ਸੁੰਦਰ ਨਗਰ ਵਿਚ ਲੱਗਾ ਕੂੜੇ ਦਾ ਵੱਡਾ ਢੇਰ ਦੇ ਰਿਹਾ ਹੈ ਬੀਮਾਰੀਆਂ ਨੂੰ ਸੱਦਾ

Saturday, Jan 13, 2018 - 06:59 AM (IST)

ਬਟਾਲਾ, (ਬੇਰੀ, ਭੱਲਾ)- ਬਟਾਲਾ ਦੇ ਵਾਰਡ ਨੰ.34 ਵਿਚ ਪੈਂਦੇ ਸੁੰਦਰ ਨਗਰ ਵਿਖੇ ਲੱਗਾ ਕੂੜੇ ਦਾ ਵੱਡਾ ਢੇਰ ਜਿਥੇ ਬੀਮਾਰੀਆਂ ਨੂੰ ਸੱਦਾ ਦੇ ਰਿਹਾ ਹੈ, ਉਥੇ ਨਾਲ ਹੀ ਇਥੋਂ ਲੰਘਣ ਸਮੇਂ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਦਿੰਦਿਆਂ ਸੁੰਦਰ ਨਗਰ ਦੇ ਰਹਿÎਣ ਵਾਲੇ ਲੋਕਾਂ ਅਸ਼ੋਕ ਕੁਮਾਰ, ਪ੍ਰਵੀਨ ਕੁਮਾਰ, ਕ੍ਰਿਪਾਲ ਸਿੰਘ ਆਦਿ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਇਥੇ ਪਿਛਲੇ ਕਈ ਦਿਨਾਂ ਤੋਂ ਕੂੜੇ ਦਾ ਢੇਰ ਸੁੰਦਰ ਦੀ ਮੇਨ ਸੜਕ 'ਤੇ ਲੱਗਾ ਹੋਇਆ ਹੈ, ਜਿਸ ਨਾਲ ਆਸ-ਪਾਸ ਦੇ ਘਰ ਉੱਠ ਰਹੀ ਗੰਦੀ ਬਦਬੂ ਤੋਂ ਪ੍ਰਭਾਵਿਤ ਹੋ ਰਹੇ ਹਨ। ਇਸ ਕੂੜੇ ਦੇ ਢੇਰ ਨਾਲ ਜਿਥੇ ਬੀਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਪਿਆ ਹੈ, ਉਥੇ ਨਾਲ ਹੀ ਪ੍ਰਸ਼ਾਸਨ ਵੱਲੋਂ ਇਥੋਂ ਇਹ ਕੂੜੇ ਦਾ ਢੇਰ ਨਹੀਂ ਚੁੱਕਿਆ ਜਾ ਰਿਹਾ ਹੈ। ਲੋਕਾਂ ਦੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਇਸ ਕੂੜੇ ਦੇ ਢੋਰ ਨੂੰ ਇਥੋਂ ਚੁਕਵਾ ਕੇ ਸੁੰਦਰ ਨਗਰ ਦੇ ਵਸਨੀਕਾਂ ਨੂੰ ਰਾਹਤ ਦਿੱਤੀ ਜਾਵੇ। 


Related News