ਪ੍ਰੇਮੀ ਨਾਲ ਹੋਇਆ ਝਗੜਾ, ਪਤੀ ਨਾਲ ਮਿਲ ਕੇ ਸੁੱਟਿਆ ਛੱਤ ਤੋਂ ਹੇਠਾਂ

02/11/2020 4:10:50 PM

ਲੁਧਿਆਣਾ (ਰਾਮ) : ਆਪਣੇ ਹੀ ਪਤੀ ਨਾਲ ਹਮਮਸ਼ਵਰਾ ਹੋ ਕੇ ਆਪਣੇ ਕਥਿਤ ਪ੍ਰੇਮੀ ਨੂੰ ਛੱਤ ਤੋਂ ਹੇਠਾਂ ਸੁੱਟਣ ਅਤੇ ਜ਼ਖਮੀ ਪ੍ਰੇਮੀ ਦੀ ਮੌਤ ਹੋਣ ਦੇ ਬਾਅਦ ਥਾਣਾ ਜਮਾਲਪੁਰ ਦੀ ਪੁਲਸ ਨੇ ਦੋਵੇਂ (ਪਤੀ-ਪਤਨੀ) ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਥਾਣਾ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਰਾਣੀ ਪਤਨੀ ਬੀਰ ਸਿੰਘ ਵਾਸੀ ਕੋਟਕਪੂਰਾ, ਫਰੀਦਕੋਟ ਨੇ ਦੱਸਿਆ ਕਿ ਉਸ ਦੇ ਭਤੀਜੇ ਅਵਿਨਾਸ਼ (25) , ਫਿਰੋਜ਼ਪੁਰ ਦੇ ਜਮਾਲਪੁਰ ਦੀ ਗੋਬਿੰਦ ਕਾਲੋਨੀ ਦੀ ਰਹਿਣ ਵਾਲੀ ਡੌਲੀ ਨਾਂ ਦੀ ਔਰਤ ਨਾਲ ਕਥਿਤ ਪ੍ਰੇਮ ਸਬੰਧ ਸਨ, ਜਿਸ ਕਾਰਨ ਬੀਤੀ 17 ਜਨਵਰੀ ਨੂੰ ਉਸ ਦਾ ਭਤੀਜਾ ਅਵਿਨਾਸ਼ ਡੌਲੀ ਨੂੰ ਮਿਲਣ ਲਈ ਉਸ ਦੇ ਘਰ ਆਇਆ ਸੀ, ਜਿਥੇ ਉਸ ਦੇ ਅਤੇ ਡੌਲੀ ਵਿਚਕਾਰ ਲੜਾਈ-ਝਗੜਾ ਹੋ ਗਿਆ।

ਇਸ ਤੋਂ ਬਾਅਦ ਡੌਲੀ ਨੇ ਆਪਣੇ ਪਤੀ ਦੇ ਨਾਲ ਹਮਮਸ਼ਵਰਾ ਹੋ ਕੇ ਅਵਿਨਾਸ਼ ਦੀ ਕਥਿਤ ਕੁੱਟ-ਮਾਰ ਕਰ ਕੇ ਉਸ ਨੂੰ ਛੱਤ ਤੋਂ ਹੇਠਾਂ ਸੁੱਟ ਦਿੱਤਾ ਜੋ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਚੰਡੀਗੜ੍ਹ ਦੇ ਪੀ.ਜੀ.ਆਈ. ਹਸਪਤਾਲ 'ਚ ਭਰਤੀ ਕਰਵਾਇਆ ਗਿਆ ਜਿਥੇ ਅਵਿਨਾਸ਼ ਨੇ 23ਵੇਂ ਦਿਨ ਇਲਾਜ ਦੌਰਾਨ ਦਮ ਤੋੜ ਦਿੱਤਾ। ਥਾਣਾ ਪੁਲਸ ਨੇ ਡੌਲੀ ਅਤੇ ਉਸਦੇ ਪਤੀ ਪਪਿਨ ਦੇ ਖਿਲਾਫ ਮੁਕੱਦਮਾ ਦਰਜ ਕਰ ਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ ਜਦਕਿ ਇਸ ਮਾਮਲੇ 'ਚ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ।

Anuradha

This news is Content Editor Anuradha