ਬਠਿੰਡਾ ਜੇਲ੍ਹ 'ਚ ਕੈਦੀਆਂ ਦੀ ਭੁੱਖ ਹੜਤਾਲ ਦੇ ਮਾਮਲੇ 'ਚ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਨੋਟਿਸ ਜਾਰੀ

05/18/2023 1:02:18 PM

ਚੰਡੀਗੜ੍ਹ/ਬਠਿੰਡਾ (ਹਾਂਡਾ): ਬਠਿੰਡਾ ਜੇਲ੍ਹ ਵਿਚ ਕੈਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਭੁੱਖ-ਹੜਤਾਲ ਦੀ ਜਾਣਕਾਰੀ ਸਾਹਮਣੇ ਆਉਣ ’ਤੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਸਕੱਤਰ ਅਤੇ ਪੁਲਸ ਪ੍ਰਮੁੱਖ ਜੇਲ੍ਹ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ, ਜਿਨ੍ਹਾਂ ਨੂੰ 4 ਹਫ਼ਤੇ ਦੇ ਅੰਦਰ ਮਾਮਲੇ ਦੀ ਸਟੇਟਸ ਰਿਪੋਰਟ ਦਾਖ਼ਲ ਕਰਨ ਨੂੰ ਕਿਹਾ ਹੈ। ਕਮਿਸ਼ਨ ਨੇ ਸਪੈਸ਼ਲ ਅਧਿਕਾਰੀ ਮਹੇਸ਼ ਸਿੰਘ ਨੂੰ ਬਠਿੰਡਾ ਸੈਂਟਰਲ ਜੇਲ੍ਹ ਦਾ ਦੌਰਾ ਕਰ ਕੇ ਰਿਪੋਰਟ ਤਿਆਰ ਕਰ ਕੇ ਕਮਿਸ਼ਨ ਨੂੰ ਦੇਣ ਦੇ ਹੁਕਮ ਦਿੱਤੇ ਹਨ। 

ਇਹ ਵੀ ਪੜ੍ਹੋ- ਜ਼ੀਰਾ ਸ਼ਰਾਬ ਫੈਕਟਰੀ 'ਚ ED ਦੀ ਰੇਡ, ਸਵੇਰੇ ਸਾਢੇ 7 ਵਜੇ ਤੋਂ ਜਾਰੀ ਹੈ ਛਾਪੇਮਾਰੀ

ਜ਼ਿਕਰਯੋਗ ਹੈ ਕਿ ਬਠਿੰਡਾ ਜੇਲ੍ਹ ਵਿਚ ਬੰਦ ਕੈਦੀਆਂ ਵੱਲੋਂ ਜੇਲ੍ਹ ਮੈਨੂਅਲ ਦੇ ਤਹਿਤ ਸਹੂਲਤਾਂ ਦੀ ਮੰਗ ਕਰਦਿਆਂ ਕੁਝ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਹੈ, ਜਿਨ੍ਹਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਬੈਰਕ ਤੋਂ ਬਾਹਰ ਆ ਕੇ ਟਹਿਲਣ, ਟੀ. ਵੀ. ਦੇਖਣ, ਪਰਿਵਾਰ ਵਾਲਿਆਂ ਅਤੇ ਵਕੀਲ ਨਾਲ ਫ਼ੋਨ ’ਤੇ ਗੱਲਬਾਤ ਦਾ ਸਮਾਂ ਵਧਾਇਆ ਜਾਵੇ।

ਇਹ ਵੀ ਪੜ੍ਹੋ- ਕੁਦਰਤ ਦਾ ਕਹਿਰ! ਤੇਜ਼ ਝੱਖੜ ਦੀ ਲਪੇਟ 'ਚ ਆਉਣ ਕਾਰਨ ਕਿਸਾਨ ਤੇ ਮਜ਼ਦੂਰ ਦੀ ਮੌਤ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 

Simran Bhutto

This news is Content Editor Simran Bhutto