਲਦੀ ਹੀ ਰੇਟ ਵਧਾਉਣ ਦੀ ਪ੍ਰਸ਼ਾਸਨ ਤੋਂ ਮਨਜ਼ੂਰੀ ਮਿਲਣ ਦੇ ਬਾਅਦ ਹੀ ਕੰਮ ਸ਼ੁਰੂ ਕਰਾਂਗੇ। ਉਨਾਂ ਨੇ ਕਿਹਾ ਕਿ ਸਾਨੂੰ ਆਟਾ 14000 ਰੁਪਏ ਪ੍ਰਤੀ ਕੁਇੰਟਲ ਮਿਲ ਰਿਹਾ ਹੈ ਅਤੇ ਇਸ ਰੇਟ ਵਿਚ ਆਟਾ ਖਰੀਦ ਕਰਕੇ ਲੋਕਾਂ ਨੂੰ ਸਸਤੇ ਰੇਟ ਅਤੇ ਨਾਨ ਰੋਟੀ ਖਿਲਾਉਣਾ ਮੁਸ਼ਕਿਲ ਹੈ।

ਇਹ ਵੀ ਪੜ੍ਹੋ : ਜਲੰਧਰ ਵਿਖੇ ਨਿਹੰਗ ਸਿੰਘਾਂ ਨੇ ਖੋਖੇ 'ਚੋਂ ਕੱਢ ਕੇ ਸਾੜੇ ਸਿਗਰਟ, ਪਾਨ ਤੇ ਤੰਬਾਕੂ, ਦੁਕਾਨਦਾਰਾਂ ਨੇ ਸੁਣਾਇਆ ਦੁਖ਼ੜਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

shivani attri

This news is Content Editor shivani attri