ਪਤੀ-ਪਤਨੀ ਕਰਦੇ ਸਨ ਇਹ ਘਟੀਆ ਧੰਦਾ, ਜਦ ਪੁਲਸ ਦੇ ਚੜ੍ਹੇ ਅੜਿੱਕੇ ਤਾਂ ਖੁੱਲ੍ਹੀ ਪੋਲ

06/24/2017 7:07:52 PM

ਬਠਿੰਡਾ(ਸੁਖਵਿੰਦਰ)— ਕੋਤਵਾਲੀ ਪੁਲਸ ਨੇ ਸਾਢੇ ਚਾਰ ਕਿਲੋ ਪੋਸਤ ਸਣੇ ਪਤੀ-ਪਤਨੀ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਦੋ ਵਿਅਕਤੀ ਬਾਹਰਲੇ ਸੂਬਿਆਂ ਤੋਂ ਸਸਤੇ ਰੇਟਾਂ 'ਤੇ ਪੋਸਤ ਲਿਆ ਕੇ ਜ਼ਿਲੇ 'ਚ ਲੋਕਾਂ ਨੂੰ ਸਪਲਾਈ ਕਰਦੇ ਹਨ। ਪੁਲਸ ਦੇ ਸਹਾਇਕ ਥਾਣੇਦਾਰ ਹਰਗੋਬਿੰਦ ਸਿੰਘ ਨੇ ਸੂਚਨਾ ਦੇ ਆਧਾਰ 'ਤੇ ਕਪਾਹ ਮੰਡੀ 'ਚੋਂ ਸ਼ੱਕ ਦੇ ਆਧਾਰ 'ਤੇ ਹਰੀ ਸਿੰਘ ਅਤੇ ਉਸ ਦੀ ਪਤਨੀ ਪਰਮਜੀਤ ਕੌਰ ਵਾਸੀ ਹਨੂਮਾਨਗੜ੍ਹ ਨੂੰ ਗ੍ਰਿਫਤਾਰ ਕਰਕੇ ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ 4 ਕਿਲੋ 500 ਗ੍ਰਾਮ ਪੋਸਤ ਬਰਾਮਦ ਕੀਤੀ ਹੈ। 
ਅਧਿਕਾਰੀਆਂ ਨੇ ਦੱਸਿਆ ਕਿ ਉਕਤ ਵਿਅਕਤੀ ਪੋਸਤ ਵੇਚਣ ਲਈ ਉਕਤ ਜਗ੍ਹਾ 'ਤੇ ਘੁੰਮ ਰਹੇ ਸਨ ਕਿ ਪੁਲਸ ਦੇ ਅੜਿੱਕੇ ਚੜ੍ਹ ਗਏ, ਇਸੇ ਦੌਰਾਨ ਦੋਹਾਂ ਦੀ ਪੋਲ ਖੁੱਲ੍ਹੀ। ਪੁੱਛਗਿੱਛ 'ਚ ਉਨ੍ਹਾਂ ਨੇ ਦੱਸਿਆ ਕਿ ਉਹ ਬਾਹਰਲੇ ਸੂਬਿਆਂ ਤੋਂ ਸਸਤੇ ਰੇਟਾਂ 'ਤੇ ਪੋਸਤ ਲਿਆ ਕੇ ਇਥੇ ਜ਼ਿਲੇ 'ਚ ਲੋਕਾਂ ਨੂੰ ਸਪਲਾਈ ਕਰਦੇ ਹਨ ਉਹ ਪੁਲਸ ਨੇ ਦੋਵੇਂ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।