ਮੋਗਾ ''ਚ ਵੱਡੀ ਵਾਰਦਾਤ, ਪਤੀ ਨੇ ਤੇਜ਼ਧਾਰ ਹਥਿਆਰਾਂ ਨਾਲ ਵੱਢੀ ਪਤਨੀ

03/12/2021 6:20:28 PM

ਨਿਹਾਲ ਸਿੰਘ ਵਾਲਾ, ਬਿਲਾਸਪੁਰ (ਬਾਵਾ/ਜਗਸੀਰ)- ਹਲਕੇ ਦੇ ਪਿੰਡ ਪੱਖਰਵੱਢ (ਕਿਸ਼ਨਗੜ੍ਹ) ਵਿਖੇ ਇਕ ਵਿਅਕਤੀ ਵਲੋਂ ਆਪਣੀ ਪਤਨੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੇ ਚਚੇਰੇ ਭਰਾ ਕਸ਼ਮੀਰ ਸਿੰਘ ਵਾਸੀ ਘੱਲ ਕਲਾਂ ਨੇ ਦੱਸਿਆ ਕਿ ਉਸਦੀ 50 ਸਾਲਾ ਭੈਣ ਜੋਗਿੰਦਰ ਕੌਰ ਉਰਫ ਕਾਟੀ ਨਾਲ ਉਸਦਾ ਪਤੀ ਪੂਰਨ ਸਿੰਘ ਅਕਸਰ ਲੜਾਈ ਝਗੜਾ ਕਰਦਾ ਰਹਿੰਦਾ ਸੀ ਕਿਉਂਕਿ ਉਹ ਸ਼ਰਾਬ ਪੀਣ ਦਾ ਆਦੀ ਸੀ।

ਇਹ ਵੀ ਪੜ੍ਹੋ : ਲੁਧਿਆਣਾ : ਇਕੋ ਹੀ ਗਲੀ ’ਚ ਲਗਾਤਾਰ ਤਿੰਨ ਮੌਤਾਂ, ਛਾਈ ਸੋਗ ਦੀ ਲਹਿਰ

ਉਕਤ ਨੇ ਦੱਸਿਆ ਕਿ ਇਨ੍ਹਾਂ ਦੇ ਆਪਸੀ ਝਗੜੇ ਦਾ ਕਈ ਵਾਰ ਪੰਚਾਇਤ ਵਿਚ ਰਾਜੀਨਾਂਵਾ ਵੀ ਹੋਇਆ ਸੀ ਕਿ ਅੱਜ ਜੋਗਿੰਦਰ ਕੌਰ ਨੂੰ ਉਸਦੇ ਪਤੀ ਨੇ ਉਸ ਸਮੇਂ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ, ਜਦੋਂ ਘਰ ਵਿਚ ਕੋਈ ਨਹੀਂ ਸੀ। ਮ੍ਰਿਤਕ ਦਾ ਲੜਕਾ ਮਹਿੰਦਰ ਸਿੰਘ ਜੋ ਕਿ ਕਰਨਾਟਕ ਵਿਖੇ ਕੰਬਾਇਨ ’ਤੇ ਸੀਜਣ ਲਗਾਉਣ ਗਿਆ ਹੋਣ ਕਾਰਣ ਪੁਲਸ ਚੌਕੀ ਦੀਨਾਂ ਦੇ ਅਧਿਕਾਰੀਆਂ ਨੇ ਜੋਗਿੰਦਰ ਕੌਰ ਦੀ ਮ੍ਰਿਤਕ ਦੇਹ ਨੂੰ ਕਬਜ਼ੇ ਵਿਚ ਲੈ ਕੇ ਨਿੱਜੀ ਹਸਪਤਾਲ ਦੇ ਮੁਰਦਾ ਘਰ ਵਿਚ ਲਗਾ ਦਿੱਤਾ ਹੈ ਅਤੇ ਦੱਸਿਆ ਕਿ ਮਹਿੰਦਰ ਸਿੰਘ ਦੇ ਆਉਣ ’ਤੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਇਹ ਵੀ ਪੜ੍ਹੋ : ਮਖੂ ’ਚ ਵੱਡੀ ਵਾਰਦਾਤ, ਕਿਰਾਏ ’ਤੇ ਕਾਰ ਲਿਜਾ ਕੇ ਬੇਰਹਿਮੀ ਨਾਲ ਡਰਾਇਵਰ ਦਾ ਕਤਲ

Gurminder Singh

This news is Content Editor Gurminder Singh