ਤਹਿਬਾਜ਼ਾਰੀ ਨੇ ਹਟਾਏ ਨਾਜਾਇਜ਼ ਕਬਜ਼ੇ

06/19/2018 6:28:02 AM

ਜਲੰਧਰ, (ਖੁਰਾਣਾ)- ਨਗਰ ਨਿਗਮ ਦੇ ਤਹਿਬਾਜ਼ਾਰੀ ਵਿਭਾਗ ਨੇ ਅੱਜ ਮਾਡਲ ਟਾਊਨ ਦੇ ਨੇੜੇ ਜੌਹਲ ਮਾਰਕੀਟ ਤੋਂ ਲੈ ਕੇ ਲਾਲ ਨਗਰ ਵੱਲ ਜਾਂਦੀ ਰੋਡ ਦੇ ਕੰਢੇ ਕਈ ਕਬਜ਼ੇ ਹਟਾਏ ਅਤੇ ਨਾਜਾਇਜ਼ ਲੱਗੇ ਖੋਖਿਆਂ ਨੂੰ ਜ਼ਬਤ ਕੀਤਾ। ਕਾਰਵਾਈ ਦੀ ਅਗਵਾਈ ਸੁਪਰਿੰਟੈਂਡੈਂਟ ਮਨਦੀਪ ਸਿੰਘ ਮਿੱਠੂ ਨੇ ਕੀਤੀ। ਇਸ ਦੌਰਾਨ ਕਾਫੀ ਸਾਮਾਨ ਵੀ ਜ਼ਬਤ ਕੀਤਾ ਗਿਆ।