ਨਵੇਂ ਸਾਲ ਦੇ ਜਸ਼ਨਾਂ ਨੂੰ ਲੈ ਕੇ ਅਹਿਮ ਖ਼ਬਰ, ਜਾਰੀ ਕੀਤੇ ਗਏ ਸਖ਼ਤ ਹੁਕਮ

12/29/2023 11:20:51 AM

ਲੁਧਿਆਣਾ (ਰਾਜ) : ਨਵੇਂ ਸਾਲ ਦੇ ਆਗਮਨ ’ਤੇ ਸ਼ਹਿਰ ’ਚ ਹੋਣ ਵਾਲੇ ਪ੍ਰੋਗਰਾਮ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ। ਪੁਲਸ ਵੱਲੋਂ ਪਹਿਲਾਂ ਹੀ ਸਖ਼ਤੀ ਦੇ ਹੁਕਮ ਜਾਰੀ ਕਰ ਦਿੱਤੇ ਹਨ। ਦੇਰ ਰਾਤ 1 ਵਜੇ ਤੋਂ ਬਾਅਦ ਮਹਾਨਗਰ ਦੇ ਹੋਟਲ, ਬੀਅਰ ਬਾਰ, ਰੈਸਟੋਰੈਂਟ ਅਤੇ ਹੋਰ ਜਗ੍ਹਾ ’ਤੇ ਕੋਈ ਪ੍ਰੋਗਰਾਮ ਨਹੀਂ ਹੋਵੇਗਾ। ਸਾਰਿਆਂ ਨੂੰ ਇਕ 1 ਵਜੇ ਆਪਣੇ ਕਾਰੋਬਾਰੀ ਸਥਾਨ ਬੰਦ ਕਰਨੇ ਪੈਣਗੇ। ਜਾਰੀ ਹੋਏ ਹੁਕਮਾਂ ’ਚ ਇਹ ਵੀ ਸਾਫ਼ ਕੀਤਾ ਗਿਆ ਹੈ ਕਿ ਇਨ੍ਹਾਂ ਹੁਕਮਾਂ ਨੂੰ ਨਾ ਮੰਨਣ ਵਾਲਿਆਂ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਸੰਘਣੀ ਧੁੰਦ ਦਰਮਿਆਨ ਰੇਲ ਦਾ ਸਫ਼ਰ ਹੋਇਆ ਔਖਾ, ਠੰਡ 'ਚ ਠਰਦੇ ਯਾਤਰੀ ਕਰ ਰਹੇ ਟਰੇਨਾਂ ਦੀ ਉਡੀਕ

ਵੀਰਵਾਰ ਨੂੰ ਡੀ. ਸੀ. ਪੀ. (ਹੈੱਡਕੁਆਰਟਰ) ਰੁਪਿੰਦਰ ਸਿੰਘ ਵੱਲੋਂ ਜਾਰੀ ਹੁਕਮਾਂ ’ਚ ਕਿਹਾ ਗਿਆ ਹੈ ਕਿ ਨਵੇਂ ਸਾਲ ਦੇ ਸਵਾਗਤ ਲਈ ਮਹਾਨਗਰ 'ਚ ਕਈ ਥਾਵਾਂ ’ਤੇ ਸਵਾਗਤੀ ਸਮਾਰੋਹ ਹੁੰਦੇ ਹਨ, ਜਿਸ ਵਿਚ ਕਈ ਹੋਟਲ, ਰੈਸਟੋਰੈਂਟ, ਬੀਅਰ ਬਾਰ, ਪਬ ਜਾਂ ਫਿਰ ਹੋਰ ਜਗ੍ਹਾ ’ਤੇ ਪ੍ਰੋਗਰਾਮ ਕਰਵਾਏ ਜਾਂਦੇ ਹਨ। ਮਹਾਨਗਰ ਦੇ ਕਈ ਪ੍ਰਮੁੱਖ ਬਾਜ਼ਾਰਾਂ ’ਚ ਵੀ ਲੋਕਾਂ ਦੀ ਭੀੜ ਜੁੱਟੀ ਰਹਿੰਦੀ ਹੈ। ਇਸ ਦੌਰਾਨ ਕੁੱਝ ਸ਼ਰਾਰਤੀ ਅਨਸਰ ਮਾਹੌਲ ਖ਼ਰਾਬ ਕਰਨ ’ਚ ਜੁੱਟੇ ਰਹਿੰਦੇ ਹਨ।

ਇਹ ਵੀ ਪੜ੍ਹੋ : ਪੰਜਾਬ ਦੇ 35 ਲੱਖ ਰਾਸ਼ਨ ਕਾਰਡਧਾਰਕਾਂ ਲਈ ਚਿੰਤਾ ਭਰੀ ਖ਼ਬਰ, ਪੜ੍ਹੋ ਕੀ ਹੈ ਪੂਰਾ ਮਾਮਲਾ

ਕਈ ਵਾਰ ਲੜਾਈ-ਝਗੜੇ ਹੁੰਦੇ ਹਨ ਜਾਂ ਫਿਰ ਲੁੱਟ-ਖੋਹ ਦਾ ਡਰ ਬਣਿਆ ਰਹਿੰਦਾ ਹੈ। ਇਸ ਲਈ ਇਹ ਹੁਕਮ ਜਾਰੀ ਕੀਤੇ ਗਏ ਹਨ। ਡੀ. ਸੀ. ਪੀ. ਦੇ ਅਨੁਸਾਰ 1 ਵਜੇ ਦੇਰ ਰਾਤ ਤੋਂ ਬਾਅਦ ਮਹਾਨਗਰ ਦਾ ਕੋਈ ਵੀ ਰੈਸਟੋਰੈਂਟ, ਹੋਟਲ, ਪਬ ਜਾਂ ਫਿਰ ਬੀਅਰ ਬਾਰ ਨਹੀਂ ਖੁੱਲ੍ਹੇਗਾ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੋਕਾਂ ਦੀ ਸੁਰੱਖਿਆ ਲਈ ਇਸ ਤਰ੍ਹਾਂ ਦੇ ਕਦਮ ਚੁੱਕੇ ਗਏ ਹਨ, ਜਿਸ ਕਾਰਨ ਕੋਈ ਜੇਕਰ ਕੋਈ ਵੀ ਇਨ੍ਹਾਂ ਹੁਕਮਾਂ ਨੂੰ ਨਹੀਂ ਮੰਨਦਾ ਹੈ ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ।

ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 

Babita

This news is Content Editor Babita