ਜਲੰਧਰ ਦੇ ਡੀ. ਸੀ. ਵੱਲੋਂ ਆਈਲੈੱਟਸ ਸੈਂਟਰਾਂ ਨੂੰ ਵੱਡੀ ਰਾਹਤ, ਜਾਰੀ ਕੀਤੇ ਇਹ ਨਵੇਂ ਹੁਕਮ

01/19/2022 5:13:05 PM

ਜਲੰਧਰ (ਜਤਿੰਦਰ ਚੋਪੜਾ)- ਕੋਰੋਨਾ ਵਾਇਰਸ ਨੇ ਇਕ ਵਾਰ ਫਿਰ ਤੋਂ ਪੂਰੀ ਦੁਨੀਆ ’ਚ ਕਹਿਰ ਮਚਾਇਆ ਹੋਇਆ ਹੈ। ਉਥੇ ਹੀ ਪੰਜਾਬ ’ਚ ਵੀ ਇਸ ਦੀ ਤੀਜੀ ਲਹਿਰ ਆਪਣਾ ਜ਼ੋਰ ਵਿਖਾ ਰਹੀ ਹੈ। ਇਸੇ ਦੇ ਚਲਦਿਆਂ ਪੰਜਾਬ ਸਰਕਾਰ ਨੇ ਸਕੂਲ, ਯੂਨੀਵਰਸਿਟੀਆਂ ਬੰਦ ਕੀਤੀਆਂ ਹੋਈਆਂ ਹਨ ਅਤੇ ਨਾਲ ਹੀ ਨਾਈਟ ਕਰਫ਼ਿਊ ਦਾ ਵੀ ਐਲਾਨ ਕੀਤਾ ਹੋਇਆ ਹੈ। ਹੁਣ ਇਸੇ ਦਰਮਿਆਨ ਜਲੰਧਰ ’ਚ ਵੀ 25 ਜਨਵਰੀ ਤੱਕ ਸਾਰੀਆਂ ਸਿੱਖਿਅਤ ਸੰਸਥਾਵਾਂ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ। ਬੱਚਿਆਂ ਦੇ ਆਈਲੈੱਟਸ ਐਗਜ਼ਾਮ ਹੋਣ ਦੇ ਚਲਦਿਆਂ ਐਸੋਸੀਏਸ਼ਨ ਨੇ ਆਈਲੈੱਟਸ ਸੈਂਟਰ ਖੋਲ੍ਹਣ ਦੀ ਮੰਗ ਕੀਤੀ ਸੀ। ਇਸੇ ਮੰਗ ਦੇ ਮੱਦੇਨਜ਼ਰ ਜਲੰਧਰ ਦੇ ਡੀ.ਸੀ. ਨੇ ਆਈਲੈੱਟਸ ਸੈਂਟਰ ਦੇ ਮਾਲਕਾਂ ਸਮੇਤ ਵਿਦਿਆਰਥੀਆਂ ਨੂੰ ਰਾਹਤ ਦਿੱਤੀ ਹੈ। ਉਨ੍ਹਾਂ ਵੱਲੋਂ ਕੁਝ ਸ਼ਰਤਾਂ ਦੇ ਆਧਾਰ ’ਤੇ ਆਈਲੈੱਟਸ ਸੈਂਟਰਾਂ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ। 

ਇਹ ਵੀ ਪੜ੍ਹੋ: ਰਾਜੀਵ ਸ਼ੁਕਲਾ ਦੇ ਭਾਜਪਾ ’ਤੇ ਵੱਡੇ ਸਿਆਸੀ ਹਮਲੇ, ਕਿਹਾ-ਸਮਾਜ ਦੇ ਹਰ ਵਰਗ ਨੂੰ ਬੁਰੇ ਹਾਲਾਤ ’ਚ ਪਹੁੰਚਾਇਆ

ਡਿਪਟੀ ਕਮਿਸ਼ਨਰ ਘਨਸਾਮ ਥੋਰੀ ਵੱਲੋਂ ਦਿੱਤੇ ਗਏ ਹੁਕਮਾਂ ਦੇ ਆਧਾਰ ’ਤੇ ਸੰਸਥਾਵਾਂ ਦੇ ਅਧਿਕਾਰੀ ਸਵੇਰੇ 9 ਵਜੇ ਤੋਂ ਲੈ ਕੇ 12 ਵਜੇ ਤੱਕ ਅਤੇ ਦੁਪਹਿਰ ਦੋ ਵਜੇ ਤੋਂ 5 ਵਜੇ ਤੱਕ 50 ਫ਼ੀਸਦੀ ਦੀ ਸਮਰੱਥਾ ਨਾਲ ਵਿਦਿਆਰਥੀਆਂ ਨੂੰ ਬੁਲਾ ਸਕਦੇ ਹਾਂ। ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਕੋਵਿਡ-19 ਦੇ ਨਿਯਮਾਂ ਨੂੰ ਅਧਿਕਾਰੀਆਂ ਵੱਲੋਂ ਪਾਲਣਾ ਨੂੰ ਯਕੀਨੀ ਵੀ ਬਣਾਇਆ ਜਾਵੇਗਾ। ਸੰਸਥਾਵਾਂ ਦੇ ਅਧਿਕਾਰੀ ਦਿਨ ’ਚ ਦੋ ਵਾਰ ਸੰਸਥਾਵਾਂ ਦੇ ਉਚਿਤ ਸੈਨੀਟਾਈਜ਼ੇਸ਼ਨ ਨੂੰ ਯਕੀਨੀ ਬਣਾਉਣਗੇ।

ਮਾਸਕ ਪਹਿਨਣ ਦੇ ਨਾਲ-ਨਾਲ ਸੋਸ਼ਲ ਡਿਸਟੈਂਸਿੰਗ ਦੇ ਦਿਸ਼ਾ-ਨਿਰਦੇਸ਼ਾਂ ਦੀ ਵੀ ਪਾਲਣਾ ਕੀਤੀ ਜਾਵੇਗੀ। ਸੰਸਥਾਵਾਂ ਦੇ ਅਧਿਕਾਰੀ ਸਿਰਫ਼ 18 ਸਾਲ ਤੋਂ ਵੱਧ ਵਿਦਿਆਰਥੀ ਅਤੇ ਕਰਮਚਾਰੀਆਂ ਨੂੰ ਵੈਕਸੀਨ ਦੀਆਂ ਡੋਜ਼ਾਂ ਲੱਗੀਆਂ ਹੋਣੀਆਂ ਚਾਹੀਦੀਆਂ ਹਨ। ਇਸ ਦੇ ਨਾਲ ਹੀ ਸਟਾਫ਼ ਨੂੰ ਕੋਰੋਨਾ ਦੀਆਂ ਦੋਵੇਂ ਡੋਜ਼ਾਂ ਵੀ ਲੱਗੀਆਂ ਹੋਣੀਆਂ ਚਾਹੀਦੀਆਂ ਹਨ। 

ਇਹ ਵੀ ਪੜ੍ਹੋ: ਠੰਡ ਤੋਂ ਬਚਾਉਣ ਲਈ ਬਾਲੀ ਅੱਗ ਨੇ ਤਬਾਹ ਕੀਤੀਆਂ ਖ਼ੁਸ਼ੀਆਂ, ਡੇਢ ਸਾਲਾ ਬੱਚੇ ਦੀ ਦਰਦਨਾਕ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri