ਪ੍ਰਵਾਸੀ ਭਾਰਤੀਆਂ ਨੂੰ ਅਮਰੀਕਾ ’ਚ ਪੀ. ਐੱਮ. ਮੋਦੀ ਦਾ ਬੇਸਬਰੀ ਨਾਲ ਇੰਤਜ਼ਾਰ, ਬੋਲੇ ਸਾਂਝੇਦਾਰੀ ਦੇ ਖੁੱਲ੍ਹਣਗੇ ਨਵੇਂ ਰਾਹ

06/20/2023 2:07:05 PM

ਜਲੰਧਰ (ਇੰਟ.) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਦੌਰੇ ਸਬੰਧੀ ਪ੍ਰਵਾਸੀ ਭਾਰਤੀ ਕਾਫੀ ਉਤਸ਼ਾਹਿਤ ਹਨ। ਇਸ ਕੜੀ ਵਿਚ ਕੈਲੀਫੋਰਨੀਆ ਦੇ ਸੈਨ ਜੋਸ ’ਚ ਐੱਨ. ਆਈ. ਡੀ. ਫਾਊਂਡੇਸ਼ਨ ਅਤੇ ਭਾਰਤੀ ਘੱਟ ਗਿਣਤੀ ਫਾਊਂਡੇਸ਼ਨ ਨੇ ‘ਭਾਰਤ-ਯੂ.ਐੱਸ. ਪਾਰਟਨਰਸ਼ਿਪ : ਏ ਕੀ ਟੂ ਨਿਊ ਵਰਡ ਟੇਕ-ਆਰਡਰ' ਵਿਸ਼ੇ ’ਤੇ ਇਕ ਰਾਊਂਡ ਟੇਬਲ ਕਾਨਫਰੰਸ ਦਾ ਆਯੋਜਨ ਕੀਤਾ। ਇਸ ’ਚ ਉਘੀਆਂ ਕੰਪਨੀਆਂ ਦੇ ਸੀ.ਈ.ਓਜ਼, ਉਪ ਪ੍ਰਧਾਨ ਅਤੇ ਪ੍ਰਮੁੱਖ ਕੰਪਨੀਆਂ ਦੇ ਗਲੋਬਲ ਮੁਖੀਆਂ ਸਮੇਤ ਸਿਲੀਕਾਨ ਵੈਲੀ ਦੇ ਟੈੱਕ ਲੀਡਰਾਂ ਨੇ ਸ਼ਿਰਕਤ ਕੀਤੀ। ਇਕ ਸਾਂਝੇ ਬਿਆਨ ਵਿਚ ਤਕਨੀਕੀ-ਨੇਤਾਵਾਂ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਮੋਦੀ ਦੀ ਅਮਰੀਕਾ ਦੌਰੇ ਸਬੰਧੀ ਉਤਸ਼ਾਹਿਤ ਹਨ ਅਤੇ ਉਮੀਦ ਕਰਦੇ ਹਨ ਕਿ ਭਾਰਤੀ ਪ੍ਰਧਾਨ ਮੰਤਰੀ ਅਤੇ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਦਰਮਿਆਨ ਦੁਵੱਲੀ ਮੀਟਿੰਗ ਦੋਵਾਂ ਦੇਸ਼ਾਂ ਦਰਮਿਆਨ ਸਾਂਝੇਦਾਰੀ ਦੇ ਨਵੇਂ ਰਾਹ ਖੋਲ੍ਹੇਗੀ।

ਇਹ ਵੀ ਪੜ੍ਹੋ : ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਜਨਤਾ ਦਰਬਾਰ ’ਚ ਸੁਣੀਆਂ ਸ਼ਿਕਾਇਤਾਂ, ਦਿੱਤੇ ਨਿਰਦੇਸ਼

ਪੀ. ਐੱਮ. ਮੋਦੀ ਦਾ ਦੌਰਾ ਡੂੰਘੀ ਦੋਸਤੀ ਦਾ ਪ੍ਰਤੀਕ
ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਈ.ਐੱਮ.ਐੱਫ. ਕਨਵੀਨਰ ਅਤੇ ਐੱਨ.ਆਈ.ਡੀ. ਦੇ ਮੁੱਖ ਸਰਪ੍ਰਸਤ ਸਤਨਾਮ ਸਿੰਘ ਸੰਧੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੁਵੱਲੀ ਗੱਲਬਾਤ ਲਈ ਸੂਬਾਈ ਸੱਦਾ ਦੇਣ ਲਈ ਅਮਰੀਕੀ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਇਤਿਹਾਸਕ ਦੌਰਾ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਨਵੀਆਂ ਉਚਾਈਆਂ ’ਤੇ ਲੈ ਜਾਵੇਗਾ। ਇਹ ਭਾਰਤ ਦੇ ਕਿਸੇ ਵੀ ਪ੍ਰਧਾਨ ਮੰਤਰੀ ਦਾ ਇਤਿਹਾਸਕ ਸਰਕਾਰੀ ਦੌਰਾ ਹੈ, ਜੋ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਜੋ ਬਾਈਡੇਨ ਦਰਮਿਆਨ ਡੂੰਘੀ ਦੋਸਤੀ ਨੂੰ ਦਰਸਾਉਂਦੀ ਹੈ। ਪੀ.ਐੱਮ. ਮੋਦੀ ਦੀ ਅਗਵਾਈ ਵਿਚ ਭਾਰਤ-ਅਮਰੀਕਾ ਭਾਈਵਾਲੀ ਨਵੀਂ ਉਚਾਈ ’ਤੇ ਪਹੁੰਚੀ ਹੈ। ਰਾਸ਼ਟਰਪਤੀ ਜੋ ਬਾਈਡੇਨ ਇਕ ਗਲੋਬਲ ਨੇਤਾ ਹਨ, ਇਕ ਸੂਝਵਾਨ ਰਾਜਨੇਤਾ ਹੈ, ਜੋ ਆਪਣੇ ਜਮਹੂਰੀ ਕਦਰਾਂ-ਕੀਮਤਾਂ ਅਤੇ ਵਿਚਾਰਾਂ ਲਈ ਅਮਰੀਕੀ ਨਾਗਰਿਕਾਂ, ਖਾਸ ਕਰ ਕੇ ਭਾਰਤੀ ਪ੍ਰਵਾਸੀਆਂ ਵਿੱਚ ਬਹੁਤ ਪ੍ਰਸਿੱਧ ਹਨ।

ਇਹ ਵੀ ਪੜ੍ਹੋ : ਐਮਰਜੈਂਸੀ ਭਾਰਤ ਦੇ ਇਤਹਾਸ ਦਾ ਕਾਲਾ ਦੌਰ, ਪ੍ਰਧਾਨ ਮੰਤਰੀ ਨੇ ਯੋਗਾ ਨੂੰ ਆਪਣੀ ਰੁਟੀਨ ਦਾ ਹਿੱਸਾ ਬਣਾਉਣ ਦੀ ਕੀਤੀ ਅਪੀਲ 

ਕਾਨਫਰੰਸ ’ਚ ਸ਼ਾਮਲ ਹੋਏ ਇਹ ਦਿੱਗਜ
ਕੈਲੀਫੋਰਨੀਆ ਦੇ ਅਟਾਰਨੀ-ਜਨਰਲ ਰੋਬ ਬੋਂਟਾ, ਆਈ.ਐੱਮ.ਐੱਫ. ਕਨਵੀਨਰ ਅਤੇ ਐੱਨ.ਆਈ.ਡੀ. ਸਤਨਾਮ ਸਿੰਘ ਸੰਧੂ ਦੇ ਚੀਫ ਪੈਟਰਨ ਅਤੇ ਐੱਨ.ਆਈ.ਡੀ. ਸੰਸਥਾਪਕ ਪ੍ਰੋਫੈਸਰ ਹਿਮਾਨੀ ਸੂਦ ਦੇ ਨਾਲ ਕਾਨਫਰੰਸ ਦੀ ਪ੍ਰਧਾਨਗੀ ਕੀਤੀ। ਕਾਨਫਰੰਸ ਵਿਚ ਹਿੱਸਾ ਲੈਣ ਵਾਲਿਆਂ ’ਚ ਸਿਲੀਕਾਨ ਵੈਲੀ, ਗਲੋਬਲ ਹੈੱਡ ਏ.ਆਈ. ਨੇਸ਼ਨਜ਼, ਐੱਨ.ਵੀਡੀਆ ਸ਼ਿਲਪਾ ਕੋਲਹਟਕਰ, ਜ਼ੂਮ ਵੀਡੀਓ ਕਮਿਉਨੀਕੇਸ਼ਜ਼ ਦੇ ਉਤਪਾਦ ਅਤੇ ਇੰਜੀਨੀਅਰਿੰਗ ਦੇ ਪ੍ਰਧਾਨ ਵੇਲਚਾਮੀ ਸ਼ੰਕਰਲਿੰਗਮ, ਸਕਰੀ-ਏ.ਆਈ. ਦੇ ਸੀ.ਈ.ਓ ਅਲੋਕ ਅਗਰਵਾਲ, ਰਸ਼ਮੀ ਸਿੰਘਲ, ਸੀਨੀਅਰ ਟੈਕਨੀਕਲ ਰਿਕਰੂਟਰ (ਲਿੰਕਡਇਨ), ਨੀਤੂ ਨੰਦਾ, ਸੀਨੀਅਰ ਵੀ.ਪੀ. ਬੈਂਕ ਆਫ ਅਮਰੀਕਾ ਅਤੇ ਸੈਮੀ ਸਿੱਧੂ, ਸੀ.ਈ.ਓ. ਅਤੇ ਸਹਿ-ਸੰਸਥਾਪਕ, ਈਵੈਂਟ, ਜੌਹਲ, ਵੈਂਡੀਜ਼ ਪੈਸੀਫਿਕ ਦੇ ਸੀ.ਈ.ਓ., ਕੈਲੀਫੋਰਨੀਆ ਵਿਚ ਪੰਨੂ ਡੈਂਟਲ ਗਰੁੱਪ ਦੇ ਸੀ.ਈ.ਓ. ਡਾ. ਦਲਬੀਰ ਪੰਨੂੰ ਅਤੇ ਪ੍ਰਮੁੱਖ ਤਕਨਾਲੋਜੀ ਮਾਹਰ ਸ਼ਾਮਲ ਸਨ।

ਲੋਕ ਆਪਣੇ ਪਿਆਰੇ ਨੇਤਾ ਨੂੰ ਮਿਲਣ ਲਈ ਉਤਾਵਲੇ
ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਵਿਚ ਭਾਰਤੀ ਪ੍ਰਵਾਸੀ, ਜਿਸ ਵਿਚ ਲਗਭਗ 4.8 ਮਿਲੀਅਨ ਲੋਕ ਸ਼ਾਮਲ ਹਨ, ਪੀ.ਐੱਮ. ਮੋਦੀ ਦੇ ਅਮਰੀਕਾ ਦੌਰੇ ਨੂੰ ਲੈ ਕੇ ਉਤਸ਼ਾਹਿਤ ਹਨ ਅਤੇ ਆਪਣੇ ਪਿਆਰੇ ਨੇਤਾ ਨੂੰ ਮਿਲਣ ਲਈ ਉਤਸੁਕ ਹਨ। ਉਨ੍ਹਾਂ ਕਿਹਾ ਕਿ ਡਿਜੀਟਲ ਇੰਡੀਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੁਸ਼ਾਸਨ ਦੀ ਨੀਂਹ ਰਿਹਾ ਹੈ। ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਡਿਜੀਟਲ ਅਰਥਵਿਵਸਥਾ ਬਣ ਗਿਆ ਹੈ। ਇਸ ਸਮੇਂ ਦੁਨੀਆ ’ਚ 40 ਫੀਸਦੀ ਡਿਜੀਟਲ ਲੈਣ-ਦੇਣ ਭਾਰਤ ’ਚ ਹੋ ਰਿਹਾ ਹੈ। 2025 ਤੱਕ ਭਾਰਤ ਦੀ ਅਰਥਵਿਵਸਥਾ ਵਿਚ ਡਿਜੀਟਲ ਅਰਥਵਿਵਸਥਾ ਦਾ 20 ਫੀਸਦੀ ਯੋਗਦਾਨ ਹੋਵੇਗਾ। ਭਾਰਤ ਨੇ ਆਪਣੀ ਵਿਸ਼ਵ ਪੱਧਰੀ ਤਸਵੀਰ ਨੂੰ ਘਪਲਿਆਂ ਵਾਲੇ ਦੇਸ਼ ਤੋਂ ਬਦਲ ਕੇ ਚੰਗੇ ਸ਼ਾਸਨ ਵਾਲੇ ਦੇਸ਼ ’ਚ ਤਬਦੀਲ ਕਰ ਲਿਆ ਹੈ।

ਇਹ ਵੀ ਪੜ੍ਹੋ : ਮੁੱਖ ਮੰਤਰੀ ਜੀ, ਤੁਸੀਂ ਜਲੰਧਰ ਆਉਂਦੇ-ਜਾਂਦੇ ਰਿਹਾ ਕਰੋ, ਤਾਂ ਹੀ ਨਗਰ ਨਿਗਮ ਵੀ ਸ਼ਹਿਰ ਦੀ ਸਫ਼ਾਈ ਕਰਵਾਉਂਦਾ ਰਹੇਗਾ    

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

Anuradha

This news is Content Editor Anuradha