ਰਿਆਤ ਬਾਹਰਾ ਦੇ ਵਿਦਿਆਰਥੀਆਂ ਨੇ ਡਿਜ਼ਾਈਨ ਕੀਤੀ ਐੱਚ. ਪੀ. ਵੀ. ਕਾਰ

04/26/2018 7:54:16 AM

ਪਟਿਆਲਾ  (ਜੋਸਨ) - ਰਿਆਤ ਬਾਹਰਾ ਪਟਿਆਲਾ ਕੈਂਪਸ ਦੇ ਮਕੈਨੀਕਲ ਇੰਜੀਨੀਅਰਿੰਗ ਬ੍ਰਾਂਚ ਦੇ ਵਿਦਿਆਰਥੀਆਂ ਨੇ ਇਕ ਮਨੁੱਖੀ ਸੰਚਾਲਨ ਵ੍ਹੀਕਲ (ਐੱਚ. ਪੀ. ਵੀ.) ਵਿਕਸਿਤ ਕੀਤਾ, ਜਿਸ ਨੂੰ ਤਾਕਤਵਰ ਮਾਸਪੇਸ਼ੀ ਸ਼ਕਤੀ ਦੁਆਰਾ ਚਲਾਇਆ ਜਾਂਦਾ ਹੈ।
ਇਥੋਂ ਤੱਕ ਕਿ ਇਸ ਵਾਹਨ ਵਿਚ ਕੋਈ ਵੀ ਸਵੈ-ਚਾਲਿਤ ਪ੍ਰਕਿਰਿਆ ਯੂਨਿਟ ਸਥਾਪਤ ਨਹੀਂ ਹੈ। ਇਹ 30 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਤੱਕ ਚੱਲ ਸਕਦਾ ਹੈ। ਐੱਚ. ਪੀ. ਵੀ. ਵਿਚ ਕੋਈ ਵੀ ਇੰਜਣ ਨਾ ਹੋਣ ਕਾਰਨ ਇਹ ਕਿਸੇ ਵੀ ਨੁਕਸਾਨਦੇਹ ਗੈਸਾਂ ਨੂੰ ਨਹੀਂ ਛਡਦਾ ਅਤੇ ਨਾ ਹੀ ਇਸ ਲਈ ਕਿਸੇ ਕੁਦਰਤੀ ਸਰੋਤ ਦੀ ਵਰਤੋਂ ਦੀ ਲੋੜ ਪੈਂਦੀ ਹੈ । ਇਸ ਐੱਚ. ਪੀ. ਵੀ. ਕਾਰ ਨੂੰ ਬਹੁਤ ਘੱਟ ਲਾਗਤ ਨਾਲ ਤਿਆਰ ਕੀਤਾ ਜਾ ਸਕਦਾ ਹੈ। ਬੰਜਰ ਜਗ੍ਹਾ 'ਤੇ ਪਹੁੰਚਣ ਲਈ ਵੀ ਵਰਤਿਆ ਜਾ ਸਕਦਾ ਹੈ ।  
ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਇੰਜੀ. ਮਨਦੀਪ ਸਿੰਘ ਨੇ ਕਿਹਾ ਕਿ ਆਪਣੇ ਸੁਪਨਿਆਂ ਨੂੰ ਅਸਲੀ ਰੂਪ ਦੇਣਾ ਸੌਖਾ ਹੈ। ਇਸ ਨਾਲ ਸਾਨੂੰ ਬਹੁਤ ਸਾਰਾ ਪ੍ਰੈਕਟੀਕਲ ਗਿਆਨ ਮਿਲਦਾ ਹੈ, ਜੋ ਕਿਸੇ ਕਿਤਾਬ 'ਚੋਂ ਨਹੀਂ ਸਿੱਖਿਆ ਜਾ ਸਕਦਾ। ਇੰਜੀ. ਮਨਦੀਪ ਸਿੰਘ ਨੇ ਅੰਤਿਮ ਸਾਲ ਦੇ ਵਿਦਿਆਰਥੀਆਂ ਅੰਮ੍ਰਿਤਪਾਲ ਸਿੰਘ, ਬਲਰਾਜ ਸਿੰਘ, ਪਰਮਵੀਰ ਸਿੰਘ, ਦੀਪਕ ਸਿੰਗਲਾ, ਰੋਹਨ ਮਿੱਤਲ ਤੇ ਈਸ਼ਵਜੀਤ ਸਿੰਘ ਨਾਲ ਇਸ ਮਨੁੱਖੀ ਸੰਚਾਲਨ ਵ੍ਹੀਕਲ ਨੂੰ ਡਿਜ਼ਾਈਨ ਕੀਤਾ ਹੈ। ਇਹ ਮਨੁੱਖੀ ਸੰਚਾਲਨ ਵ੍ਹੀਕਲ ਦੋ ਮਕੈਨੀਕਲ ਲੀਵਰ ਦੁਆਰਾ ਚਲਾਇਆ ਜਾਂਦਾ ਹੈ, ਜੋ ਵਾਹਨ ਨੂੰ ਅੱਗੇ ਵਧਾਉਣ ਲਈ ਅਤੇ ਅੱਗੇ-ਪਿੱਛੇ ਮੋੜਨ ਵਿਚ ਮਨੁੱਖੀ ਹੱਥਾਂ ਦੀ ਸਹਾਇਤਾ ਕਰਦੇ ਹਨ। ਆਰਬੀਜੀਆਈ ਦੇ ਚੇਅਰਮੈਨ ਗੁਰਵਿੰਦਰ ਸਿੰਘ ਬਾਹਰਾ ਨੇ ਪ੍ਰਾਜੈਕਟ ਟੀਮ ਦੇ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਇਸ ਈਕੋ-ਫ੍ਰੈਂਡਲੀ ਕਾਰ ਨੂੰ ਅਜਿਹੀ ਘੱਟ ਲਾਗਤ ਨਾਲ ਤਿਆਰ ਕਰਨ ਲਈ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ।