ਨਨਕਾਣਾ ਸਾਹਿਬ ਦੇ ਵੀਜ਼ੇ ਲਈ ਇਸ ਤਰੀਕੇ ਵੀ ਕੀਤਾ ਜਾ ਸਕਦੈ ਅਪਲਾਈ

10/24/2019 7:24:14 PM

ਜਲੰਧਰ, (ਵੈਬ ਡੈਸਕ)- ਨਨਕਾਣਾ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖਬਰ ਸਾਹਮਣੇ ਆਈ ਹੈ। ਅੱਜ ਭਾਰਤ ਤੇ ਪਾਕਿ ਵਿਚਕਾਰ ਕਰਤਾਰਪੁਰ ਲਾਂਘੇ ਨੂੰ ਲੈ ਕੇ ਹੋਏ ਸਮਝੋਤੇ ਮਗਰੋਂ ਹੁਸਨ ਲਾਲ ਸਕੱਤਰ ਪੀ. ਡਬਲਿਊ. ਡੀ. ਨੇ ਦੱਸਿਆ ਦੇਸ਼ ਦੇ ਜਿਨ੍ਹਾਂ ਲੋਕਾਂ ਨੂੰ ਨਨਕਾਣਾ ਸਾਹਿਬ ਜਾਣ ਲਈ ਆਨਲਾਈਨ ਫਾਰਮ ਭਰਨਾ ਨਹੀਂ ਆਉਂਦਾ ਉਨ੍ਹਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਸਰਕਾਰ ਨੇ ਫੈਸਲਾ ਲਿਆ ਹੈ ਕਿ ਅਜਿਹੇ ਲੋਕ ਕਿਸੇ  ਵੀ ਸਰਕਾਰੀ ਸੁਵਿਧਾ ਕੇਂਦਰ ਵਿਚ ਜਾ ਕੇ ਨਨਕਾਣਾ ਸਾਹਿਬ ਜਾਣ ਲਈ ਅਪਲਾਈ ਕਰ ਸਕਦੇ ਹਨ।  ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਆਦਾਤਰ ਲੋਕਾਂ ਕੋਲੋਂ ਪਾਸਪੋਰਟ ਨਹੀਂ ਹੈ। ਇਸ ਲਈ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਜਿਨ੍ਹਾਂ ਖੇਤਰਾਂ ਵਿਚ ਪਾਸਪੋਰਟ ਸੇਵਾ ਕੇਂਦਰ ਕਾਫੀ ਘੱਟ ਹਨ, ਉਨ੍ਹਾਂ ਵਿਚ ਪਾਸਪੋਰਟ ਸੇਵਾ ਕੇਂਦਰ ਖੋਲ੍ਹੇ ਜਾਣਗੇ।

ਜਿਕਰਯੋਗ ਹੈ ਕਿ ਅੱਜ ਭਾਰਤ-ਪਾਕਿ ਕੌਮਾਂਤਰੀ ਸਰਹੱਦ ਦੀ ਜ਼ੀਰੋ ਲਾਈਨ ’ਤੇ ਭਾਰਤ ਅਤੇ ਪਾਕਿਸਤਾਨ ਦੇ ਉੱਚ ਅਧਿਕਾਰੀਆਂ ਵੱਲੋਂ ਗੁ. ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਸਬੰਧੀ ਲਿਖਤੀ ਸਮਝੌਤਾ ਹੋ ਗਿਆ ਹੈ। ਮੀਟਿੰਗ ਵਿਚ ਰੱਖਿਆ ਮੰਤਰਾਲਾ, ਵਿਦੇਸ਼ ਮੰਤਰਾਲਾ, ਗ੍ਰਹਿ ਵਿਭਾਗ ਅਤੇ ਪੰਜਾਬ ਦੇ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਹਿੱਸਾ ਲਿਆ। 10 ਨਵੰਬਰ ਤੋਂ ਸ਼ਰਧਾਲੂ ਨਨਕਾਣਾ ਸਾਹਿਬ ਦੀ ਯਾਤਰਾ ਕਰ ਸਕਣਗੇ।

Arun chopra

This news is Content Editor Arun chopra