ਸਰਕਾਰੀ ਤੰਤਰ ਦੀ ਨਾਸਮਝੀ, ਵਿਅਰਥ ਬਰਬਾਦ ਹੋ ਰਿਹਾ ਮੀਂਹ ਦਾ ਪਾਣੀ
Monday, Jul 16, 2018 - 05:51 AM (IST)

ਬਠਿੰਡਾ, (ਅਾਜ਼ਾਦ)- ਜ਼ਿਲੇ ਸਮੇਤ ਪੂਰੇ ਪੰਜਾਬ ’ਚ ਭੂ-ਜਲ ਦਾ ਡਿੱਗਦਾ ਪੱਧਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਬਠਿੰਡਾ ਜ਼ਿਲੇ ਵਿਚ ਜਿਥੇ ਪਹਿਲੇ 20 ਫੁੱਟ ’ਤੇ ਪਾਣੀ ਅਾਸਾਨੀ ਨਾਲ ਨਿਕਲ ਆਉਂਦਾ ਸੀ, ਉਥੇ ਅੱਜ ਸਥਿਤੀ ਇਹ ਹੋ ਗਈ ਹੈ ਕਿ ਅੌਸਤਨ 80 ਫੁੱਟ ਡੂੰਘੀ ਬੋਰਿੰਗ ਕਰਾਉਣ ’ਤੇ ਵੀ ਪਾਣੀ ਨਹੀਂ ਨਿਕਲਦਾ। ਜੇਕਰ ਗਾਹੇ-ਬਗਾਹੇ ਕਿਤੇ ਵੀ ਪਾਣੀ ਨਿਕਲ ਵੀ ਜਾਂਦਾ ਹੈ ਤਾਂ ਗਰਮੀ ਵਿਚ ਬੋਰ ਸੁੱਕ ਜਾਂਦਾ ਹੈ। ਗਰਮੀ ’ਚ ਕੇਵਲ ਪਾਣੀ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਹੈ। ਇਸ ਵਕਤ ਸਾਰੇ ਪਾਣੀ ਬਚਾਉਣ ਲਈ ਬਹੁਤ ਚਿੰਤਾ ਕਰਦੇ ਦਿਖਾਈ ਦਿੰਦੇ ਹਨ। ਬਠਿੰਡਾ ਨਗਰ ਨਿਗਮ ਦੇ ਕੁਝ ਇਲਾਕਿਆਂ ਵਿਚ ਪਾਣੀ ਨਹੀਂ ਮਿਲਦਾ ਤਾਂ ਇਸਦਾ ਸਾਰਾ ਦੋਸ਼ ਸਰਕਾਰ ਅਤੇ ਨਗਰ ਨਿਗਮ ਦੇ ਮੱਥੇ ਮਡ਼੍ਹਦੇ ਹੋਏ ਇਨ੍ਹਾਂ ਦੇ ਦਫ਼ਤਰ ਦਾ ਘਿਰਾਓ ਕਰਨ ਲੱਗਦੇ ਹਨ। ਪਾਣੀ ਦੀ ਸਮੱਸਿਆ ਨੂੰ ਦੂਰ ਕਰਨ ਅਤੇ ਭੂ-ਜਲ ਦੇ ਪੱਧਰ ਨੂੰ ਡਿੱਗਣ ਤੋਂ ਰੋਕਣ ਲਈ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਹੀ ਇਕ ਉਪਾਅ ਹੈ, ਜਿਸ ਨਾਲ ਭੂ-ਜਲ ਦਾ ਪੱਧਰ ਵਧਾਇਆ ਜਾ ਸਕਦਾ ਹੈ। ਗੌਰਤਲਬ ਹੈ ਕਿ ਸਮਾਂ ਰਹਿੰਦੇ ਜੇਕਰ ਭੂ-ਜਲ ਵਧਾਉਣ ਲਈ ਸ਼ਹਿਰ ਵਾਸੀ ਅਤੇ ਸਰਕਾਰ ਜਾਗਰੂਕ ਨਹੀਂ ਹੋਏ ਤਾਂ ਆਉਣ ਵਾਲੇ ਕੱਲ ਲਈ ਬੂੰਦ-ਬੂੰਦ ਪਾਣੀ ਲਈ ਤਰਸਣ ਨੂੰ ਮਜਬੂਰ ਹੋਣਗੇ। ਉਸ ਵਕਤ ਪਛਤਾਵੇ ਤੋਂ ਇਲਾਵਾ ਸ਼ਹਿਰ ਵਾਸੀਆਂ ਕੋਲ ਕੁਝ ਨਹੀਂ ਬਚੇਗਾ, ਇਸਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਸਾਡੇ ਦੇਸ਼ ਵਿਚ ਹੁਣ ਵੀ ਕਈ ਅਜਿਹੇ ਇਲਾਕੇ ਹਨ, ਜਿਥੇ 1000 ਤੋਂ 1500 ਫੁੱਟ ਗਹਿਰਾਈ ’ਤੇ ਬੋਰਿੰਗ ਕਰਾਉਣ ’ਤੇ ਵੀ ਪਾਣੀ ਨਹੀਂ ਆਉਂਦਾ। ਹੁਣ ਵਕਤ ਆ ਗਿਆ ਹੈ ਕਿ ਭੂ-ਜਲ ਪੱਧਰ ਵਧਾਉਣ ਲਈ ਮੀਂਹ ਦੇ ਦਿਨਾਂ ਵਿਚ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਲਾਉਣਾ ਜ਼ਰੂਰੀ ਹੈ। ਘਰਾਂ, ਦਫ਼ਤਰਾਂ, ਸ਼ਾਪਿੰਗ ਮਾਲ, ਮਲਟੀ ਸਟੋਰੀ ਰਿਹਾਇਸ਼ਾਂ ਵਿਚ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਨੂੰ ਲਾਉਣ ਦੀ ਜ਼ਰੂਰਤ ਹੈ। ਇਸਨੂੰ ਲਾਉਣ ਵਿਚ ਵੀ ਜ਼ਿਆਦਾ ਖਰਚ ਨਹੀਂ ਹੁੰਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ 30 ਤੋਂ 50 ਹਜ਼ਾਰ ਰੁਪਏ ਵਿਚਕਾਰ ਵਾਟਰ ਹਾਰਵੈਸਟਿੰਗ ਸਿਸਟਮ ਅਾਸਾਨੀ ਨਾਲ ਲੱਗ ਜਾਂਦਾ ਹੈ, ਜਿਸ ਵਿਚ ਮੀਂਹ ਦਾ 5 ਲੱਖ ਲਿਟਰ ਪਾਣੀ ਨੂੰ ਸੰਭਾਲ ਸਕਦੇ ਹਾਂ।
ਮੀਂਹ ਦੇ ਪਾਣੀ ਨੂੰ ਇਕੱਠਾ ਕਰਨ ਦੀ ਰੇਨ ਹਾਰਵੈਸਟਿੰਗ ਸਿਸਟਮ ਲਾਗੂ ਹੈ ਪਰ ਸ਼ਹਿਰ ਵਾਸੀ ਇਸ ਸਿਸਟਮ ਨੂੰ ਲਾਗੂ ਕਰਨ ਪ੍ਰਤੀ ਜਾਗਰੂਕ ਨਹੀਂ ਹਨ, ਜਿਸਦੀ ਵਜ੍ਹਾ ਨਾਲ ਮੀਂਹ ਦਾ ਪਾਣੀ ਜ਼ਮੀਨ ਵਿਚ ਜਾਣ ਦੀ ਬਜਾਏ ਵਿਅਰਥ ਚਲਾ ਜਾਂਦਾ ਹੈ। ਜਲ ਸੰਭਾਲਣ ਲਈ ਇਹ ਪ੍ਰਕਿਰਿਆ ਕਾਫੀ ਅਸਰਦਾਰ ਸਾਬਿਤ ਹੋ ਸਕਦੀ ਹੈ।
ਹੋਰ ਰਾਜਾਂ ’ਚ ਹੈ ਨਿਯਮ
ਬਠਿੰਡਾ ਵਿਚ ਭਲੇ ਹੀ ਰੂਫ ਵਾਟਰ ਹਾਰਵੈਸਟਿੰਗ ਨੂੰ ਲੈ ਕੇ ਕੋਈ ਯੋਜਨਾ ਨਹੀਂ ਹੈ ਪਰ ਦੇਸ਼ ਦੇ ਕਈ ਲੋਕਲ ਬਾਡੀਜ਼ ਇਸ ’ਤੇ ਕੰਮ ਕਰ ਰਹੇ ਹਨ। ਰਾਜਸਥਾਨ ਵਿਚ ਸਰਕਾਰੀ ਭਵਨਾਂ ’ਚ ਰੂਫ ਵਾਟਰ ਹਾਰਵੈਸਟਿੰਗ ਕਰਨਾ ਜ਼ਰੂਰੀ ਹੈ। ਸੂਰਤ ਮਹਾਨਗਰ ਪਾਲਿਕਾ ਅਜਿਹਾ ਕਰਨ ਵਾਲਿਆਂ ’ਤੇ ਇਸਦੇ ਪਲਾਂਟ ਲਾਉਣ ਵਿਚ 50 ਫੀਸਦੀ ਸਬਸਿਡੀ ਦਿੰਦਾ ਹੈ। ਕਰਨਾਟਕ ’ਚ ਪੰਜ ਸਾਲਾਂ ਤੱਕ ਹੋਲਡਿੰਗ ਟੈਕਸ ਵਿਚ 20 ਫੀਸਦੀ ਦੀ ਛੋਟ ਹੈ।
ਸਰਕਾਰੀ ਭਵਨ ਵੀ ਨਹੀਂ ਦਿੰਦੇ ਧਿਆਨ
ਸ਼ਹਿਰ ਵਿਚ ਦਰਜਨਾਂ ਸਰਕਾਰੀ ਇਮਾਰਤਾਂ ਹਨ, ਜਿਸ ਨਾਲ ਰੂਫ ਵਾਟਰ ਹਾਰਵੈਸਟਿੰਗ ਦੀ ਕੋਈ ਸੁਵਿਧਾ ਨਹੀਂ ਹੈ। ਇਸ ਤੋਂ ਇਲਾਵਾ ਹਾਲ ਦੇ ਸਾਲਾਂ ਵਿਚ ਕਈ ਵੱਡੀਆਂ ਸਰਕਾਰੀ ਇਮਾਰਤਾਂ ਦੇ ਨਿਰਮਾਣ ਵਿਚ ਵੀ ਇਸ ਤਰ੍ਹਾਂ ਦੀ ਕੋਈ ਸੁਵਿਧਾ ਨਹੀਂ ਦਿੱਤੀ ਗਈ ਹੈ। ਅਜਿਹੇ ਵਿਚ ਸਰਕਾਰ ਆਮ ਲੋਕਾਂ ਦੇ ਜਾਗਰੂਕਤਾ ਦੇ ਲਈ ਕੋਈ ਉਦਾਹਰਨ ਨਹੀਂ ਰੱਖ ਰਹੀ ਹੈ।
ਨਿਗਮ ਦੀਆਂ ਇਮਾਰਤਾਂ ’ਚ ਨਹੀਂ ਲੱਗੇ ਹਨ ਸਿਸਟਮ
ਨਿਗਮ ਦਫਤਰ ਦੀ ਇਮਾਰਤ ’ਤੇ ਵੀ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਨਹੀਂ ਹੈ, ਅਜਿਹੇ ਵਿਚ ਸ਼ਹਿਰ ਵਾਸੀ ਨਿਗਮ ਦੇ ਨਿਰਦੇਸ਼ ਨੂੰ ਕਿਵੇਂ ਮੰਨਣਗੇ। ਨਿਗਮ ਦੀ ਬਿਲਡਿੰਗ ਦੀ ਛੱਤ ’ਤੇ ਕਾਫੀ ਸਪੇਸ ਹੈ। ਜੇਕਰ ਛੱਤ ਦੇ ਪਾਣੀ ਨੂੰ ਸਹੀ ਸੰਭਾਲਿਆ ਜਾਵੇ ਤਾਂ ਮੀਂਹ ਦੇ ਮੌਸਮ ਵਿਚ ਕਰੀਬ ਲੱਖਾਂ ਲਿਟਰ ਪਾਣੀ ਇਕੱਠਾ ਹੋ ਜਾਵੇਗਾ। ਜੋ ਸਾਲ ਭਰ ਤਕ 100 ਪਰਿਵਾਰਾਂ ਦੀ ਜ਼ਰੂਰਤ ਪੂਰੀ ਕਰਨ ਲਈ ਕਾਫ਼ੀ ਹੋਵੇਗਾ।
ਸਿੱਖਿਅਾ ਸੰਸਥਾਵਾਂ ’ਚ ਵੀ ਨਹੀਂ ਹੈ ਸਿਸਟਮ
ਬਠਿੰਡਾ ਜ਼ਿਲਾ ਐਜੂਕੇਸ਼ਨ ਦੇ ਹੱਬ ਦੇ ਰੂਪ ਵਿਚ ਵਿਕਸਿਤ ਹੋ ਰਿਹਾ ਹੈ, ਜ਼ਿਲੇ ਵਿਚ ਕਾਫੀ ਸੰਖਿਆ ਵਿਚ ਯੂਨੀਵਰਸਿਟੀ ਅਤੇ ਕਾਲਜ ਹਨ। ਇਸ ਵਿਚ ਕਾਫੀ ਸਪੇਸ ਹੁੰਦੀ ਹੈ, ਜਿਥੇ ਰੇਨ ਵਾਟਰ ਹਾਰਵੈਸਟਿੰਗ ਬਣਾ ਕੇ ਪਾਣੀ ਦੀ ਸੰਭਾਲ ਆਸਾਨੀ ਨਾਲ ਕੀਤੀ ਜਾ ਸਕਦੀ ਹੈ। ਪਰ ਕਿਸੇ ਵੀ ਸਿੱਖਿਆ ਸੰਸਥਾਨ ਵਿਚ ਵਾਟਰ ਹਾਰਵੈਸਟਿੰਗ ਨਹੀਂ ਲੱਗੇ। ਗੌਰਤਲਬ ਹੈ ਕਿ ਸਿੱਖਿਆ ਸੰਸਥਾਵਾਂ ਆਏ ਦਿਨ ਪਾਣੀ ਦੀ ਸੰਭਾਲ ਲਈ ਸੈਮੀਨਾਰ ਅਤੇ ਪ੍ਰਯੋਗਸ਼ਾਲਾਵਾਂ ਦਾ ਆਯੋਜਨ ਕਰਦੀਆਂ ਹਨ ਪਰ ਧਰਤੀ ਹੇਠਲਾ ਪੱਧਰ ਅਤੇ ਮੀਂਹ ਦੇ ਪਾਣੀ ਦੀ ਸੰਭਾਲ ਲਈ ਕੁਝ ਵੀ ਨਹੀਂ ਕੀਤਾ ਜਾ ਰਿਹਾ। ਇਹ ਸਿੱਖਿਅਕ ਸੰਸਥਾਵਾਂ ਭੂ-ਜਲ ਦੇ ਪੱਧਰ ਨੂੰ ਸੁਧਾਰਨ ਵਿਚ ਇਕ ਮਹੱਤਵਪੂਰਨ ਭੂਮਿਕਾ ਨਿਭਾ ਸਕਦੀਆਂ ਹਨ।
ਰੇਲਵੇ ਸਟੇਸ਼ਨ ਪਾਣੀ ਨਿਗਲਣ ’ਚ ਅੱਗੇ
ਬਠਿੰਡਾ ਰੇਲਵੇ ਸਟੇਸ਼ਨ ਏਸ਼ੀਆ ਦਾ ਸਭ ਤੋਂ ਦੂਸਰਾ ਵੱਡਾ ਰੇਲਵੇ ਸਟੇਸ਼ਨ ਦੇ ਰੂਪ ਵਿਚ ਮਸ਼ਹੂਰ ਹੈ ਪਰ ਇਸ ਸਟੇਸ਼ਨ ’ਤੇ ਵੀ ਰੇਨ ਵਾਟਰ ਹਾਰਵੈਸਟਿੰਗ ਦੀ ਵਿਵਸਥਾ ਨਹੀਂ ਹੈ। ਇਸ ਸਟੇਸ਼ਨ ਦੇ ਆਸ-ਪਾਸ ਇੰਨੀ ਜ਼ਮੀਨ ਹੈ, ਜਿਥੇ ਅਾਸਾਨੀ ਨਾਲ ਮੀਂਹ ਦੇ ਪਾਣੀ ਨੂੰ ਸੰਭਾਲ ਕੇ ਰੱਖਿਆ ਜਾ ਸਕਦਾ ਹੈ। ਇਸ ਸੰਭਾਲੇ ਹੋਏ ਪਾਣੀ ਨਾਲ ਰੇਲ ਦੇ ਡੱਬਿਅਾਂ ਨੂੰ ਧੋਣ ਅਤੇ ਹੋਰ ਕੰਮਾਂ ਵਿਚ ਪ੍ਰਯੋਗ ਕੀਤਾ ਜਾ ਸਕਦਾ ਹੈ ਕਿਉਂਕਿ ਰੇਲ ਧੁਲਾਈ ਵਿਚ ਹੀ ਕਾਫੀ ਪਾਣੀ ਦੀ ਜ਼ਰੂਰਤ ਪ੍ਰਤੀ ਦਿਨ ਹੁੰਦੀ ਹੈ। ਅਜਿਹਾ ਕਰ ਕੇ ਕਰੋਡ਼ਾਂ ਲਿਟਰ ਭੂ-ਜਲ ਨੂੰ ਸਟੋਰ ਕੀਤਾ ਜਾ ਸਕਦਾ ਹੈ ਪਰ ਰੇਲਵੇ ਦੇ ਇਸ ਰਵੱਈਏ ਕਾਰਨ ਅਜਿਹਾ ਨਹੀਂ ਹੋ ਰਿਹਾ ਹੈ।
ਕੀ ਹੈ ਨਿਯਮ
ਰੇਨ ਵਾਟਰ ਹਾਰਵੈਸਟਿੰਗ ਲਈ ਕੇਂਦਰ ਸਰਕਾਰ ਵੱਲੋਂ ਕੋਈ ਸਖਤ ਕਾਨੂੰਨ ਨਹੀਂ ਬਣਾਇਆ ਗਿਆ ਹੈ ਪਰ ਹਰ ਸੁਵਿਧਾ ਨੂੰ ਧਿਆਨ ਵਿਚ ਰੱਖਦੇ ਹੋਏ ਨਿਯਮ ਬਣਾਏ ਜਾਦੇ ਹਨ। ਇਸ ਵਜ੍ਹਾ ਨਾਲ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਨਗਰ ਨਿਗਮ ਨੇ ਨਿਯਮ ਬਣਾਇਆ ਹੈ ਕਿ ਜੇਕਰ 250 ਵਰਗਮੀਟਰ ਤੋਂ ਜ਼ਿਆਦਾ ਕਿਸੇ ਤਰ੍ਹਾਂ ਦਾ ਨਿਰਮਾਣ ਕੀਤਾ ਜਾਂਦਾ ਹੈ, ਅਪਾਰਟਮੈਂਟ ਦਾ ਨਿਰਮਾਣ ਕਰਦੇ ਸਮੇਂ ਉਸ ਅਪਾਰਟਮੈਂਟ ਦਾ ਨਕਸਾ ਪਾਸ ਕਰਾਉਣ ਲਈ ਰੂਫ ਵਾਟਰ ਹਾਰਵੈਸਟਿੰਗ ਦਾ ਪਲਾਨ ਵੀ ਦੇਣਾ ਜ਼ਰੂਰੀ ਹੁੰਦਾ ਹੈ। ਇਸਦੇ ਬਗੈਰ ਨਗਰ ਨਿਗਮ ਉਸ ਨਿਰਮਾਣ ਦਾ ਨਕਸ਼ਾ ਪਾਸ ਨਹੀਂ ਕਰ ਸਕਦਾ, ਜੇਕਰ ਇਨ੍ਹਾਂ ਸਭ ਦੇ ਬਾਵਜੂਦ ਅਪਾਰਟਮੈਂਟ ਬਣਾਉਣ ਦੇ ਨਾਲ ਇਸ ਪਲਾਨ ਨੂੰ ਕਿੰਨਾ ਲਾਗੂ ਕੀਤਾ ਜਾਂਦਾ ਹੈ।
ਕੀ ਹੈ ਰੇਨ ਵਾਟਰ ਹਾਰਵੈਸਟਿੰਗ
ਘਰਾਂ ਦੀਆਂ ਛੱਤਾਂ ਤੋਂ ਮੀਹ ਦਾ ਪਾਣੀ ਨਾਲੀਆਂ ਵਿਚ ਬਰਬਾਦ ਹੋਣ ਤੋਂ ਰੋਕ ਕੇ ਉਸਨੂੰ ਜ਼ਮੀਨ ਦੇ ਅੰਦਰ ਉਤਾਰਨ ਜਾਂ ਸੰਭਾਲ ਕੇ ਰੱਖਣ ਦੀ ਪ੍ਰਕਿਰਿਆ ਨੂੰ ਰੇਨ ਵਾਟਰ ਹਾਰਵੈਸਟਿੰਗ ਕਿਹਾ ਜਾਂਦਾ ਹੈ। ਆਮ ਤੌਰ ’ਤੇ ਇਸਦੀਆਂ ਦੋ ਪ੍ਰਕਿਰਿਆਵਾਂ ਅਪਣਾਈਆਂ ਜਾਂਦੀਆਂ ਹਨ। ਪਹਿਲੀ, ਸਰਫੇਸ ਰੂਪ ਵਾਟਰ ਹਾਰਵੈਸਟਿੰਗ ਅਤੇ ਦੂਸਰੀ ਰੂਫ ਟਾਪ ਰੇਲ ਵਾਟਰ ਹਾਰਵੈਸਟਿੰਗ। ਮੀਂਹ ਦੇ ਪਾਣੀ ਨਾਲ ਬੋਰਵੈੱਲ ਜਾਂ ਖੂਹ ਨੂੰ ਰਿਚਾਰਜ ਕੀਤਾ ਜਾਂਦਾ ਹੈ। ਇਸਦੇ ਲਈ ਅੱਜ-ਕੱਲ ਸਸਤੇ ਅਤੇ ਤਿਆਰ ਸਿਸਟਮ ਮਿਲ ਜਾਂਦੇ ਹਨ, ਜਿਸ ਨਾਲ ਪਾਣੀ ਸਟੋਰ ਕਰ ਕੇ ਰੱਖਿਆ ਜਾਂਦਾ ਹੈ ਅਤੇ ਜ਼ਰੂਰਤ ਪੈਣ ’ਤੇ ਪਾਣੀ ਨੂੰ ਪ੍ਰਯੋਗ ਵਿਚ ਲਿਆਇਆ ਜਾਂਦਾ ਹੈ।