ਇਸਾ ਨਗਰ 'ਚ ਔਰਤ ਨੇ ਫਾਹਾ ਲੈ ਕੀਤੀ ਆਤਮ ਹੱਤਿਆ (ਵੀਡੀਓ)

07/17/2018 5:18:28 PM

ਜਲੰਧਰ (ਰਾਜੇਸ਼)— ਇਸਾ ਨਗਰ 'ਚ ਇਕ ਔਰਤ ਨੇ ਫਾਹਾ ਲੱਗਾ ਕੇ ਆਤਮ ਹੱਤਿਆ ਕਰ ਲਈ। ਔਰਤ ਦੇ ਹੱਥਾਂ 'ਚੋਂ ਹਾਲੇ ਤਕ ਵਿਆਹ ਦਾ ਚੂੜਾ ਵੇ ਉਤਰਿਆ ਨਹੀਂ ਸੀ ਕਿ ਉਸ ਨੇ ਮੌਤ ਨੂੰ ਗਲੇ ਲਗਾ ਲਿਆ। ਹਾਲਾਂਕਿ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦਾ ਦੋਸ਼ ਹੈ ਕਿ ਮ੍ਰਿਤਕ ਨੇ ਆਤਮ ਹੱਤਿਆ ਨਹੀਂ ਕੀਤੀ ਬਲਕਿ ਉਸ ਦਾ ਕਤਲ ਕਰਕੇ ਲਾਸ਼ ਨੂੰ ਫਾਹਾ ਲਗਾਇਆ ਗਿਆ ਹੈ। ਔਰਤ ਦੀ ਪਛਾਣ ਸੁਮਿਤਾ ਪਤਨੀ ਨਰੇਸ਼ ਕਲਿਆਣ ਨਾਲ ਹੋਈ ਹੈ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਸ ਦਾ ਵਿਆਹ 6 ਮਹੀਨੇ ਪਹਿਲੇ ਨਰੇਸ਼ ਕਲਿਆਣ ਨਾਲ ਹੋਈ ਸੀ। ਵਿਆਹ ਤੋਂ ਬਾਅਦ ਪਤੀ ਦੁਬਈ 'ਚ ਚੱਲਿਆ ਗਿਆ ਜੋ ਸ਼ਨੀਵਾਰ ਨੂੰ ਵਾਪਸ ਆਇਆ ਸੀ ਕਿ ਅੱਜ ਉਨ੍ਹਾਂ ਨੂੰ ਸ਼ਾਮ 5 ਵਜੇ ਦੇ ਕਰੀਬ ਫੋਨ ਆਇਆ ਤਾਂ ਸੁਮਿਤਾ ਨੇ ਫਾਹਾ ਲਗਾ ਲਿਆ ਹੈ। ਥਾਣਾ ਨੰਬਰ-1 ਦੀ ਪੁਲਸ ਲਾਸ਼ ਨੂੰ ਕਬਜ਼ੇ 'ਚ ਲੈ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਥਾਣਾ ਇੰਚਾਰਜ ਨੇ ਦੱਸਿਆ ਕਿ ਕੇਸ ਦੀ ਛਾਣਬੀਨ ਕੀਤੀ ਜਾ ਰਹੀ ਹੈ।