ਸ਼ਰਾਬ ਪੀਣ ਤੋਂ ਰੋਕਣ ''ਤੇ ਪਤੀ ਨੇ ਪਤਨੀ ਨੂੰ ਮਾਰਿਆ ਚਾਕੂ

06/26/2019 7:57:00 PM

ਗੁਰਦਾਸਪੁਰ (ਹਰਮਨਪ੍ਰੀਤ)-ਬੀਤੀ ਰਾਤ ਗੁਰਦਾਸਪੁਰ ਸ਼ਹਿਰ ਦੇ ਮੁਹੱਲਾ ਉਂਕਾਰ ਨਗਰ 'ਚ ਇਕ ਸ਼ਰਾਬੀ ਪਤੀ ਵੱਲੋਂ ਆਪਣੀ ਪਤਨੀ ਨੂੰ ਚਾਕੂ ਮਾਰ ਕੇ ਜ਼ਖਮੀ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਪੀੜ੍ਹਤ ਵਿਆਹੁਤਾ ਦੀ ਮਾਤਾ ਚੰਚਲਾ ਰਾਣੀ ਨੇ ਦੱਸਿਆ ਕਿ ਉਸਦੀ ਲੜਕੀ ਪ੍ਰੀਆ ਦਾ ਵਿਆਹ ਅਸ਼ਵਨੀ ਕੁਮਾਰ ਵਾਸੀ ਉਂਕਾਰ ਨਗਰ ਮੁਹੱਲਾ ਨਾਲ ਹੋਇਆ ਸੀ ਅਤੇ ਉਸ ਦੇ ਘਰ ਇਕ ਲੜਕਾ ਵੀ ਹੈ। ਅਸ਼ਵਨੀ ਕੁਮਾਰ ਮਿਹਨਤ ਮਜ਼ਦੂਰੀ ਕਰਕੇ ਪਰਿਵਾਰ ਦਾ ਗੁਜਾਰਾ ਕਰਦਾ ਹੈ ਅਤੇ ਉਹ ਸ਼ਰਾਬ ਪੀਣ ਦਾ ਆਦੀ ਵੀ ਹੈ। ਬੀਤੀ ਰਾਤ ਵੀ ਅਸ਼ਵਨੀ ਕੁਮਾਰ ਸ਼ਰਾਬ ਪੀ ਕੇ ਘਰ ਆਇਆ ਜਿਸ ਨੂੰ ਪ੍ਰਿਆ ਨੇ ਸ਼ਰਾਬ ਨਾ ਪੀਣ ਲਈ ਕਿਹਾ ਤਾਂ ਗੁੱਸੇ ਵਿਚ ਆ ਕੇ ਅਸ਼ਵਨੀ ਨੇ ਉਸ 'ਤੇ ਚਾਕੂ ਨਾਲ ਵਾਰ ਕਰ ਦਿੱਤਾ। ਇਸ ਕਾਰਨ ਉਹ ਜ਼ਖਮੀ ਹੋ ਗਈ। ਇਸ ਘਟਨਾ ਦਾ ਪਤਾ ਲੱਗਣ ਉਸ ਦੇ ਗੁਆਂਢੀਆਂ ਨੇ ਫੋਨ ਕਰਕੇ ਸੂਚਿਤ ਕੀਤਾ ਅਤੇ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ। ਇਸ ਸਬੰਧੀ ਥਾਣਾ ਸਿਟੀ ਵਿਖੇ ਸ਼ਿਕਾਇਤ ਕੀਤੀ ਗਈ ਹੈ।

Karan Kumar

This news is Content Editor Karan Kumar