ਆਈਸ ਕਰੀਮ ਦੀ ਦੁਕਾਨ ''ਤੇ ਹਮਲਾ, 2 ਜ਼ਖਮੀ

01/08/2018 7:51:37 AM

ਫਗਵਾੜਾ, (ਹਰਜੋਤ, ਰੁਪਿੰਦਰ ਕੌਰ)- ਬੀਤੀ ਰਾਤ ਹਰਗੋਬਿੰਦ ਨਗਰ ਵਿਖੇ ਬੈੱਲ ਆਈਸ ਕਰੀਮ ਦੀ ਦੁਕਾਨ 'ਤੇ ਆਏ ਕੁਝ ਨੌਜਵਾਨ ਦੁਕਾਨ ਦੇ ਸੇਲਜ਼ਮੈਨ ਅਤੇ ਗਾਹਕਾਂ ਦੀ ਕੁੱਟਮਾਰ ਕਰਕੇ ਉਨ੍ਹਾਂ ਨੂੰ ਜ਼ਖਮੀ ਕਰ ਕੇ ਚਲੇ ਗਏ। ਜਿਨ੍ਹਾਂ ਨੂੰ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਮਿੰਟੂ ਧੀਰ ਨੇ ਦੱਸਿਆ ਕਿ ਦੁਕਾਨ 'ਤੇ ਆਏ ਸਕਾਰਪੀਓ ਸਵਾਰ ਨੌਜਵਾਨਾਂ ਨੇ ਉਨ੍ਹਾਂ ਦੀ ਦੁਕਾਨ ਦੇ ਕਾਊਟਰ 'ਤੇ ਸ਼ਰਾਬ ਦੀ ਬੋਤਲ ਰੱਖ ਦਿੱਤੀ। ਸੇਲਜ਼ਮੈਨ ਗੁਰਪ੍ਰੀਤ ਢਿੱਲੋਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਤਲਖ਼ ਕਲਾਮੀ ਹੋ ਗਈ, ਇੰਨੇ ਨੂੰ ਸਕਾਰਪੀਓ 'ਚ ਸਵਾਰ ਨੌਜਵਾਨ ਬਾਹਰ ਆਏ, ਜਿਨ੍ਹਾਂ ਆਉਂਦਿਆਂ ਹੀ ਢਿੱਲੋਂ ਸਮੇਤ ਇਕ ਗਾਹਕ ਅੰਕੁਰ ਸ਼ਰਮਾ ਵਾਸੀ ਰਤਨਪੁਰਾ ਨੂੰ ਵੀ ਕੁੱਟ ਕੇ ਜ਼ਖਮੀ ਕਰ ਦਿੱਤਾ। ਜਿਨ੍ਹਾਂ ਨੂੰ ਗੰਭੀਰ ਹਾਲਤ 'ਚ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹਮਲਾਵਾਰ ਗੱਲੇ 'ਚ ਪਿਆ 30 ਹਜ਼ਾਰ ਰੁਪਏ ਵੀ ਲੈ ਗਏ। ਘਟਨਾ ਦੀ ਸੂਚਨਾ ਮਿਲਦੇ ਸਾਰ ਐੱਸ. ਐੱਚ. ਓ. ਸਿਟੀ ਭਰਤ ਮਸੀਹ ਮੌਕੇ 'ਤੇ ਪੁੱਜੇ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਪੁਲਸ ਮਾਮਲੇ ਦੀ ਜਾਂਚ ਜਾਰੀ ਹੈ।