ਸਕੂਲੀ ਵਿਦਿਆਰਥੀਆਂ ਲਈ ਅਹਿਮ ਖ਼ਬਰ, 10ਵੀਂ ਤੇ 12ਵੀਂ ਜਮਾਤ ਦੀ ਡੇਟਸ਼ੀਟ ਜਾਰੀ

03/24/2022 7:40:25 PM

ਚੰਡੀਗੜ੍ਹ-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਤੇ 12ਵੀਂ ਜਮਾਤਾਂ ਦੀਆਂ ਪ੍ਰੀਖਿਆਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਤੇ 12ਵੀਂ ਜਮਾਤਾਂ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ, ਜਿਸ 'ਚ 21 ਅਪ੍ਰੈਲ ਤੋਂ ਲੈ ਕੇ 23 ਮਈ ਤੱਕ ਪ੍ਰੀਖਿਆਵਾਂ ਹੋਣਗੀਆਂ। 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 21 ਅਪ੍ਰੈਲ ਤੋਂ ਲੈ ਕੇ 23 ਮਈ ਤੱਕ ਚੱਲਣਗੀਆਂ ਜਦਕਿ 10ਵੀਂ ਦੀਆਂ ਪ੍ਰੀਖਿਆਵਾਂ 29 ਅਪ੍ਰੈਲ ਤੋਂ 19 ਮਈ ਤੱਕ ਚੱਲਣਗੀਆਂ।

ਇਹ ਵੀ ਪੜ੍ਹੋ : ਮਜੀਠਾ ’ਚ ਮੁੜ ਵੱਡੀ ਵਾਰਦਾਤ, ਲੁਟੇਰਿਆਂ ਨੇ ਸਿਰ ’ਚ ਰਾਡ ਮਾਰ ਕੇ ਲੁੱਟਿਆ ਆੜ੍ਹਤੀ

12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੁਪਹਿਰ ਤੋਂ ਸ਼ੁਰੂ ਹੋਣਗੀਆਂ। ਉਥੇ, ਦੂਜੇ ਪਾਸੇ ਸਕੂਲੀ ਵਿਦਿਆਰਥੀਆਂ 'ਚ ਪ੍ਰੀਖਿਆਵਾਂ ਨੂੰ ਲੈ ਕੇ ਕਾਫ਼ੀ ਉਤਸ਼ਾਹ ਹੈ। ਦੱਸਿਆ ਗਿਆ ਹੈ ਕਿ 10ਵੀਂ ਦੀਆਂ ਪ੍ਰੀਖਿਆਵਾਂ ਸਵੇਰ ਦੀ ਸ਼ਿਫਟ 'ਚ ਹੋਣਗੀਆਂ। 29 ਅਪ੍ਰੈਲ ਨੂੰ 10ਵੀਂ ਦਾ ਪਹਿਲਾਂ ਪੇਪਰ ਪੰਜਾਬੀ-ਏ ਹੋਵੇਗਾ ਅਤੇ 21 ਅਪ੍ਰੈਲ ਨੂੰ 12ਵੀਂ ਦਾ ਪਹਿਲਾਂ ਪੇਪਰ ਸਾਇੰਸ ਦਾ ਹੋਵੇਗਾ। ਪ੍ਰੈਟੀਕਲ ਪੇਪਰ ਬਾਰੇ ਵਿਦਿਆਰਥੀਆਂ ਨੂੰ ਬਾਅਦ 'ਚ ਸੂਚਿਤ ਕੀਤਾ ਜਾਵੇਗਾ।

 

ਇਹ ਵੀ ਪੜ੍ਹੋ : ਮੈਂ ਕਿਸੇ ਵੀ ਕੀਮਤ 'ਤੇ ਅਸਤੀਫ਼ਾ ਨਹੀਂ ਦੇਵਾਂਗੇ : ਇਮਰਾਨ ਖਾਨ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Karan Kumar

This news is Content Editor Karan Kumar