ਮਿੱਟੀ ਪੁੱਟਦੇ ਅਚਾਨਕ ਹੀ ਜ਼ਮੀਨ ''ਚੋਂ ਕੁਝ ਅਜਿਹਾ ਬਾਹਰ ਆਇਆ, ਮਚ ਗਿਆ ਹੜਕੰਪ

07/20/2017 9:45:12 AM

ਚੰਡੀਗੜ੍ਹ (ਸੁਸ਼ੀਲ) : ਮਲੋਆ ਸਥਿਤ ਮਸਜਿਦ ਦੇ ਪਿੱਛੇ ਸਕੂਲ ਬਣਵਾਉਣ ਲਈ ਗਰਾਊਂਡ 'ਚ ਮਿੱਟੀ ਪੁੱਟਦੇ ਸਮੇਂ ਮਨੁੱਖੀ ਪਿੰਜਰ ਮਿਲਣ ਨਾਲ ਬੁੱਧਵਾਰ ਦੁਪਹਿਰ ਹੜਕੰਪ ਮਚ ਗਿਆ। ਜੇ. ਸੀ. ਬੀ. ਚਾਲਕ ਕਮਲਜੀਤ ਨੇ ਪਿੰਜਰ ਮਿਲਣ ਦੀ ਸੂਚਨਾ ਪੁਲਸ ਨੂੰ ਦਿੱਤੀ। ਮਲੋਆ ਥਾਣਾ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਮਗਰੋਂ ਸੀ. ਐੱਫ. ਐੱਸ. ਐੱਲ. ਟੀਮ ਨੂੰ ਬੁਲਾਇਆ। ਸੀ. ਐੱਫ. ਐੱਸ. ਐੱਲ. ਟੀਮ ਦੀ ਜਾਂਚ ਮਗਰੋਂ ਪੁਲਸ ਨੇ ਪਿੰਜਰ ਜ਼ਬਤ ਕਰ ਲਿਆ। ਮਲੋਆ ਥਾਣਾ ਪੁਲਸ ਨੇ ਮਾਮਲੇ 'ਚ ਹੱਤਿਆ ਤੇ ਸਬੂਤ ਮਿਟਾਉਣ ਦੀ ਧਾਰਾ ਤਹਿਤ ਮਾਮਲਾ ਦਰਜ ਕਰ ਲਿਆ। ਮਲੋਆ ਸਥਿਤ ਮਸਜਿਦ ਦੇ ਪਿੱਛੇ ਗਰਾਊਂਡ 'ਚ ਸਕੂਲ ਬਣਵਾਉਣ ਲਈ ਬੁੱਧਵਾਰ ਨੂੰ ਮਿੱਟੀ ਪੁੱਟੀ ਜਾ ਰਹੀ ਸੀ।

ਦੁਪਹਿਰ ਸਮੇਂ ਜੇ. ਸੀ. ਬੀ. ਪੁਟਾਈ ਕਰ ਰਹੀ ਸੀ ਕਿ ਅਚਾਨਕ ਜ਼ਮੀਨ 'ਚੋਂ ਖੋਪੜੀ ਬਾਹਰ ਆ ਗਈ। ਜੇ. ਸੀ. ਬੀ. ਚਾਲਕ ਅਮਰਜੀਤ ਸਿੰਘ ਨੇ ਮੁੜ ਮਿੱਟੀ ਕੱਢੀ ਤਾਂ ਪੂਰਾ ਪਿੰਜਰ ਬਾਹਰ ਆ ਗਿਆ। ਉਨ੍ਹਾਂ ਇਸਦੀ ਸੂਚਨਾ ਪੁਲਸ ਨੂੰ ਦਿੱਤੀ  ਮਲੋਆ ਥਾਣਾ ਮੁਖੀ ਰਾਮਰਤਨ ਸ਼ਰਮਾ ਪੁਲਸ ਟੀਮ ਨਾਲ ਮੌਕੇ 'ਤੇ ਪਹੁੰਚੇ ਤੇ ਉਨ੍ਹਾਂ ਪਿੰਜਰ ਨੂੰ ਜ਼ਬਤ ਕਰਕੇ ਸੀ. ਐੱਫ. ਐੱਸ. ਐੈੱਲ. ਤੋਂ ਜਾਂਚ ਕਰਵਾਈ। ਪਿੰਜਰ ਮਿਲਣ ਦੇ ਮਾਮਲੇ 'ਚ ਪੁਲਸ ਕਈ ਪਹਿਲੂਆਂ 'ਤੇ ਜਾਂਚ ਕਰ ਰਹੀ ਹੈ। ਮਲੋਆ ਥਾਣਾ ਪੁਲਸ ਨੇ ਕਤਲ ਤੇ ਸਬੂਤ ਮਿਟਾਉਣ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।