ਜ਼ੀਰਕਪੁਰ ''ਚ ਗੈਰ ਕਾਨੂੰਨੀ ਨਿਰਮਾਣ ਢਾਹੇ ਗਏ, ਪੁਲਸ ਤੇ ਲੋਕਾਂ ''ਚ ਝੜਪ

02/20/2020 1:12:57 PM

ਜ਼ੀਰਕਪੁਰ (ਰਮੇਸ਼) : ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਮੋਹਾਲੀ ਏਅਰਪੋਰਟ, ਜ਼ੀਰਕਪੁਰ ਦੇ 100 ਮੀਟਰ ਦੇ ਦਾਇਰੇ 'ਚ ਆਉਂਦੇ ਮਕਾਨਾਂ ਨੂੰ ਤੋੜਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ। ਸਾਲ 2011 ਤੋਂ ਬਾਅਦ ਇੱਥੇ ਬਣੇ ਸਾਰੇ ਮਕਾਨਾਂ ਨੂੰ ਨਗਰ ਕੌਂਸਲ, ਜ਼ੀਰਕਪੁਰ ਵਲੋਂ ਪਹਿਲਾਂ ਹੀ ਨੋਟਿਸ ਜਾਰੀ ਕਰ ਦਿੱਤੇ ਗਏ ਸਨ।

ਅੱਜ ਸੈਂਕੜਿਆਂ ਦੀ ਗਿਣਤੀ 'ਚ ਪੁਲਸ ਦੀ ਮਦਦ ਨਾਲ ਨਗਰ ਕੌਂਸਲ ਵਲੋਂ ਜ਼ੀਰਕਪੁਰ 'ਚ ਨਿਰਮਾਣਾ ੰਨੂੰ ਤੋੜਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਇਸ ਦੌਰਾਨ ਪੁਲਸ ਅਤੇ ਲੋਕਾਂ ਦੀ ਆਪਸ 'ਚ ਝੜਪ ਵੀ ਹੋਈ ਪਰ ਹਾਲਾਤ ਸਹੀ ਹਨ। ਮੌਕੇ 'ਤੇ ਨਗਰ ਕੌਂਸਲ ਦੇ ਸਾਰੇ ਉੱਚ ਅਧਿਕਾਰੀ ਮੌਜੂਦ ਹਨ ਅਤੇ ਪੁਲਸ ਵਿਭਾਗ ਦੇ ਡੀ. ਐੱਸ. ਪੀ., ਥਾਣਿਆਂ ਦੇ ਆਲਾ ਅਫਸਰਾਂ ਤੋਂ ਇਲਾਵਾ ਫਾਇਰ ਬ੍ਰਿਗੇਡ ਵੀ ਮੌਕੇ 'ਤੇ ਮੌਜੂਦ ਹੈ।

ਮੌਕੇ 'ਤੇ ਪੁੱਜੇ ਕਾਂਗਰਸੀ ਨੇਤਾ ਦੀਪੇਂਦਰ ਸਿੰਘ ਢਿੱਲੋਂ ਨੇ ਦੋਸ਼ ਲਾਇਆ ਕਿ ਇਹ ਸਾਰੇ ਨਿਰਮਾਣ ਅਕਾਲੀ ਸਰਕਾਰ ਦੇ ਦੌਰਾਨ ਹੋਏ ਹਨ, ਜਿਨ੍ਹਾਂ 'ਚ ਇੱਥੋਂ ਦੇ ਵਿਧਾਇਕ ਐੱਨ. ਕੇ. ਸ਼ਰਮਾ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਘਰਾਂ ਨੂੰ ਡਿਗਾਇਆ ਜਾ ਰਿਹਾ ਹੈ, ਉਨ੍ਹਾਂ ਨੂੰ ਉਚਿਤ ਮੁਆਵਜ਼ਾ ਦੁਆਉਣ ਦੀ ਕੋਸ਼ਿਸ ਕੀਤੀ ਜਾਵੇਗੀ।

Babita

This news is Content Editor Babita