ਜੇ ਭਾਰਤ ਨੂੰ ਬਚਾਉਣਾ ਹੈ ਤਾਂ ਇਸ ਕਾਰਨ ਕੋਰੋਨਾ ਟੈਸਟ ਹੋਵੇ ਮੁਫ਼ਤ

05/08/2020 3:29:28 PM

ਲੇਖਕ - ਮਨਦੀਪਜੋਤ ਸਿੰਘ 

ਸਮੁੱਚੀ ਦੁਨੀਆਂ ਨੂੰ ਅੱਜ ਇੱਕ ਭੈੜੀ ਮਹਾਂਮਾਰੀ ਨੇ ਜਕੜਿਆ ਹੋਇਆ ਹੈ॥ ਜਿਸ ਦੇ ਸੰਦਰਭ ਵਿਚ ਪ੍ਰਤੀ ਦਿਨ ਮੌਤਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਮਰੀਜ਼ਾਂ ਦੀ ਸੰਖਿਆ ਦਿਨੋਂ ਦਿਨ ਵਧਦੀ ਜਾ ਰਹੀ ਹੈ। ਅਜਿਹੀ ਮਹਾਂਮਾਰੀ ਜਿਸ ਦਾ ਕੋਈ ਤੋੜ ਨਹੀਂ ਬਣ ਸਕਿਆ ਤੇ ਇਸਦੇ ਫੈਲਾਅ ਦਾ ਘੇਰਾ ਇੰਨਾ ਵਿਸ਼ਾਲ ਹੈ ਕਿ ਕੁੱਲ ਦੁਨੀਆਂ ਇਸਦੀ ਚਪੇਟ 'ਚ ਹੈ  | ਅਜਿਹੇ ਵਿਚ ਇਸ ਦਾ ਇੱਕ ਵਿਸ਼ੇਸ਼ ਪੱਖ ਜੋ ਕਿ ਸਭ ਗੱਲਾਂ ਦਾ ਮੂਲ ਆਧਾਰ ਹੈ । ਉਹ ਹੈ ਇਸ ਦਾ ਟੈਸਟ ਜਿਸ ਤੋਂ ਸਾਨੂੰ ਇਹ ਪਤਾ ਲਗਦਾ ਹੈ ਕਿ ਮਰੀਜ਼ ਕਰੋਨਾ ਪੋਜੇਟਿਵ ਹੈ ਜਾਂ ਨਹੀਂ ।

ਪਰ ਇੱਥੇ ਗੱਲ ਵਰਨਣਯੋਗ ਹੈ ਕਿ ਇਸ ਮਹਾਂਮਾਰੀ ਦੇ ਟੈਸਟ ਦੀ ਕੁੱਲ ਕੀਮਤ 45੦੦ ਰੁਪਏ ਹੈ, ਜਿਸ ਵਿਚ 1500 ਰੁਪਏ ਸਕਰੀਨਿੰਗ ਅਤੇ 3000 ਇਸਦੇ ਸਪੱਸ਼ਟੀਕਰਨ ਦੇ ਹਨ ਜੋ ਕਿ ਇੱਕ ਗ਼ਰੀਬ ਬੰਦੇ ਲਈ ਜਾਂ ਇੱਕ ਆਮ ਇਨਸਾਨ ਲਈ ਵੀ ਬਹੁਤ ਹੀ  ਜ਼ਿਆਦਾ ਹਨ। ਕਈ ਲੋਕ ਸਿਰਫ ਇਸ ਵਜ੍ਹਾ ਕਰਕੇ ਹੀ ਟੈਸਟ ਕਰਾਉਣ ਤੋਂ ਝਿਜਕ ਰਹੇ ਹਨ ਜਾਂ ੳੁਹ ਕਰਾ ਨਹੀਂ ਰਹੇ ਕਿਉਂਕਿ ਉਹ ਇੰਨੀ ਰਕਮ ਭੁਗਤਾਨ ਨਹੀਂ ਕਰ ਸਕਦੇ। ਜਦੋਂ ਸਾਨੂੰ ਪਤਾ ਹੈ ਕਿ ਇਹ ਭੈੜੀ ਬਿਮਾਰੀ ਕਿਸੇ ਦੇ ਛੂਹਣ ਨਾਲ ਜਾਂ ਕਿਸੇ ਮਰੀਜ਼ ਦੇ ਕੋਈ ਵਸਤੂ ਨੂੰ ਛੋਹ ਕੇ ਸਾਡੇ ਹੱਥ ਲੱਗਣ ਨਾਲ ਵੀ ਹੋ ਸਕਦੀ ਹੈ। ਤਾਂ ਇਸ ਲਈ ਸਰਕਾਰ ਇੰਨੀ ਅਣਗਹਿਲੀ ਕਿਉਂ ਕਰ ਰਹੀ ਹੈ । ਅਸੀਂ ਦੇਖ ਰਹੇ ਹਾਂ ਕਿ ਕਿਵੇਂ ਦੁਨੀਆਂ ਦੇ ਪ੍ਰਗਤੀਸ਼ੀਲ ਦੇਸ਼ ਜਿਹਨਾਂ ਦਾ ਸਿਹਤ ਵਿਭਾਗ ਸਿਖਰਾਂ 'ਤੇ ਹੈ ਅਤੇ ਕਿਵੇਂ ਇਸ ਮਹਾਂਮਾਰੀ ਦੀ ਮਾਰ ਹੇਠ ਅਾ ਚੁੱਕੇ ਨੇ। ਅਜਿਹੇ ਵਿਚ ਸਾਨੂੰ ਚਾਹੀਦਾ ਹੈ ਕਿ ਇਸ ਦੀ ਕੋਈ ਕੀਮਤ ਰੱਖਣੀ ਹੀ ਨਹੀਂ ਚਾਹੀਦੀ । ਸਗੋਂ ਇਸ ਨੂੰ ਮੁਫ਼ਤ ਕਰ ਦੇਣਾ ਚਾਹੀਦਾ ਹੈ। ਸੋਚਣ ਵਾਲੀ ਗੱਲ ਹੈ ਕਿ ਇੱਕ ਪਾਸੇ ਤਾਂ ਅਸੀਂ ਰਾਸ਼ਨ ਵੰਡ ਰਹੇ ਹਾਂ ਕਿ ਲੋਕਾਂ ਦੇ ਘਰ ਰੋਟੀ ਨਹੀਂ ਪੱਕ ਰਹੀ ਅਤੇ ਦੂਜੇ ਪਾਸੇ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਉਨ੍ਹਾਂ 'ਚ ਜੇ ਕੋਰੋਨਾ ਦੇ ਲੱਛਣ ਆਏ ਤਾਂ ੳੁਹ 4500 ਦਾ ਟੈਸਟ ਕਰਵਾਉਣਗੇ।  ਇਹ ਇੱਕ ਅਾਪਣੇ ਅਾਪ ਵਿਚ ਬੇਹੁਦਗੀ ਵਾਲੀ ਗੱਲ ਹੈ ਜੋ ਕਿ ਨਾਮੁਮਕਿਨ ਹੈ ।ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਭਾਰਤ ਦੀ 22 ਪ੍ਰਤੀਸ਼ਤ ਅਬਾਦੀ ੳੁਹ ਹੈ ਜਿਹੜੀ ਗਰੀਬੀ ਰੇਖਾ ਤੋਂ ਵੀ ਹੇਠਾਂ ਹੈ।  ਭਾਵ ਜਿਨ੍ਹਾਂ ਨੂੰ ਤਿੰਨ ਟਾਈਮ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ। ਲਾਕਡਾੳੂਨ ਦੀ ਮਾਰ ਸਾਰੇ ਅਾਮ ਲੋਕਾਂ 'ਤੇ ਅਤੇ ਛੋਟੇ ਦੁਕਾਨਦਾਰਾਂ 'ਤੇ ਪਹਿਲਾਂ ਹੀ ਪੈ ਰਹੀ ਹੈ | 

ਤੱਥਾਂ ਅਨੁਸਾਰ ਭਾਰਤ  ਇਸ ਮਹਾਂਮਾਰੀ ਦੀ ਤੀਜੀ ਸਟੇਜ ਭਾਵ ਕਮਿਊਨਿਟੀ ਸਪਰੈੱਡ ਦੀ ਗੱਲ ਕਰ ਰਿਹਾ ਹੈ । ਅਜਿਹੇ ਵਿਚ ਇਸ ਟੈਸਟ ਦਾ ਇੰਨਾ ਮਹਿੰਗਾ ਹੋਣਾ ਸਮੁੱਚੇ ਦੇਸ਼ ਦੀ ਸੁਰੱਖਿਆ ਨੂੰ ਕਾਫੀ ਪ੍ਰਭਾਵਿਤ ਕਰੇਗਾ। ਸੋ ਮੇਰੀ ਸਰਕਾਰ ਨੂੰ ਇਹੋ ਗੁਜ਼ਾਰਿਸ਼ ਹੈ ਕਿ ਕਿਰਪਾ ਕਰਕੇ ੳੁਪਰੋਕਤ ਗੱਲਾਂ ਨੂੰ  ਧਿਆਨ ਵਿਚ ਰੱਖਦਿਆਂ ਹੋਇਆਂ ਇਸ ਨੂੰ ਮੁਫ਼ਤ ਕੀਤਾ ਜਾਏ ਜਾ ਫਿਰ ਇਸ ਦੀ ਕੀਮਤ ਇੰਨੀ ਕਰ ਦਿੱਤੀ ਜਾਏ ਕਿ ਜਿਸ ਤੇ ਇੱਕ ਆਮ ਇਨਸਾਨ ਖਰਚ ਕਰ ਸਕੇ ਤੇ ਅਜਿਹਾ ਕਰਨ ਨਾਲ ਆਪ ਹੀ ਨਹੀਂ ਸਗੋਂ ਹੋਰ ਕਈ ਲੋਕਾਂ ਨੂੰ ਵੀ ੳੁਹ ਇਸ ਤੋਂ ਬਚ ਸਕੇਗਾ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਸਾਨੂੰ ਭਵਿੱਖ ਵਿਚ ਇਸ ਦੇ ਭੈੜੇ ਸਿੱਟਿਆਂ ਲਈ ਤਿਆਰ ਰਹਿਣਾ ਪਏਗਾ।ਲੇਖਕ : ਮਨਦੀਪਜੋਤ ਸਿੰਘ

Harinder Kaur

This news is Content Editor Harinder Kaur