5 IAS ਤੇ 8 PCS ਅਧਿਕਾਰੀਆਂ ਦਾ ਤਬਾਦਲਾ

01/11/2020 11:06:43 PM

ਚੰਡੀਗੜ੍ਹ,(ਭੁੱਲਰ)- ਪੰਜਾਬ ਸਰਕਾਰ ਵੱਲੋਂ ਅੱਜ 5 ਆਈ. ਏ. ਐੱਸ. ਤੇ 8 ਪੀ. ਸੀ. ਐੱਸ. ਅਧਿਕਾਰੀਆਂ ਦੇ ਵਿਭਾਗਾਂ 'ਚ ਫੇਰਬਦਲ ਕੀਤਾ ਗਿਆ ਹੈ। ਮੁੱਖ ਸਕੱਤਰ ਕਰਨ ਅਵਤਾਰ ਸਿੰਘ ਵੱਲੋਂ ਜਾਰੀ ਹੁਕਮਾਂ ਅਨੁਸਾਰ ਆਈ. ਏ. ਐੱਸ. ਅਧਿਕਾਰੀਆਂ 'ਚ ਵੀ. ਕੇ. ਮੀਨਾ ਸਕੱਤਰ ਪ੍ਰਿੰਟਿੰਗ ਸਟੇਸ਼ਨਰੀ ਤੇ ਫ੍ਰੀਡਮ ਫਾਈਟਰ ਨੂੰ ਪੰਜਾਬ ਸਟੇਟ ਹਿਊਮਨ ਰਾਈਟਸ ਕਮਿਸ਼ਨ ਦਾ ਅਡੀਸ਼ਨਲ ਚਾਰਜ ਵੀ ਦਿੱਤਾ ਗਿਆ ਹੈ। ਇਸੇ ਤਰ੍ਹਾਂ ਰਜਤ ਅਗਰਵਾਲ ਸੀ. ਈ. ਓ. ਪੰਜਾਬ ਬਿਊਰੋ ਆਫ਼ ਇਨਵੈਸਟਮੈਂਟ ਪ੍ਰਮੋਸ਼ਨ ਤੇ ਐੱਮ. ਡੀ. ਪੰਜਾਬ ਇਨਫੋਟੈੱਕ ਨੂੰ ਪਨਕਾਮ ਦੇ ਐੱਮ. ਡੀ. ਦਾ ਅਡੀਸ਼ਨਲ ਚਾਰਜ ਵੀ ਦਿੱਤਾ ਗਿਆ ਹੈ। ਗੁਰਿੰਦਰਪਾਲ ਸਿੰਘ ਸਹੋਤਾ ਵਿਸ਼ੇਸ਼ ਸਕੱਤਰ ਟਰਾਂਸਪੋਰਟ ਨੁੰ ਬਦਲ ਦੇ ਅਡੀਸ਼ਨਲ ਸਟੇਟ ਟਰਾਂਸਪੋਰਟ ਕਮਿਸ਼ਨਰ-ਕਮ-ਹੈੱਡ ਲੀਡ ਏਜੰਸੀ ਰੋਡ ਸੇਫ਼ਟੀ ਲਾਇਆ ਗਿਆ ਹੈ। ਵਿਸ਼ੇਸ਼ ਸਕੱਤਰ ਟਰਾਂਸਪੋਰਟ ਦਾ ਚਾਰਜ ਹੁਣ ਉਨ੍ਹਾਂ ਕੋਲ ਅਡੀਸ਼ਨਲ ਹੋਵੇਗਾ। ਵੀ. ਕੇ. ਸੇਤੀਆ ਡਾਇਰੈਕਟਰ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਨੂੰ ਇਨ੍ਹਾਂ ਹੀ ਵਿਭਾਗਾਂ ਦੇ ਵਿਸ਼ੇਸ਼ ਸਕੱਤਰ ਦਾ ਅਡੀਸ਼ਨਲ ਚਾਰਜ ਵੀ ਦਿੱਤਾ ਗਿਆ ਹੈ। ਵਿਨੀਤ ਕੁਮਾਰ ਅਡੀਸ਼ਨਲ ਸੀ. ਈ. ਓ. ਇਨਵੈਸਟ ਪੰਜਾਬ ਤੇ ਏ. ਐੱਮ. ਡੀ. ਪੰਜਾਬ ਸਮਾਲ ਇੰਡਸਟਰੀ ਐਂਡ ਐਕਸਪੋਰਟ ਕਾਰਪੋਰੇਸ਼ਨ ਨੂੰ ਬਦਲ ਕੇ ਅਡੀਸ਼ਨਲ ਸਕੱਤਰ ਪਰਸੋਨਲ ਅਤੇ ਐੱਮ. ਡੀ. ਪੰਜਾਬ ਸਟੇਟ ਇੰਡਸਟ੍ਰੀਅਲ ਡਿਵੈੱਲਪਮੈਂਟ ਕਾਰਪੋਰੇਸ਼ਨ ਲਾਇਆ ਗਿਆ ਹੈ।

ਇਸੇ ਤਰ੍ਹਾਂ ਪੀ. ਸੀ. ਐੱਸ. ਅਧਿਕਾਰੀਆਂ 'ਚ ਅਮਿਤ ਬਾਂਬੀ ਡਿਪਟੀ ਡਾਇਰੈਕਟਰ ਅਰਬਨ ਲੋਕਲ ਬਾਡੀਜ਼ ਲੁਧਿਆਣਾ ਨੂੰ ਪਹਿਲੇ ਵਿਭਾਗ ਦੇ ਨਾਲ ਲੈਂਡ ਐਕਿਊਜ਼ੇਸ਼ਨ ਕੁਲੈਕਟਰ ਨਗਰ ਸੁਧਾਰ ਟਰੱਸਟ ਲੁਧਿਆਣਾ ਦਾ ਅਡੀਸ਼ਨਲ ਚਾਰਜ ਵੀ ਦਿੱਤਾ ਗਿਆ ਹੈ। ਸੁਰਿੰਦਰ ਸਿੰਘ ਐੱਸ. ਡੀ. ਐੱਮ. ਤਰਨਤਾਰਨ ਨੂੰ ਬਦਲ ਕੇ ਏ. ਡੀ. ਸੀ. ਵਿਕਾਸ ਤਰਨਤਾਰਨ ਲਾਇਆ ਗਿਆ ਹੈ। ਅਮਿਤ ਐੱਸ. ਡੀ. ਐੱਮ. ਪੱਟੀ ਨੂੰ ਬਦਲ ਕੇ ਐੱਸ. ਡੀ. ਐੱਮ. ਹੁਸ਼ਿਆਰਪੁਰ, ਨਰਿੰਦਰਪਾਲ ਸਿੰਘ ਧਾਲੀਵਾਲ ਨੂੰ ਐੱਸ. ਡੀ. ਐੱਮ. ਪੱਟੀ, ਅਲਕਾ ਕਾਲੀਆ ਸਹਾਇਕ ਕਮਿਸ਼ਨਰ ਸ਼ਿਕਾਇਤ ਨਿਵਾਰਨ ਅੰਮ੍ਰਿਤਸਰ ਨੂੰ ਕਾਰਜਕਾਰੀ ਮੈਜਿਸਟ੍ਰੇਟ ਅੰਮ੍ਰਿਤਸਰ ਦਾ ਵਾਧੂ ਚਾਰਜ ਵੀ ਦਿੱਤਾ ਗਿਆ ਹੈ। ਰਜਨੇਸ਼ ਅਰੋੜਾ ਸਹਾਇਕ ਕਮਿਸ਼ਨਰ (ਜਨਰਲ) ਸ਼ਹੀਦ ਭਗਤ ਸਿੰਘ ਨਗਰ ਨੂੰ ਐੱਸ. ਡੀ. ਐੱਮ. ਤਰਨਤਾਰਨ ਲਾਇਆ ਗਿਆ ਹੈ। ਕੁਲਦੀਪ ਬਾਵਾ ਐੱਸ. ਡੀ. ਐੱਮ. ਗੁਰੂ ਹਰਸਹਾਏ ਨੂੰ ਐੱਸ. ਡੀ. ਐੱਮ. ਡੇਰਾਬੱਸੀ ਅਤੇ ਕਰਮਜੀਤ ਸਿੰਘ ਡਿਪਟੀ ਡਾਇਰੈਕਟਰ ਪ੍ਰਸ਼ਾਸਨ ਪੀ. ਡਬਲਿਊ. ਡੀ. ਬੀ. ਐਂਡ ਆਰ. ਪਟਿਆਲਾ ਨੂੰ ਪਹਿਲੇ ਵਿਭਾਗ ਦੇ ਨਾਲ ਡਿਪਟੀ ਡਾਇਰੈਕਟਰ ਪ੍ਰਸ਼ਾਸਨ ਜਲ ਸਪਲਾਈ ਤੇ ਸੀਵਰੇਜ ਪਟਿਆਲਾ ਦਾ ਅਡੀਸ਼ਨਲ ਚਾਰਜ ਵੀ ਦਿੱਤਾ ਗਿਆ ਹੈ।