ਫਰੀਦਕੋਟ ਜੇਲ੍ਹ ''ਚ ਕੈਦੀ ਦੀ ਖ਼ੁਦਕੁਸ਼ੀ ਦਾ ਮਾਮਲਾ, ਮਨੁੱਖੀ ਅਧਿਕਾਰ ਕਮਿਸ਼ਨ ਨੇ ਤਲਬ ਕੀਤੀ ਰਿਪੋਰਟ

03/15/2023 12:55:30 PM

ਚੰਡੀਗੜ੍ਹ (ਸ਼ਰਮਾ) : ਪੰਜਾਬ ਸਟੇਟ ਮਨੁੱਖੀ ਅਧਿਕਾਰ ਕਮਿਸ਼ਨ ਨੇ ਫਰੀਦਕੋਟ ਜੇਲ੍ਹ 'ਚ ਕੈਦੀ ਵੱਲੋਂ ਕੀਤੀ ਖ਼ੁਦਕੁਸ਼ੀ ਦੇ ਮਾਮਲਾ ਦਾ ਖ਼ੁਦ ਨੋਟਿਸ ਲੈਂਦਿਆਂ ਡੀ. ਜੀ. ਪੀ. (ਜੇਲ੍ਹ) ਪੰਜਾਬ, ਚੰਡੀਗੜ੍ਹ, ਜ਼ਿਲ੍ਹਾ ਮੈਜਿਸਟ੍ਰੇਟ ਫਰੀਦਕੋਟ, ਸੁਪਰਡੈਂਟ ਸੈਂਟਰਲ ਜੇਲ੍ਹ ਫਰੀਦਕੋਟ ਨੂੰ ਸਬੰਧਿਤ ਦਸਤਾਵੇਜ਼ ਜਮ੍ਹਾ ਕਰਾਉਣ ਦੇ ਹੁਕਮ ਦਿੱਤੇ ਹਨ, ਜਿਨ੍ਹਾਂ ’ਚ ਖ਼ੁਲਾਸਾ ਹੋਇਆ ਹੈ ਕਿ ਸੈਂਟਰਲ ਜੇਲ੍ਹ ਫਰੀਦਕੋਟ ’ਚ ਕੈਦੀ ਰਣਦੀਪ ਸਿੰਘ ਨੇ ਖ਼ੁਦਕੁਸ਼ੀ ਕੀਤੀ ਹੈ। ਜਾਣਕਾਰੀ ਮੁਤਾਬਕ ਉਸ ਨੂੰ ਮੋਗਾ ਪੁਲਸ ਵੱਲੋਂ ਐੱਨ. ਡੀ. ਪੀ. ਐੱਸ. ਐਕਟ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ- ਨਸ਼ੇ ਨੇ ਪੁਆਏ ਇਕ ਹੋਰ ਘਰ 'ਚ ਵੈਣ, ਮਾਨਸਾ 'ਚ ਓਵਰਡੋਜ਼ ਕਾਰਨ 35 ਸਾਲਾ ਵਿਅਕਤੀ ਦੀ ਮੌਤ

ਮਨੁੱਖੀ ਅਧਿਕਾਰ ਕਮਿਸ਼ਨ ਨੇ ਪੁੱਛਗਿੱਛ, ਮੈਜਿਸਟ੍ਰੇਟੀ ਜਾਂਚ ਰਿਪੋਰਟ, ਵੀਡੀਓਗ੍ਰਾਫੀ ਦੇ ਨਾਲ ਪੋਸਟਮਾਰਟਮ ਰਿਪੋਰਟ, ਸੁਪਰਡੈਂਟ ਕੇਂਦਰੀ ਜੇਲ੍ਹ, ਫਰੀਦਕੋਟ ਦੀ ਵਿਸਤ੍ਰਿਤ ਰਿਪੋਰਟ, ਮ੍ਰਿਤਕ ਦੇ ਵਿਸਰਾ ਸਬੰਧੀ ਰਾਸਾਇਣੀ ਜਾਂਚ, ਹਿਸਟੋਪੈਥੋਲਾਜਿਸਟ ਜੇਕਰ ਕੋਈ ਹੈ ਤਾਂ ਦੀ ਰਿਪੋਰਟ, ਸਬੰਧਤ ਡਾਕਟਰਾਂ ਦੇ ਬੋਰਡ ਵਲੋਂ ਵਿਚਾਰ ਅਧੀਨ ਮ੍ਰਿਤਕ ਦੀ ਮੌਤ ਦੇ ਕਾਰਨਾਂ ਦੇ ਸਬੰਧ ’ਚ ਰਿਪੋਰਟ ਅਤੇ ਮ੍ਰਿਤਕ ਵਿਅਕਤੀ ਨੂੰ ਵੱਖ-ਵੱਖ ਹਸਪਤਾਲਾਂ ’ਚ ਦਿੱਤੇ ਇਲਾਜ ਦਾ ਬਿਊਰਾ ਮੰਗਿਆ ਹੈ।

ਇਹ ਵੀ ਪੜ੍ਹੋ- ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਜ਼ੀਰਾ ਸ਼ਰਾਬ ਫੈਕਟਰੀ ਨੂੰ ਵੱਡੀ ਰਾਹਤ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 

Simran Bhutto

This news is Content Editor Simran Bhutto