ਕੇਂਦਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਭੁੱਖ-ਹੜਤਾਲ 'ਤੇ ਬੈਠੇ ਮਾਛੀਵਾੜਾ ਦੇ ਸੈਂਕੜੇ ਲੋਕ

02/10/2021 12:06:34 PM

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਸਾਹਿਬ ਯੂਥ ਵੈੱਲਫੇਅਰ ਐਂਡ ਸਪੋਰਟਸ ਕਲੱਬ ਵੱਲੋਂ ਅੱਜ ਇਲਾਕਾ ਵਾਸੀਆਂ ਨੂੰ ਨਾਲ ਲੈ ਕੇ ਕਾਲੇ ਕਾਨੂੰਨਾਂ ਖ਼ਿਲਾਫ਼ ਇੱਕ ਦਿਨਾ ਭੁੱਖ-ਹੜਤਾਲ ਕੀਤੀ ਗਈ, ਜਿਸ 'ਚ ਸੈਂਕੜੇ ਲੋਕਾਂ ਨੇ ਸ਼ਮੂਲੀਅਤ ਕਰ ਕੇ ਮੋਦੀ ਸਰਕਾਰ ਤੋਂ ਮੰਗ ਕੀਤੀ ਕਿ ਇਹ ਕਾਨੂੰਨ ਜਲਦ ਰੱਦ ਕੀਤੇ ਜਾਣ। ਭੁੱਖ-ਹੜਤਾਲ ’ਤੇ ਬੈਠੇ ਕਲੱਬ ਦੇ ਮੁੱਖ ਸਰਪ੍ਰਸਤ ਹਰਿੰਦਰਮੋਹਨ ਸਿੰਘ ਕਾਲੜਾ, ਚੇਅਰਮੈਨ ਸ਼ਿਵ ਕੁਮਾਰ ਸ਼ਿਵਲੀ, ਪ੍ਰਧਾਨ ਨਿਤਿਨ ਜੈਨ, ਆੜ੍ਹਤੀ ਐਸੋ. ਪ੍ਰਧਾਨ ਤੇਜਿੰਦਰ ਸਿੰਘ ਕੂੰਨਰ, ਸਰਪ੍ਰਸਤ ਸੋਹਣ ਲਾਲ ਸ਼ੇਰਪੁਰੀ, ਆੜ੍ਹਤੀ ਗੁਰਨਾਮ ਸਿੰਘ ਨਾਗਰਾ ਨੇ ਸੰਬੋਧਨ ’ਚ ਕਿਹਾ ਕਿ ਅੱਜ ਪੰਜਾਬ ਤੋਂ ਇਲਾਵਾ ਦੁਨੀਆ ’ਚ ਕਿਸਾਨੀ ਨਾਲ ਜੁੜਿਆ ਹਰੇਕ ਵਿਅਕਤੀ ਖੇਤੀਬਾੜੀ ਕਾਲੇ ਕਾਨੂੰਨਾਂ ਦੀ ਨਿੰਦਾ ਕਰ ਕੇ ਇਨ੍ਹਾਂ ਨੂੰ ਰੱਦ ਕਰਨ ਦੀ ਮੰਗ ਕਰ ਰਿਹਾ ਹੈ।

ਉਨ੍ਹਾਂ ਕਿਹਾ ਕਿ ਹੰਕਾਰ ’ਚ ਆਈ ਮੋਦੀ ਸਰਕਾਰ ਨੂੰ ਲੋਕਾਂ ਦਾ ਦਰਦ ਦਿਖਾਈ ਨਹੀਂ ਦੇ ਰਿਹਾ। ਉਕਤ ਆਗੂਆਂ ਨੇ ਕਿਹਾ ਕਿ ਅੱਜ ਇੱਕ ਦਿਨਾ ਭੁੱਖ-ਹੜਤਾਲ ’ਚ ਲੋਕਾਂ ਦੀ ਵੱਡੀ ਸ਼ਮੂਲੀਅਤ ਇਹ ਦਰਸਾ ਰਹੀ ਹੈ ਕਿ ਹਰੇਕ ਵਰਗ ਇਹ ਕਾਲੇ ਕਾਨੂੰਨ ਰੱਦ ਕਰਵਾਉਣਾ ਚਾਹੁੰਦਾ ਹੈ। ਇਸ ਮੌਕੇ ਜੱਥੇ. ਮਨਮੋਹਣ ਸਿੰਘ ਖੇਡ਼ਾ, ਪ੍ਰਿੰ. ਬਲਜਿੰਦਰ ਸਿੰਘ ਤੂਰ, ਹਰਪ੍ਰੀਤ ਸਿੰਘ ਮਾਂਗਟ, ਪਰਮਿੰਦਰ ਸਿੰਘ ਤਿਵਾੜੀ, ਲੈਕਚਰਾਰ ਸਵਰਨ ਸਿੰਘ ਛੌੜੀਆਂ, ਰਾਜਵਿੰਦਰ ਸਮਰਾਲਾ, ਅਸ਼ੋਕ ਭਾਟੀਆ ਤੋਂ ਇਲਾਵਾ ਨੈਸ਼ਨਲ ਕਾਲਜ ਦੀਆਂ ਵਿਦਿਆਰਥਣਾਂ ਨੇ ਸ਼ਿਰਕਤ ਕੀਤੀ।

Babita

This news is Content Editor Babita