ਹੈਰੋਇਨ ਸਮੱਗਲਿੰਗ ਦੇ ਦੋਸ਼ ''ਚ ਭੇਜਿਆ ਨਿਆਇਕ ਹਿਰਾਸਤ ''ਚ

01/09/2018 12:28:27 AM

ਰੂਪਨਗਰ, (ਕੈਲਾਸ਼)- ਸਿੰਘ ਭਗਵੰਤਪੁਰਾ ਪੁਲਸ ਵੱਲੋਂ ਗ੍ਰਿਫਤਾਰ ਹੈਰੋਇਨ ਸਮੱਗਲਿੰਗ ਦੇ ਦੋ ਮੁਲਜ਼ਮਾਂ ਨੂੰ ਅੱਜ ਜ਼ਿਲਾ ਅਦਾਲਤ ਰੂਪਨਗਰ ਵੱਲੋਂ 14 ਦਿਨ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ.ਐੱਸ.ਆਈ. ਰਾਕੇਸ਼ਵਿੰਦਰ ਨੇ ਦੱਸਿਆ ਕਿ 5 ਜਨਵਰੀ ਨੂੰ ਪੁਲਸ ਨਾਕੇ ਦੌਰਾਨ ਇੰਡੀਗੋ ਕਾਰ 'ਚ ਸਵਾਰ ਆਕਾਸ਼ ਚੌਹਾਨ ਪੁੱਤਰ ਜਗਵੀਰ ਸਿੰਘ ਨੂੰ 40 ਗ੍ਰਾਮ ਹੈਰੋਇਨ ਅਤੇ ਰਿਸ਼ਭ ਕੋਹਲੀ ਪੁੱਤਰ ਰਮੇਸ਼ ਕੁਮਾਰ ਨੂੰ 50 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਸੀ, ਜਿਨ੍ਹਾਂ ਵਿਰੁੱਧ ਮੁਕੱਦਮਾ ਨੰ. 1 ਦਰਜ ਕੀਤਾ ਗਿਆ। ਇਨ੍ਹਾਂ ਨੂੰ ਬੀਤੇ ਦਿਨੀਂ ਅਦਾਲਤ 'ਚ ਪੇਸ਼ ਕੀਤਾ ਗਿਆ ਸੀ। ਉਨ੍ਹਾਂ ਨੂੰ ਦੋ ਦਿਨ ਦੇ ਪੁਲਸ ਰਿਮਾਂਡ ਮਗਰੋਂ ਅੱਜ ਫਿਰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੋਂ ਉਨ੍ਹਾਂ ਨੂੰ 14 ਦਿਨ ਦੀ ਨਿਆਇਕ ਹਿਰਾਸਤ 'ਚ ਜੇਲ ਭੇਜ ਦਿੱਤਾ ਗਿਆ।