ਨਾਜਾਇਜ਼ ਕਬਜ਼ਿਆਂ ਕਾਰਨ ਲੋਕ ਪ੍ਰੇਸ਼ਾਨ

07/09/2018 1:17:54 AM

 ਫਤਿਹਗਡ਼੍ਹ ਚੂਡ਼ੀਆਂ,  (ਸਾਰੰਗਲ)-  ਸਥਾਨਕ ਨਗਰ ਕੌਂਸਲ ਵੱਲੋਂ ਕਈ ਯਤਨਾਂ  ਦੇ ਬਾਵਜੂਦ  ਸ਼ਹਿਰ ’ਚ ਟ੍ਰੈਫਿਕ ਦੀ ਸਮੱਸਿਆ ਦਿਨ ੋ-ਦਿਨ ਵਧਦੀ ਜਾ ਰਹੀ ਹੈ, ਜਿਸ ਦਾ ਕਾਰਨ   ਦੁਕਾਨਦਾਰਾਂ ਵੱਲੋਂ ਸਡ਼ਕ ’ਤੇ ਕੀਤੇ ਨਾਜਾਇਜ਼ ਕਬਜ਼ੇ ਹਨ। ਭਾਵੇਂ ਹਰ ਵਾਰ ਨਗਰ ਕੌਂਸਲ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ’ਚ ਦੁਕਾਨਦਾਰਾਂ ਵੱਲੋਂ  ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਸਬੰਧੀ ਨਵੇਂ-ਨਵੇਂ ਹੱਥਕੰਡੇ ਵਰਤਦੀ ਰਹਿੰਦੀ ਹੈ ਪਰ ਇਸ ਦੇ ਬਾਵਜੂਦ  ਦੁਕਾਨਦਾਰ ਆਪਣੀਆਂ ਦੁਕਾਨਾਂ ਤੋਂ ਬਾਹਰ ਸਾਮਾਨ ਲਾਉਣ ਤੋਂ ਬਾਜ਼ ਨਹੀਂ ਅਾ ਰਹੇ। 
ਕਸਬੇ ਦੀਆਂ ਸਡ਼ਕਾਂ ਉਪਰ ਨਾਜਾਇਜ਼ ਕਬਜ਼ਿਅਾਂ ਦੀ ਭਰਮਾਰ  ਵੀ ਵਧਦੀ ਜਾ ਰਹੀ ਹੈ ਅਤੇ ਜਦੋਂ ਵੀ ਕੋਈ ਹੈਵੀ ਵਾਹਨ ਇਨ੍ਹਾਂ ਸਡ਼ਕਾਂ ਤੋਂ ਲੰਘਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਥੇ ਬਹੁਤ ਵੱਡਾ ਜਾਮ ਲੱਗ ਜਾਂਦਾ ਹੈ, ਜਿਸ ਕਾਰਨ ਗੱਡੀਆਂ ਵਾਲਿਆਂ ਨੂੰ ਤਾਂ ਕੀ  ਪੈਦਲ ਚੱਲਣ ਵਾਲਿਅਾਂ ਨੂੰ ਵੀ ਬਹੁਤ ਮੁਸ਼ਕਲਾਂ ਆਉਂਦੀਆਂ ਹਨ। ਭਾਵੇਂ ਕਿ ਪਿਛਲੀ ਅਕਾਲੀ ਸਰਕਾਰ ਵੇਲੇ ਪੁਰਾਣੇ ਬੱਸ ਅੱਡੇ ਤੋਂ ਮੱਛੀ ਮਾਰਕੀਟ ਤੱਕ ਨਗਰ ਕੌਂਸਲ ਨੇ ਦੁਕਾਨਦਾਰਾ ਵੱਲੋਂ ਕੀਤੇ ਨਾਜਾਇਜ਼ ਕਬਜ਼ੇ ਜੇ. ਸੀ.  ਬੀ. ਮਸ਼ੀਨ ਨਾਲ ਢਾਹੇ ਸਨ, ਜਿਸ ਦਾ ਦੁਕਾਨਦਾਰਾਂ ਵੱਲੋਂ ਕਾਫੀ ਵਿਰੋਧ ਵੀ ਕੀਤਾ ਗਿਆ ਸੀ।   ਅੱਜ  ਸ਼ਹਿਰ ਦੇ ਕਈ ਲੋਕਾਂ ਨੇ ਜਾਣਕਾਰੀ ਦਿੰਦਿਅਾਂ ਦੱਸਿਆ ਕਿ ਕਸਬੇ ਦੇ ਬਾਜ਼ਾਰਾਂ ਵਿਚ ਦਿਨ ਚਡ਼੍ਹਦੇ ਹੀ ਟ੍ਰੈਫਿਕ ਜਾਮ ਵਾਲਾ ਮਾਹੌਲ ਹੋ ਜਾਂਦਾ ਹੈ ਕਿਉਂਕਿ ਬਾਜ਼ਾਰਾਂ ਵਿਚ ਹਰੇਕ ਦੁਕਾਨਦਾਰ ਨੇ  ਦੁਕਾਨਾਂ ਦਾ ਸਾਮਾਨ ਬਾਹਰ ਸਡ਼ਕਾਂ ’ਤੇ ਲਾਇਆ ਹੁੰਦਾ ਹੈ, ਜਿਸ ਨਾਲ  ਰਾਹਗੀਰਾਂ ਨੂੰ ਲੰਘਣ ’ਚ ਕਾਫੀ  ਮੁਸ਼ਕਲਾਂ   ਅਾਉਂਦੀਅਾਂ ਹਨ। 
 ਲੋਕਾਂ  ਨੇ ਕਿਹਾ ਕਿ ਜਦੋਂ ਵੀ ਕਦੇ ਨਗਰ ਕੌਂਸਲ ਫਤਿਹਗਡ਼੍ਹ ਚੂਡ਼ੀਆਂ ਵੱਲੋਂ ਸ਼ਹਿਰ ਵਿਚੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਵਿੱਢੀ ਜਾਂਦੀ ਹੈ ਤਾਂ ਸਮੁੱਚੇ ਦੁਕਾਨਦਾਰਾਂ ਵਿਚ ਖਲਬਲੀ ਮਚ ਜਾਂਦੀ ਹੈ ਤੇ ਉਹ ਸਡ਼ਕਾਂ ਤੋਂ ਆਪਣੇ ਨਾਜਾਇਜ਼ ਕਬਜ਼ਿਅਾਂ ਨੂੰ ਹਟਾ ਲੈਂਦੇ ਹਨ ਪਰ ਦੋ-ਚਾਰ ਦਿਨ ਬੀਤ ਜਾਣ ਮਗਰੋਂ ਦੁਕਾਨਦਾਰ ਫਿਰ  ਦੁਕਾਨਾਂ ਅੱਗੇ ਵੇਚਣ ਦਾ ਸਾਮਾਨ ਵਧਾ ਕੇ ਰੱਖ ਦਿੰਦੇ ਹਨ, ਜਿਸ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਹੈ।  ਅਖੀਰ ਵਿਚ ਲੋਕਾਂ ਨੇ ਨਗਰ ਕੌਂਸਲ ਤੋਂ ਮੰਗ ਕਰਦਿਅਾਂ ਕਿਹਾ ਕਿ ਟ੍ਰੈਫਿਕ  ਸਮੱਸਿਆ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਦਾ  ਠੋਸ ਹੱਲ ਕੱਢਿਅਾ ਜਾਵੇ ਤਾਂ ਜੋ ਰਾਹਗੀਰਾਂ ਨੂੰ ਸਡ਼ਕਾਂ ਤੋਂ ਲੰਘਦੇ ਸਮੇਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ।