ਪ੍ਰਵਾਸੀ ਮਜ਼ਦੂਰ ਕਤਲ

08/17/2017 3:04:29 AM

ਗੜ੍ਹਸ਼ੰਕਰ, (ਸ਼ੋਰੀ, ਬੈਜਨਾਥ)- ਪਿੰਡ ਪਨਾਮ 'ਚ ਇਕ ਪ੍ਰਵਾਸੀ ਮਜ਼ਦੂਰ ਦਾ ਬੇਰਹਿਮੀ ਨਾਲ ਕਤਲ ਹੋ ਜਾਣ ਦਾ ਸਮਾਚਾਰ ਹੈ। ਸੰਤੋਸ਼ ਉਰਫ ਬਿੱਲੂ ਪੁੱਤਰ ਪਿਰਤੂ ਵਾਸੀ ਸੀਮਰੇਡਾਂ (ਝਾਰਖੰਡ) ਦੀ ਤੇਜ਼ ਹਥਿਆਰਾਂ ਨਾਲ ਕਤਲ ਕੀਤੀ ਮ੍ਰਿਤਕ ਦੇਹ ਅੱਜ ਪਿੰਡ ਦੇ ਨਜ਼ਦੀਕ ਝੋਨੇ ਦੇ ਖੇਤਾਂ 'ਚੋਂ ਮਿਲੀ।
ਮ੍ਰਿਤਕ ਸੰਤੋਸ਼, ਜੋ ਕਿ ਪਿਆਰਾ ਸਿੰਘ ਪੁੱਤਰ ਤਰਸੇਮ ਸਿੰਘ ਦੀ ਪਿੰਡ ਦੇ ਬਾਹਰਵਾਰ ਮੋਟਰ 'ਤੇ ਆਪਣੇ ਸਾਥੀਆਂ ਨਾਲ ਰਹਿੰਦਾ ਸੀ। 15 ਅਗਸਤ ਦੀ ਰਾਤ ਨੂੰ ਉਹ ਕਮਰੇ ਵਿਚੋਂ ਬਾਹਰ ਗਿਆ ਸੀ, ਜਿਸ ਦੀ ਅੱਜ ਸਵੇਰੇ ਮ੍ਰਿਤਕ ਦੇਹ ਬਰਾਮਦ ਹੋਈ।