ਰੇਤ ਦੀ ਨਾਜਾਇਜ਼ ਤਰੀਕੇ ਨਾਲ ਨਿਕਾਸੀ ਕਰਨ ਵਾਲੇ ਵਿਅਕਤੀਆਂ ਖਿਲਾਫ ਪਰਚਾ

12/29/2019 1:09:29 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ) - ਗੰਧੂਵਾਲ ਇਲਾਕੇ ’ਚ ਬਿਆਸ ਦਰਿਆ ’ਚੋਂ ਨਾਜਾਇਜ਼ ਤਰੀਕੇ ਨਾਲ ਰੇਤ ਦੀ ਨਿਕਾਸੀ ਕਰਨ ਵਾਲੇ ਦੋ ਵਿਅਕਤੀਆਂ ਖਿਲਾਫ ਟਾਂਡਾ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਜੇ.ਈ. ਮਾਈਨਿੰਗ ਇੰਸਪੈਕਟਰ ਗਗਨਦੀਪ ਸਿੰਘ ਦੇ ਬਿਆਨਾਂ ’ਤੇ ਪੁਲਸ ਨੇ ਟ੍ਰੈਕਟਰ ਚਾਲਕ ਸ਼ਮਸ਼ੇਰ ਸਿੰਘ ਪੁੱਤਰ ਦਰਸ਼ਨ ਸਿੰਘ ਅਤੇ ਮਾਲਕ ਸ਼ਾਮ ਸਿੰਘ ਪੁੱਤਰ ਸਰੈਣ ਸਿੰਘ ਖਿਲਾਫ ਪਰਚਾ ਦਰਜ ਹੋਣ ਮਗਰੋਂ ਕਾਰਵਾਈ ਕੀਤੀ ਜਾ ਰਹੀ ਹੈ। 

ਮਾਈਨਿੰਗ ਇੰਸਪੈਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਜਦੋਂ ਰੇਤ ਨਾਲ ਭਰੀ ਟਰਾਲੀ ਲਿਆ ਰਹੇ ਸ਼ਮਸੇਰ ਨੂੰ ਰੋਕਿਆ ਤਾਂ ਉਹ ਲੱਦੀ ਹੋਈ ਰੇਤ ਬਾਰੇ ਕੋਈ ਲੀਗਲ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ। ਪੁਲਸ ਦੇ ਪੁੱਛਣ ’ਤੇ ਉਸ ਨੇ ਦੱਸਿਆ ਕਿ ਇਹ ਰੇਤ ਉਸ ਨੇ ਆਪਣੇ ਟਰੈਕਟਰ ਮਾਲਕ ਦੇ ਨਾਲ ਮਿਲ ਬਿਆਸ ਦਰਿਆ ਤੋਂ ਭਰੀ ਹੈ, ਜੋ ਟਾਂਡਾ ਦੇ ਇਲਾਕੇ ’ਚ ਜਾ ਕੇ ਖਾਲੀ ਕਰਨੀ ਹੈ। ਟਾਂਡਾ ਪੁਲਸ ਨੇ ਸ਼ਮਸ਼ੇਰ ਨੂੰ ਕਾਬੂ ਕਰ ਟਰਾਲੀ ਨੂੰ ਕਬਜ਼ੇ ’ਚ ਲੈ ਮਾਲਕ ਖਿਲਾਫ ਮਾਈਨਿੰਗ ਮਿਨਰਲ ਐਕਟ ਦੇ ਅਧੀਨ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਇਸ ਮਾਮਲੇ ਦੀ ਬਾਕੀ ਦੀ ਜਾਂਚ ਮੁੱਖ ਸਿਪਾਹੀ ਗੁਰਮੀਤ ਸਿੰਘ ਵਲੋਂ ਕੀਤੀ ਜਾ ਰਹੀ ਹੈ। 

rajwinder kaur

This news is Content Editor rajwinder kaur