ਆਈਲੈਟਸ ਪਾਸ 2 ਕੁੜੀਆਂ ਦਾ ਸ਼ਰਮਨਾਕ ਕਾਰਾ, ਪਹਿਲਾਂ ਕੀਤੀ ਕੰਟਰੈਕਟ ਮੈਰਿਜ, ਫਿਰ ਵਿਦੇਸ਼ ਜਾ ਕੇ ਵਿਖਾਏ ਅਸਲੀ ਰੰਗ

12/25/2023 1:50:19 PM

ਕਪੂਰਥਲਾ (ਮਹਾਜਨ)-ਕਪੂਰਥਲਾ ’ਚ ਆਈਲੈਟਸ ਪਾਸ 2 ਕੁੜੀਆਂ ਵੱਲੋਂ ਕੰਟਰੈਕਟ ਮੈਰਿਜ ਦੇ ਨਾਂ ’ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਿਟੀ-2 ਅਰਬਨ ਅਸਟੇਟ ਦੀ ਪੁਲਸ ਨੇ ਪੀੜਤ ਨੌਜਵਾਨਾਂ ਦੀ ਸ਼ਿਕਾਇਤ ’ਤੇ ਇਕ ਮਾਂ-ਬੇਟੀ ਸਮੇਤ 3 ਔਰਤਾਂ ਖ਼ਿਲਾਫ਼ ਮਾਮਲੇ ਦਰਜ ਕਰ ਲਏ ਗਏ ਹਨ। ਥਾਣਾ ਸਿਟੀ-2 ਦੀ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਗੌਰਵ ਜੱਗੀ ਵਾਸੀ ਗਰੀਨ ਪਾਰਕ ਪੀਰ ਚੌਧਰੀ ਰੋਡ ਨੇੜੇ ਸਹਾਰਾ ਹਸਪਤਾਲ ਕਪੂਰਥਲਾ ਨੇ ਦੱਸਿਆ ਕਿ ਉਸ ਦੇ ਮਾਪਿਆਂ ਨੇ ਰੇਨੂੰ ਵਾਸੀ ਸੈਦਾ ਵਾਲਾ ਮੁਹੱਲਾ ਮੋਗਾ ਮਿਲੀ, ਜਿਸ ਨੇ ਦੱਸਿਆ ਕਿ ਉਸ ਨੇ ਆਪਣੀ ਬੇਟੀ ਨੈਨਸੀ ਨੂੰ ਵਿਦੇਸ਼ ਭੇਜਣਾ ਸੀ। ਜਿਸ ਤੋਂ ਬਾਅਦ ਉਸ ਦੇ ਮਾਤਾ-ਪਿਤਾ ਨੇ ਉਸ ਦੇ ਛੋਟੇ ਭਰਾ ਸੌਰਵ ਦੀ ਕੰਟਰੈਕਟ ਮੈਰਿਜ ਨੈਨਸੀ ਨਾਲ ਕਰਨ ਦਾ ਫ਼ੈਸਲਾ ਕੀਤਾ। ਇਸ ਵਿਆਹ ’ਤੇ ਉਨ੍ਹਾਂ ਦਾ ਕਰੀਬ ਡੇਢ ਲੱਖ ਰੁਪਏ ਖ਼ਰਚ ਆਇਆ ਅਤੇ ਵਿਆਹ ਤੋਂ 5-7 ਦਿਨ ਉਸ ਦੇ ਛੋਟੇ ਭਰਾ ਸੌਰਵ ਅਤੇ ਨੈਨਸੀ ਵੱਲੋਂ ਭਾਰਤ ਦੌਰੇ ਦੌਰਾਨ ਵੱਖ-ਵੱਖ ਥਾਵਾਂ ’ਤੇ ਫੋਟੋਆਂ ਖਿੱਚਵਾਈਆਂ ਗਈਆਂ ਸਨ, ਜਿਸ ’ਤੇ ਉਨ੍ਹਾਂ ਨੇ 50 ਹਜ਼ਾਰ ਰੁਪਏ ਖ਼ਰਚ ਕੀਤੇ ਸਨ।

ਇਹ ਵੀ ਪੜ੍ਹੋ : ਜਲਦੀ ਵਿਆਹ ਕਰਵਾਉਣਾ ਚਾਹੁੰਦਾ ਸੀ ਪ੍ਰੇਮੀ, ਪ੍ਰੇਮਿਕਾ ਨੇ ਕੀਤਾ ਉਹ ਕਾਰਾ, ਜਿਸ ਨੂੰ ਵੇਖ ਪਰਿਵਾਰ ਦੇ ਵੀ ਉੱਡੇ ਹੋਸ਼

ਇਸ ਤੋਂ ਬਾਅਦ ਸਤੰਬਰ 2019 ’ਚ ਨੈਨਸੀ ਦੀ ਮਾਂ ਰੇਨੂੰ ਨੇ ਕਿਹਾ ਕਿ ਅੰਬੈਸੀ ’ਚ ਕੇਸ ਲਗਾਉਣ ਲਈ 40 ਲੱਖ ਰੁਪਏ ਅਦਾ ਕਰਨ ਦੀ ਮੰਗ ਕੀਤੀ, ਜਿਸ ਦੇ ਕਹਿਣ ’ਤੇ 40 ਲੱਖ ਰੁਪਏ ਕੁੜੀ ਨੂੰ ਵਿਦੇਸ਼ ਕੈਨੇਡਾ ਭੇਜਣ ’ਤੇ ਲਗਾਏ। ਵੀਜ਼ਾ ਆਉਣ ਤੋਂ ਬਾਅਦ ਰੇਨੂੰ ਨੇ ਕਿਹਾ ਕਿ ਉਸ ਦੀ ਬੇਟੀ 3 ਮਹੀਨਿਆਂ ਬਾਅਦ ਆਪਣੇ ਪਤੀ ਸੌਰਵ ਨੂੰ ਵਿਦੇਸ਼ ਬੁਲਾ ਲਵੇਗੀ ਪਰ ਨੈਨਸੀ ਨੇ ਆਪਣੇ ਪਤੀ ਸੌਰਵ ਨੂੰ ਵਿਦੇਸ਼ ਨਹੀਂ ਬੁਲਾਇਆ। ਇਸ ਤਰ੍ਹਾਂ ਨੈਨਸੀ ਅਤੇ ਉਸ ਦੀ ਮਾਂ ਰੇਨੂੰ ਨੇ ਉਨ੍ਹਾਂ ਨਾਲ 45 ਲੱਖ ਰੁਪਏ ਦੀ ਠੱਗੀ ਮਾਰੀ ਹੈ। ਇਥੋਂ ਤੱਕ ਕੀ ਹੁਣ ਵੀ ਚੁੱਕਣਾ ਬੰਦ ਕਰ ਦਿੱਤਾ ਹੈ। ਜਾਂਚ ਤੋਂ ਬਾਅਦ ਥਾਣਾ ਸਿਟੀ-2 ਦੀ ਪੁਲਸ ਨੇ ਮਾਂ-ਬੇਟੀ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਤਰ੍ਹਾਂ ਇਕ ਹੋਰ ਸ਼ਿਕਾਇਤ ’ਚ ਗੁਰਮੀਤ ਸਿੰਘ ਵਾਸੀ ਮੁਹੱਲਾ ਨਰਸਰੀ ਰਣਧੀਰ ਕਾਲਜ ਰੋਡ ਨੇ ਦੱਸਿਆ ਕਿ ਅਰਸ਼ਦੀਪ ਕੌਰ ਵਾਸੀ ਗੁਰੂ ਤੇਗ ਬਹਾਦਰ ਨਗਰ ਨਾਲ ਇਕ ਸਾਲ ਪਹਿਲਾਂ ਜਲੰਧਰ ਦੇ ਇਕ ਹੋਟਲ ’ਚ ਕੰਟਰੈਕਟ ਮੈਰਿਜ ਹੋਈ ਸੀ। ਉਸ ਦੇ ਆਈਲੈਟਸ ’ਚੋਂ 6.5 ਬੈਂਡ ਸਨ। ਉਸ ਨੇ ਵਿਦੇਸ਼ ਅਮਰੀਕਾ ਜਾਣਾ ਸੀ। ਵਿਆਹ ਤੋਂ ਬਾਅਦ ਉਹ ਆਪਣੇ ਘਰ ਚਲੀ ਗਈ ਅਤੇ ਉੱਥੇ ਰਹਿਣ ਲੱਗੀ। ਫਿਰ ਦੋਵਾਂ ਨੇ ਵਿਦੇਸ਼ ਜਾਣ ਲਈ 50 ਹਜ਼ਾਰ ਰੁਪਏ ਟਰੈਵਲ ਏਜੰਟ ਨੂੰ ਦੇ ਦਿੱਤੇ। ਜਿਸ ਤੋਂ ਬਾਅਦ ਉਸ ਨੇ ਆਪਣੀ ਪਤਨੀ ਦੇ ਬੈਂਕ ਖਾਤੇ ਜੋਕਿ ਪੰਜਾਬ ਨੈਸ਼ਨਲ ਬੈਂਕ ਵਿਚ ਸੀ, ਵਿਚ 5 ਲੱਖ ਰੁਪਏ ਜਮ੍ਹਾ ਕਰਵਾ ਦਿੱਤੇ।
ਜਨਵਰੀ 2023 ’ਚ ਦੋਬਾਰਾ 1 ਲੱਖ 30 ਹਜ਼ਾਰ ਰੁਪਏ ਜਮ੍ਹਾ ਕਰਵਾਏ। ਉਸ ਦੀ ਪਤਨੀ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਮੁਸ਼ਕਿਲ ਨਾਲ ਗੁਜ਼ਾਰਾ ਕਰ ਰਿਹਾ ਸੀ ਅਤੇ ਉਸ ਨੂੰ ਪੈਸੇ ਦੀ ਬਹੁਤ ਲੋੜ ਹੈ, ਜਿਸ ਕਾਰਨ ਉਸ ਨੂੰ ਵੱਖ-ਵੱਖ ਸਮੇਂ ’ਤੇ ਇਕ ਲੱਖ 70 ਹਜ਼ਾਰ ਰੁਪਏ ਦਿੱਤੇ ਗਏ, ਜੋ ਉਸ ਨੇ ਆਪਣੇ ਪੇਕੇ ਪਰਿਵਾਰ ਨੂੰ ਦੇ ਦਿੱਤੇ। ਕੁਝ ਮਹੀਨੇ ਪਹਿਲਾਂ ਉਸ ਦੀ ਪਤਨੀ ਬਿਨਾਂ ਕਾਨੂੰਨੀ ਤਲਾਕ ਲਏ ਅਤੇ ਨਵੇਂ ਪਤੇ ’ਤੇ ਪਾਸਪੋਰਟ ਬਣਵਾ ਕੇ ਵਿਦੇਸ਼ ਚਲੀ ਗਈ। ਥਾਣਾ ਸਿਟੀ-2 ਅਰਬਨ ਅਸਟੇਟ ਦੀ ਪੁਲਸ ਨੇ ਮੁਲਜ਼ਮ ਅਰਸ਼ਦੀਪ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਪਾਵਰਕਾਮ ’ਚ ਨਵੀਂ ਪਾਲਿਸੀ ਲਾਗੂ, ਇਨ੍ਹਾਂ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਮਿਲੇਗਾ ਵਿੱਤੀ ਲਾਭ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

shivani attri

This news is Content Editor shivani attri