ਪਤਨੀ ਨੇ ਕੀਤੀ ਪੇਕੇ ਜਾਣ ਦੀ ਜ਼ਿੱਦ, ਨਾਰਾਜ਼ ਪਤੀ ਨੇ ਵੱਢ ਲਿਆ ਗੁੱਟ

01/17/2018 12:30:37 PM

ਜਲੰਧਰ— ਪਤਨੀ ਦੇ ਪੇਕੇ ਜਾਣ ਤੋਂ ਨਾਰਾਜ਼ ਪਤੀ ਨੇ ਪਹਿਲਾਂ ਆਪਣਾ ਗੁੱਟ ਵੱਢ ਕੇ ਅਤੇ ਫਿਰ ਫਾਹਾ ਲਗਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਇਹ ਮਾਮਲਾ ਜਲੰਧਰ ਦੇ ਰਤਨ ਨਗਰ ਦਾ ਹੈ। ਮੰਗਲਵਾਰ ਨੂੰ ਚਾਰ ਦਿਨ ਪਹਿਲਾਂ ਪੇਕੇ ਘਰੋਂ ਆਈ ਪਤਨੀ ਨੇ ਦੁਬਾਰਾ ਪੇਕੇ ਜਾਣ ਦੀ ਜ਼ਿੱਦ ਕੀਤੀ ਅਤੇ ਪਤੀ ਨੇ ਨਾਰਾਜ਼ ਹੋ ਕੇ ਆਪਣੇ ਹੱਥ ਦਾ ਗੁੱਟ ਵੱਢ ਲਿਆ। 
ਰਾਹੁਲ ਦੀ ਮਾਂ ਆਸ਼ਾ ਨੇ ਦੱਸਿਆ ਕਿ ਇਕ ਸਾਲ ਪਹਿਲਾਂ ਉਸ ਦੇ ਬੇਟੇ ਦੀ 'ਲਵ ਮੈਰਿਜ' ਹੋਈ ਸੀ। ਪਹਿਲਾਂ 6 ਮਹੀਨੇ ਤਾਂ ਸਭ ਕੁਝ ਠੀਕ ਰਿਹਾ ਅਤੇ 6 ਮਹੀਨੇ ਬਾਅਦ ਘਰ 'ਚ ਝਗੜੇ ਹੋਣੇ ਸ਼ੁਰੂ ਹੋ ਗਏ। ਉਸ ਨੇ ਦੱਸਿਆ ਕਿ ਮੰਗਲਵਾਰ ਨੂੰ ਨੂੰਹ ਪੇਕੇ ਜਾਣ ਦੀ ਜ਼ਿੱਦ ਕਰ ਰਹੀ ਸੀ ਜਦਕਿ ਉਹ ਚਾਰ ਦਿਨ ਪਹਿਲਾਂ ਹੀ ਪੇਕੇ ਘਰੋਂ ਵਾਪਸ ਆਈ ਸੀ। ਇਸੇ ਗੱਲ ਨੂੰ ਲੈ ਕੇ ਘਰ 'ਚ ਵਿਵਾਦ ਹੋ ਗਿਆ, ਜਿਸ ਕਰਕੇ ਰਾਹੁਲ ਨੇ ਪਹਿਲਾਂ ਗੁੱਟ ਵੱਢਿਆ ਅਤੇ ਫਿਰ ਫਾਹਾ ਲਗਾ ਕੇ ਜੀਵਨਲੀਲਾ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਇਸ ਮਾਮਲੇ ਸਬੰਧੀ ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਨੇ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਸ. ਐੱਚ. ਓ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮਾਮਲਾ ਸ਼ੱਕੀ ਲੱਗ ਰਿਹਾ ਹੈ।