ਇਮੀਗ੍ਰੇਸ਼ਨ ਕੰਪਨੀਆਂ 'ਤੇ ਪੁਲਸ ਨੇ ਕੱਸਿਆ ਸ਼ਿਕੰਜਾ (ਵੀਡੀਓ)

05/26/2018 10:25:23 AM

ਲੁਧਿਆਣਾ(ਰਿਸ਼ੀ)– ਸ਼ੁੱਕਰਵਾਰ ਨੂੰ ਕਮਿਸ਼ਨਰੇਟ ਪੁਲਸ ਵਲੋਂ ਸ਼ਹਿਰ ਭਰ 'ਚ ਖੁੱਲ੍ਹੀਆਂ ਇਮੀਗ੍ਰੇਸ਼ਨ ਕੰਪਨੀਆਂ 'ਤੇ ਸ਼ਿਕੰਜਾ ਕੱਸਦੇ ਹੋਏ ਸਾਰਾ ਦਿਨ ਛਾਪੇ ਮਾਰੇ ਗਏ ਅਤੇ ਕਈਆਂ ਖਿਲਾਫ ਮੌਕੇ 'ਤੇ ਐੱਫ. ਆਈ. ਆਰ. ਦਰਜ ਕਰਨ ਦੇ ਆਦੇਸ਼ ਜਾਰੀ ਕੀਤੇ ਗਏ। ਪੁਲਸ ਕਮਿਸ਼ਨਰ ਵਲੋਂ ਆਈ. ਪੀ. ਐੱਸ. ਅਧਿਕਾਰੀ ਸੁਰਿੰਦਰ ਲਾਂਬਾ ਦੀ ਸੁਪਰਵਿਜ਼ਨ 'ਚ ਗਠਿਤ ਕੀਤੀ ਗਈ ਸਪੈਸ਼ਲ ਟੀਮ ਜਿਸ ਵੀ ਇਲਾਕੇ ਵਿਚ ਇਮੀਗ੍ਰੇਸ਼ਨ ਕੰਪਨੀ 'ਤੇ ਰੇਡ ਕਰਨ ਪਹੁੰਚਦੀ ਤਾਂ ਉਥੇ ਉਸ ਇਲਾਕੇ ਦੇ ਏ. ਸੀ. ਪੀ. ਸਮੇਤ ਐੱਸ. ਡੀ. ਐੱਮ. ਵੀ ਪਹੁੰਚਦਾ। ਇਸ ਤੋਂ ਬਾਅਦ ਮੌਕੇ 'ਤੇ ਸਾਰੇ ਕਾਗਜ਼ਾਤ ਚੈੱਕ ਕੀਤੇ ਜਾਂਦੇ ਅਤੇ ਫਰਜ਼ੀ ਕਾਰਵਾਈ ਕੀਤੀ ਜਾਂਦੀ ਦਿਖਾਈ ਦਿੱਤੀ। 
ਕਈਆਂ ਨੇ ਕੀਤੀ ਸ਼ਿਕਾਇਤ 
ਪੁਲਸ ਰੇਡ ਦੌਰਾਨ ਕਈ ਇਮੀਗ੍ਰੇਸ਼ਨ ਕੰਪਨੀਆਂ 'ਚ ਪੁਲਸ ਨੂੰ ਮੌਕੇ 'ਤੇ ਹੀ ਸ਼ਿਕਾਇਤਕਰਤਾ ਮਿਲੇ, ਜਿਨ੍ਹਾਂ ਨੂੰ ਪੁਲਸ ਬਿਆਨ ਦਰਜ ਕਰਨ ਨਾਲ ਲੈ ਗਈ। ਕਈ ਜਗ੍ਹਾ 'ਤੇ ਪੁਲਸ ਨੇ ਰੇਡ ਦੌਰਾਨ ਪਾਸਪੋਰਟ ਸਮੇਤ ਕਈ ਕਾਗਜ਼ਾਤ ਕਬਜ਼ੇ 'ਚ ਲਏ।
4 'ਤੇ ਹੋਈ ਐੱਫ. ਆਈ. ਆਰ.
ਪੁਲਸ ਨੇ ਰੇਡ ਦੌਰਾਨ ਥਾਣਾ ਡਵੀਜ਼ਨ ਨੰ. 7 'ਚ 2 ਇਮੀਗ੍ਰੇਸ਼ਨ ਕੰਪਨੀਆਂ, ਥਾਣਾ ਡਵੀਜ਼ਨ ਨੰ. 8 ਅਤੇ 6 'ਚ 1-1 ਕੰਪਨੀ ਖਿਲਾਫ ਧੋਖਾਦੇਹੀ ਅਤੇ ਇਮੀਗ੍ਰੇਸ਼ਨ ਐਕਟ ਤਹਿਤ ਕੇਸ ਦਰਜ ਕੀਤੇ। 
ਕਈਆਂ ਦੇ ਦਫਤਰ ਮਿਲੇ ਬੰਦ 
ਪੁਲਸ ਰੇਡ ਦੌਰਾਨ ਕਈ ਇਮੀਗ੍ਰੇਸ਼ਨ ਕੰਪਨੀਆਂ ਦੇ ਦਫਤਰ ਬੰਦ ਮਿਲੇ ਤੇ ਕਈਆਂ ਦੇ ਮੌਕੇ ਤੋਂ ਮਿਲੇ ਦਸਤਾਵੇਜ਼ਾਂ ਦੀ ਵਿਭਾਗ ਵਲੋਂ ਜਾਂਚ ਕੀਤੀ ਜਾ ਰਹੀ ਹੈ।
ਇਨ੍ਹਾਂ ਇਲਾਕਿਆਂ 'ਚ ਹੋਈ ਰੇਡ  
ਪੁਲਸ ਵਲੋਂ ਸਮਰਾਲਾ ਚੌਕ, ਚੰਡੀਗੜ੍ਹ ਰੋਡ, ਗਿੱਲ ਚੌਕ ਦੇ ਨੇੜੇ, ਘੁਮਾਰ ਮੰਡੀ, ਢੋਲੇਵਾਲ ਚੌਕ ਅਤੇ ਵਿਸ਼ਵਕਰਮਾ ਚੌਕ ਸਥਿਤ ਇਮੀਗ੍ਰੇਸ਼ਨ ਕੰਪਨੀਆਂ ਦੇ ਦਫਤਰਾਂ 'ਚ ਰੇਡ ਕੀਤੀ ਗਈ।