32 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ

07/30/2018 4:02:00 AM

ਫਗਵਾਡ਼ਾ,   (ਹਰਜੋਤ)-  ਸਿਟੀ ਪੁਲਸ ਨੇ ਸ਼ਰਾਬ ਵੇਚਣ ਦੇ ਦੋਸ਼ ’ਚ ਚਾਰ ਵਿਅਕਤੀਆਂ ਖਿਲਾਫ਼ ਆਬਕਾਰੀ ਐਕਟ ਤਹਿਤ ਕੇਸ ਦਰਜ ਕੀਤਾ ਹੈ। ਐੱਸ. ਐੱਚ. ਓ. ਸਿਟੀ ਜਤਿੰਦਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਨੂੰ ਸੂਚਨਾ ਮਿਲੀ ਸੀ ਕਿ ਉਕਤ ਵਿਅਕਤੀ ਚੰਡੀਗਡ਼੍ਹ ਤੋਂ ਸਸਤੇ ਭਾਅ ’ਚ ਸ਼ਰਾਬ ਲਿਆ ਕੇ ਸ਼ਹਿਰ ’ਚ ਮਹਿੰਗੇ ਭਾਅ ’ਤੇ ਵੇਚਦੇ ਹਨ, ਜਿਨ੍ਹਾਂ ’ਤੇ ਰੇਡ ਕੀਤੀ ਗਈ ਅਤੇ 32 ਬੋਤਲਾਂ ਸ਼ਰਾਬ ਬਰਾਮਦ ਕੀਤੀਆਂ ਗਈਅਾਂ। ਪੁਲਸ ਨੇ ਦੋਸ਼ੀ ਕਾਕਾ, ਰਾਕੇਸ਼, ਮਲਾਈ, ਵਿਨੋਦ ਕੁਮਾਰ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਜੋ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹਨ।