ਪੰਜਾਬ ਦੇ ਮੌਸਮ ਨੂੰ ਲੈ ਕੇ ਅਹਿਮ ਜਾਣਕਾਰੀ, ਆਉਣ ਵਾਲੇ ਦਿਨਾਂ ’ਚ ਅਜਿਹਾ ਰਹੇਗਾ ਮੌਸਮ

08/26/2023 6:27:52 PM

ਚੰਡੀਗੜ੍ਹ : ਸੂਬੇ ’ਚ ਮਾਨਸੂਨ ਦੇ ਢਾਈ ਮਹੀਨੇ ਬੀਤ ਚੁੱਕੇ ਹਨ ਅਤੇ ਇਸ ਵਾਰ ਮਾਲਵੇ ’ਚ ਮਾਨਸੂਨ ਸਭ ਤੋਂ ਕਮਜ਼ੋਰ ਰਿਹਾ ਹੈ, ਜਿਸ ਕਾਰਨ ਮਾਲਵੇ ਦੇ ਜ਼ਿਲ੍ਹਿਆਂ ਫਾਜ਼ਿਲਕਾ, ਮੁਕਤਸਰ, ਬਠਿੰਡਾ, ਮੋਗਾ, ਬਰਨਾਲਾ, ਮਾਨਸਾ, ਸੰਗਰੂਰ ’ਚ 30 ਤੋਂ 66 ਫੀਸਦੀ ਘੱਟ ਬਾਰਿਸ਼ ਰਿਕਾਰਡ ਕੀਤੀ ਗਈ ਹੈ। ਜਦਕਿ 8 ਜ਼ਿਲ੍ਹਿਆਂ ਵਿਚ 20 ਤੋਂ 87 ਫੀਸਦੀ ਤੱਕ ਵਾਧੂ ਵਰਖਾ ਹੋਈ ਹੈ। ਘੱਟ ਮੀਂਹ ਪੈਣ ਦਾ ਕਾਰਨ ਦੱਸਦੇ ਹੋਏ ਆਈ. ਐੱਮ. ਡੀ. ਚੰਡੀਗੜ੍ਹ ਦਾ ਕਹਿਣਾ ਹੈ ਕਿ ਇਸ ਵਾਰ ਮਾਨਸੂਨ ਸੀਜ਼ਨ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਪੂਰਬ ਤੋਂ ਆਉਣ ਵਾਲੀਆਂ ਮਾਨਸੂਨ ਹਵਾਵਾਂ ਜ਼ਿਆਦਾਤਰ ਸੂਬੇ ਦੇ ਉਪਰਲੇ ਉੱਤਰੀ ਹਿੱਸੇ ਵਿੱਚ ਸਰਗਰਮ ਸਨ ਅਤੇ ਮਾਝੇ, ਦੁਆਬੇ ਦੇ ਪਹਾੜੀ ਖੇਤਰਾਂ ਨਾਲ ਲੱਗਦੇ ਜ਼ਿਲ੍ਹਿਆਂ ਵਿਚ ਇਸ ਵਾਰ ਨਮੀ ਸਭ ਤੋਂ ਵੱਧ ਹੋਣ ਕਾਰਨ ਉੱਥੇ ਜ਼ਿਆਦਾ ਮੀਂਹ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ : ਰਾਜਪਾਲ ਵਲੋਂ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਚਿਤਾਵਨੀ ਤੋਂ ਬਾਅਦ ਮੁੱਖ ਮੰਤਰੀ ਦਾ ਠੋਕਵਾਂ ਜਵਾਬ

ਜਦਕਿ ਹਵਾ ਵਿਚ ਨਮੀ ਘੱਟ ਹੋਣ ਕਾਰਨ ਇਸ ਵਾਰ ਮਾਲਵੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿਚ ਮੌਸਮ ਖੁਸ਼ਕ ਰਿਹਾ ਹੈ। ਇਸ ਦੇ ਨਾਲ ਹੀ ਮਾਲਵੇ ਦੇ ਜ਼ਿਲ੍ਹਿਆਂ ਵਿਚ ਆਉਣ ਵਾਲੇ ਮੌਨਸੂਨ ਸੀਜ਼ਨ ਦੇ ਬਾਕੀ ਰਹਿੰਦੇ ਦਿਨਾਂ ਵਿਚ ਵੀ ਚੰਗੀ ਬਾਰਿਸ਼ ਨਹੀਂ ਹੋਈ ਹੈ। ਇੱਥੇ ਆਉਣ ਵਾਲੇ ਦਿਨ ਜ਼ਿਆਦਾਤਰ ਖੁਸ਼ਕ ਰਹਿਣਗੇ। ਜਿਸ ਕਾਰਨ ਇੱਥੇ ਮੀਂਹ ਦਾ ਮਾਇਨਸ ਅੰਕੜਾ ਹੋਰ ਵਧੇਗਾ। ਇਸ ਸਮੇਂ ਸੂਬੇ ਵਿਚ 1 ਜੂਨ ਤੋਂ 25 ਅਗਸਤ ਤੱਕ 341 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ, ਜੋ ਕਿ 25 ਅਗਸਤ ਤੱਕ ਆਮ ਹੈ। ਦੂਜੇ ਪਾਸੇ ਹੁਣ ਜ਼ਿਆਦਾਤਰ ਜ਼ਿਲ੍ਹਿਆਂ 'ਚ ਮੌਸਮ ਖੁਸ਼ਕ ਹੋਣਾ ਸ਼ੁਰੂ ਹੋ ਗਿਆ ਹੈ। ਜਦਕਿ ਮੌਸਮ ਵਿਭਾਗ ਮੁਤਾਬਕ 30 ਅਗਸਤ ਤੱਕ ਸੂਬੇ 'ਚ ਮੌਸਮ ਪੂਰੀ ਤਰ੍ਹਾਂ ਖੁਸ਼ਕ ਹੋ ਜਾਵੇਗਾ। ਜਦਕਿ ਇਸ ਤੋਂ ਪਹਿਲਾਂ 29 ਅਗਸਤ ਤੱਕ ਆਸਮਾਨ 'ਚ ਸੰਭਾਵੀ ਬੱਦਲ ਛਾਏ ਰਹਿਣ ਦੇ ਨਾਲ ਇਕ-ਦੋ ਥਾਵਾਂ 'ਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਫਰਾਂਸ ਅੰਬੈਸੀ ਵੀਜ਼ਾ ਧੋਖਾਦੇਹੀ ਮਾਮਲੇ ’ਚ ਵੱਡੀ ਕਾਰਵਾਈ, ਟ੍ਰੈਵਲ ਏਜੰਟ ਦੇ ਬੈਂਕ ਲਾਕਰ ਦੀ ਤਲਾਸ਼ੀ ਨੇ ਉਡਾਏ ਹੋਸ਼

15 ਸਤੰਬਰ ਮਾਨਸੂਨ ਦੇ ਜਾਣ ਦੀ ਤਾਰੀਖ ਹੈ

ਸੂਬੇ 'ਚ ਮਾਨਸੂਨ ਦੀ ਵਾਪਸੀ ਦੀ ਆਮ ਤਾਰੀਖ਼ 15 ਸਤੰਬਰ ਤੱਕ ਦਿੱਤੀ ਗਈ ਹੈ ਕਿਉਂਕਿ ਲਗਾਤਾਰ ਡਰਾਈ ਦਿਨਾਂ ਤੋਂ ਬਾਅਦ ਮਾਨਸੂਨ ਵਿਭਾਗ ਨੇ ਮਾਨਸੂਨ ਨੂੰ ਅਲਵਿਦਾ ਕਹਿ ਦਿੱਤਾ ਹੈ ਪਰ ਫਿਲਹਾਲ ਸਤੰਬਰ ਦੇ ਮਹੀਨੇ ਮਾਨਸੂਨ ਦੇ ਹਲਕੇ ਸਰਗਰਮ ਰਹਿਣ ਦੀ ਉਮੀਦ ਹੈ। ਹਿਮਾਚਲ ਪ੍ਰਦੇਸ਼ ਵਿਚ ਵੀ ਸਤੰਬਰ ਮਹੀਨੇ ਵਿਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ।

ਇਹ ਵੀ ਪੜ੍ਹੋ : ਪਤੀ ਦੀ ਸ਼ਰਮਨਾਕ ਕਰਤੂਤ, ਇੰਸਟਾਗ੍ਰਾਮ ’ਤੇ ਪਤਨੀ ਦੀ ਨਗਨ ਵੀਡੀਓ ਕਰ ਦਿੱਤੀ ਅਪਲੋਡ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Gurminder Singh

This news is Content Editor Gurminder Singh