ਹੌਲਦਾਰ ਪਤੀ ਨੇ 13 ਸਾਲ ਢਾਹਿਆ ਪਤਨੀ 'ਤੇ ਤਸ਼ੱਦਦ, ਦੇਖੋ ਕਿਵੇਂ ਹੋਇਆ ਖੁਲਾਸਾ (ਵੀਡੀਓ)

02/07/2020 1:45:58 PM

ਮੋਗਾ (ਵਿਪਨ,ਸੰਜੀਵ ਗੁਪਤਾ): ਮੋਗਾ ਦੇ ਪਿੰਡ ਝੰਡੇ ਆਨਾ 'ਚ ਹੌਲਦਾਰ ਦੀ ਪਤਨੀ ਇਨਸਾਫ ਲਈ ਦਰ-ਦਰ ਦੀਆਂ ਠੋਕਰਾਂ ਖਾਨ ਲਈ ਮਜ਼ਬੂਰ ਹੋ ਰਹੀ ਹੈ। ਪੀੜਤ ਜਸਵੀਰ ਕੌਰ ਨੇ ਦੋਸ਼ ਲਗਾਇਆ ਕਿ ਉਸ ਦਾ ਪਤੀ ਇੰਦਰਜੀਤ ਸਿੰਘ ਜੋ ਕਿ ਇਕ ਹਵਲਦਾਰ ਹੈ ਉਸ 'ਤੇ ਬੀਤੇ ਕਈ ਸਾਲਾਂ ਤੋਂ ਤਸ਼ਦੱਦ ਢਾਉਂਦਾ ਆ ਰਿਹਾ ਹੈ। ਮਹਿਲਾ ਨੇ ਦੋਸ਼ ਲਗਾਇਆ ਪਤੀ ਵਲੋਂ ਉਸ ਦੇ ਕੇਸ ਕਤਲ ਕੀਤੇ ਗਏ ਤੇ ਫਿਰ ਉਸ ਦਾ ਮੂੰਹ ਕਾਲਾ ਕਰਕੇ ਪੂਰੇ ਪਿੰਡ 'ਚ ਘੁਮਾਇਆ ਗਿਆ। ਪਿੰਡ ਦੀਆਂ ਕੁਝ ਮਹਿਲਾਵਾਂ ਨੇ ਉਸ ਦੇ ਪਤੀ ਨੂੰ ਰੋਕਿਆ ਤੇ ਪੁਲਸ ਨੂੰ ਸੂਚਿਤ ਕੀਤਾ। ਮਹਿਲਾ ਨੇ ਦੋਸ਼ ਲਗਾਇਆ ਕਿ ਪੁਲਸ ਨੇ ਉਸ ਦੇ ਪਤੀ ਖਿਲਾਫ ਮਾਮਲਾ ਦਰਜ ਕੀਤਾ ਹੈ ਪਰ ਕੋਈ ਕਾਰਵਾਈ ਨਹੀਂ ਕੀਤੀ, ਜਿਸ ਕਾਰਨ ਉਸ ਨੇ ਸਿੱਖ ਜੱਥੇਬੰਦੀ ਤੋਂ ਮਦਦ ਦੀ ਮੰਗ ਕੀਤੀ ਹੈ।

ਉਥੇ ਹੀ ਸਿੱਖ ਜੱਥੇਬੰਦੀਆਂ ਦਾ ਕਹਿਣਾ ਹੈ ਕਿ ਜਸਵੀਰ ਕੌਰ ਦਾ ਪਤੀ ਹੌਲਦਾਰ ਹੈ ਜਿਸ ਕਾਰਨ ਪੁਲਸ ਆਪਣੇ ਮੁਲਾਜ਼ਮ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜੱਥੇਬੰਦੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਦੋਸ਼ੀ ਖਿਲਾਫ ਬਣਦੀ ਕਾਰਵਾਈ ਨਾ ਹੋਈ ਤਾਂ ਉਹ ਧਰਨੇ ਲਗਾਉਣ ਲਈ ਮਜ਼ਬੂਰ ਹੋਣਗੇ। ਪੀੜਤ ਜਸਵੀਰ ਕੌਰ ਨੇ ਖੁਲਾਸਾ ਕੀਤਾ ਕਿ ਉਸ ਦਾ ਪਤੀ ਧੀ ਨੂੰ ਪੈਦਾ ਕਰਵਾਉਣ ਦੇ ਹੱਕ 'ਚ ਨਹੀਂ ਸੀ, ਪਰ ਉਸ ਦੇ ਵਿਰੋਧ ਤੋਂ ਬਾਅਦ ਧੀ ਦਾ ਜਨਮ ਤਾਂ ਹੋ ਗਿਆ ਪਰ ਉਸ ਦੀ ਜ਼ਿੰਦਗੀ ਨਰਕ ਕਰ ਦਿੱਤੀ ਗਈ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਸ ਇਸ ਮਾਮਲੇ 'ਚ ਕੋਈ ਕਾਰਵਾਈ ਕਰਦੀ ਹੈ ਜਾਂ ਇਸ ਮਾਮਲੇ ਨੂੰ ਠੰਡੇ ਬਸਤੇ 'ਚ ਪਾ ਦਿੰਦੀ ਹੈ।

Shyna

This news is Content Editor Shyna