ਹੁਸ਼ਿਆਰਪੁਰ ਦੇ ਮੁੰਡੇ ਨਾਲ ਪਾਕਿਸਤਾਨੀ ਨੌਜਵਾਨਾਂ ਨੇ ਟੱਪੀਆਂ ਲਾਜ ਦੀਆਂ ਹੱਦਾਂ, ਬੇਗਾਨੇ ਮੁਲਕ ''ਚ ਕੀਤੀ ਕਰਤੂਤ

04/18/2017 8:41:19 AM

ਹੁਸ਼ਿਆਰਪੁਰ (ਅਮਰਿੰਦਰ) : ਸਾਊਦੀ ਅਰਬ ''ਚ ਗਏ ਹੁਸ਼ਿਆਰਪੁਰ ਦੇ ਮੁੰਡੇ ਨਾਲ ਕੁਝ ਪਾਕਿਸਤਾਨੀ ਨੌਜਵਾਨਾਂ ਨੇ ਲਾਜ ਦੀਆਂ ਹੱਦਾਂ ਟੱਪਦੇ ਹੋਏ ਸਮੂਹਿਕ ਕੁਕਰਮ ਕੀਤਾ, ਜਿਸ ਤੋਂ ਬਾਅਦ ਸਾਊਦੀ ਅਰਬ ਦੀ ਪੁਲਸ ਨੇ ਉਕਤ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ। ਜਾਣਕਾਰੀ ਮੁਤਾਬਕ ਕਸਬਾ ਗੜ੍ਹਸ਼ੰਕਰ ਨਾਲ ਲੱਗਦੇ ਇਕ ਪਿੰਡ ਦੇ ਰਹਿਣ ਵਾਲੇ ਪੀੜਤ ਨੌਜਵਾਨ ਨੇ ਉਕਤ ਪਾਕਿਸਤਾਨੀ ਨੌਜਵਾਨਾਂ ''ਤੇ ਦੋਸ਼ ਲਾਇਆ ਕਿ ਜ਼ਮਾਨਤ ''ਤੇ ਆਉਣ ਉਪਰੰਤ ਉਨ੍ਹਾਂ ਮੇਰੇ ਉੱਪਰ ਜਾਨਲੇਵਾ ਹਮਲਾ ਵੀ ਕੀਤਾ। ਪੀੜਤ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਸਥਾਨਕ ਸੰਸਦ ਮੈਂਬਰ ਜ਼ਰੀਏ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੋਂ ਉਸ ਨੂੰ ਨਿਆਂ ਦਿਵਾਉਣ ਦੇ ਨਾਲ-ਨਾਲ ਸੁਰੱਖਿਅਤ ਘਰ-ਵਾਪਸੀ ਕਰਵਾਉਣ ਵਿਚ ਮਦਦ ਦੀ ਅਪੀਲ ਕੀਤੀ ਹੈ।
ਕੀ ਹੈ ਮਾਮਲਾ
ਪੀੜਤ ਨੌਜਵਾਨ ਅਨੁਸਾਰ ਉਹ ਕਾਫੀ ਸਮੇਂ ਤੋਂ ਸਾਊਦੀ ਅਰਬ ''ਚ ਨੌਕਰੀ ਕਰ ਰਿਹਾ ਹੈ। ਉਸ ਨੇ ਪਾਕਿਸਤਾਨੀ ਨੌਜਵਾਨਾਂ ਨੂੰ 1 ਹਜ਼ਾਰ ਰਿਆਲ ਬਤੌਰ ਕਰਜ਼ ਦਿੱਤੇ ਸਨ। ਜਦੋਂ ਉਸ ਨੇ ਉਨ੍ਹਾਂ ਕੋਲੋਂ ਪੈਸੇ ਵਾਪਸ ਮੰਗੇ ਤਾਂ ਉਨ੍ਹਾਂ ਜਬਰਨ ਕੋਈ ਨਸ਼ੀਲੀ ਦਵਾਈ ਪਿਲਾ ਕੇ ਉਸ ਨਾਲ ਸਮੂਹਿਕ ਕੁਕਰਮ ਕੀਤਾ। ਹਾਲਾਂਕਿ ਪੀੜਤ ਦੀ ਸ਼ਿਕਾਇਤ ਤੋਂ ਬਾਅਦ ਸਾਊਦੀ ਅਰਬ ਪੁਲਸ ਨੇ ਉਕਤ ਪਾਕਿਸਤਾਨੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਪਰ ਦੋਸ਼ ਹੈ ਕਿ ਜੇਲ ''ਚੋਂ ਛੁੱਟਣ ਦੇ ਬਾਅਦ ਹੁਣ ਉਹ ਲਗਾਤਾਰ ਉਸ ਨੂੰ ਪਰੇਸ਼ਾਨ ਕਰ ਰਹੇ ਹਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। ਪੀੜਤ ਨੇ ਦੋਸ਼ ਲਾਇਆ ਕਿ ਦੋਸ਼ੀਆਂ ਨੇ ਉਸ ਦੇ ਪ੍ਰਾਈਵੇਟ ਪਾਰਟ ''ਚ ਲੋਹੇ ਦਾ ਸਰੀਆ ਪਾ ਕੇ ਉਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਉਸ ਨੇ ਭਾਰਤ ਸਰਕਾਰ ਤੋਂ ਮਦਦ ਦੀ ਅਪੀਲ ਕਰਦਿਆਂ ਕਿਹਾ ਕਿ ਉਸ ਨੂੰ ਜਲਦ ਤੋਂ ਜਲਦ ਭਾਰਤ ਲਿਆਂਦਾ ਜਾਵੇ ਅਤੇ ਦੋਸ਼ੀਆਂ ਖਿਲਾਫ਼ ਬਣਦੀ ਸਖ਼ਤ ਕਾਰਵਾਈ ਕਰਵਾਈ ਜਾਵੇ। ਪੀੜਤ ਦੇ ਪਰਿਵਾਰ ਨੂੰ ਜਦੋਂ ਤੋਂ ਇਸ ਦੀ ਜਾਣਕਾਰੀ ਮਿਲੀ ਹੈ, ਉਦੋਂ ਤੋਂ ਉਹ ਪਰੇਸ਼ਾਨ ਹਨ। ਉਨ੍ਹਾਂ ਅਨੁਸਾਰ ਸਾਊਦੀ ਅਰਬ ''ਚ ਪੀੜਤ ਨੇ ਵੀ ਇਸ ਦੌਰਾਨ ਕਈ ਵਾਰ ਰਿਆਦ ਸਥਿਤ ਭਾਰਤੀ ਦੂਤਾਵਾਸ ਤੋਂ ਮਦਦ ਮੰਗੀ ਸੀ ਪਰ ਉਸ ਨੂੰ ਕੋਈ ਮਦਦ ਨਹੀਂ ਮਿਲੀ।

Babita Marhas

This news is News Editor Babita Marhas