ਸ਼ਿਵ ਸੈਨਾ ਪੰਜਾਬ ਨੇ ਕੀਤੀਆਂ ਅਹਿਮ ਨਿਯੁਕਤੀਆਂ

09/13/2017 6:22:53 AM

ਅੰਮ੍ਰਿਤਸਰ,  (ਜਸ਼ਨ)-  ਸ਼ਿਵ ਸੈਨਾ ਪੰਜਾਬ ਦੇ ਅਹੁਦੇਦਾਰਾਂ ਵੱਲੋਂ ਅਹਿਮ ਮੀਟਿੰਗ ਸਥਾਨਕ ਛੇਹਰਟਾ ਸਥਿਤ ਇੰਡੀਆ ਗੇਟ ਦੇ ਕੋਲ ਦਫ਼ਤਰ ਵਿਚ ਬੁਲਾਈ ਗਈ। ਇਸ ਮੌਕੇ ਮੁੱਖ ਤੌਰ 'ਤੇ ਪੰਜਾਬ ਦੇ ਉਪ ਚੇਅਰਮੈਨ ਵਿਪਨ ਨਈਅਰ ਸ਼ਾਮਿਲ ਹੋਏ। ਸੰਗਠਨ ਨੂੰ ਉਸ ਵਕਤ ਹੋਰ ਜ਼ੋਰ ਮਿਲਿਆ ਜਦੋਂ ਨਵਦੀਪ ਚੋਪੜਾ, ਜੋਤੀ ਪ੍ਰਕਾਸ਼ ਤੇ ਰਣਬੀਰ ਕੁਮਾਰ ਆਪਣੇ ਦਰਜਨਾਂ ਸਾਥੀਆਂ ਸਮੇਤ ਸ਼ਿਵ ਸੈਨਾ ਪੰਜਾਬ ਵਿਚ ਸ਼ਾਮਿਲ ਹੋ ਗਏ। ਸਾਰੇ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਨਵਦੀਪ ਚੋਪੜਾ ਨੂੰ ਵਾਰਡ-2 ਦਾ ਪ੍ਰਧਾਨ, ਜੋਤੀ ਪ੍ਰਕਾਸ਼ ਨੂੰ ਵਾਰਡ-29 ਤੇ ਰਣਬੀਰ ਕੁਮਾਰ ਨੂੰ ਵਾਰਡ-30 ਦਾ ਪ੍ਰਧਾਨ ਨਿਯੁਕਤ ਕੀਤਾ ਗਿਆ।
ਇਸ ਮੌਕੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਪਾਰਟੀ ਦੇ ਸੰਵਿਧਾਨ ਤੋਂ ਜਾਣੂ ਕਰਵਾਇਆ ਗਿਆ ਅਤੇ ਨਾਲ ਹੀ ਸਮਾਜ ਸੇਵਾ ਦੀ ਸਹੁੰ ਵੀ ਦਿਵਾਈ ਗਈ। ਨਵ-ਨਿਯੁਕਤ ਪਦ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਜੋ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ, ਉਹ ਉਸ ਨੂੰ ਪੂਰੀ ਈਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ। ਨਵ-ਨਿਯੁਕਤ ਅਹੁਦੇਦਾਰਾਂ ਅਤੇ ਨਵੇਂ ਮੈਂਬਰਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਜ਼ਿਲਾ ਇੰਚਾਰਜ ਰਮਨ ਪੰਡਿਤ, ਰਿੱਕੀ ਪੰਡਿਤ, ਗੌਰਵ ਅਰੋੜਾ, ਰਘੂ ਸ਼ਰਮਾ, ਮੋਹਿਤ ਗੁਲਾਟੀ, ਰਾਜਾ ਬਾਵਾ, ਨਿਸ਼ੂ ਚਾਵਲਾ ਤੇ ਕਈ ਹੋਰ ਮੌਜੂਦ ਸਨ।