ਹੁਸ਼ਿਆਰਪੁਰ 'ਚ ਠੇਕੇ 'ਤੇ ਚੱਲੀ ਗੋਲੀ, ਨੌਜਵਾਨ ਦੀ ਮੌਤ (ਵੀਡੀਓ)

09/10/2019 10:28:53 AM

ਹੁਸ਼ਿਆਰਪੁਰ,(ਅਮਰਿੰਦਰ): ਸ਼ਹਿਰ ਦੇ ਸੁਤੈਹਰੀ ਰੋਡ 'ਤੇ ਸਥਿਤ ਸ਼ਰਾਬ ਦੇ ਠੇਕੇ 'ਤੇ ਬੈਠੇ ਕੰਮ ਕਰਨ ਵਾਲੇ ਕਰਿੰਦੇ ਗੌਰਵ ਨਿਵਾਸੀ ਹਿਮਾਚਲ ਪ੍ਰਦੇਸ਼ ਨੂੰ ਲੁਟੇਰਿਆਂ ਨੇ ਪੇਟ ਤੇ ਛਾਤੀ 'ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਤੇ ਮੌਕੇ ਤੋਂ ਫਰਾਰ ਹੋ ਗਏ। ਸੂਚਨਾ ਮਿਲਦੇ ਹੀ ਐਸ. ਐਸ. ਪੀ. ਗੌਰਵ ਗਰਗ, ਡੀ. ਐਸ. ਪੀ. ਜਗਦੀਸ਼ ਰਾਜ ਅੱਤਰੀ ਤੇ ਤਿੰਨੋਂ ਹੀ ਥਾਣਾ ਦੇ ਐਸ. ਐਚ. ਓ. ਭਾਰੀ ਗਿਣਤੀ 'ਚ ਪੁਲਸ ਬਲ ਦੇ ਨਾਲ ਮੌਕੇ 'ਤੇ ਪਹੁੰਚੇ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ।

ਘਟਨਾ ਸਥਾਨ ਤੋਂ ਮਿਲੀ ਜਾਣਕਾਰੀ ਮੁਤਾਬਕ ਕਰਿੰਦੇ ਗੌਰਵ ਕੁਮਾਰ ਨਿਵਾਸੀ ਨੂਰਪੁਰ ਹਿਮਾਚਲ ਪ੍ਰਦੇਸ਼ ਰੋਜ਼ਾਨਾ ਦੀ ਤਰ੍ਹਾਂ ਠੇਕੇ 'ਤੇ ਡਿਊਟੀ ਕਰ ਰਿਹਾ ਸੀ ਰਾਤ ਕਰੀਬ 10 ਵਜੇ ਇਕ ਵਿਅਕਤੀ ਠੇਕੇ 'ਤੇ ਆਇਆ। ਪਹਿਲਾਂ ਉਸ ਨੇ ਸ਼ਰਾਬ ਦੀ ਮੰਗ ਕੀਤੀ ਫਿਰ ਠੇਕੇ 'ਤੇ ਠੇਕਾ ਬੰਦ ਕਰਨ ਤੋਂ ਪਹਿਲਾਂ  ਕੈਸ਼ ਗਿਣ ਰਹੇ ਗੌਰਵ ਤੋਂ ਬਾਅਦ 'ਚ ਦੋਸ਼ੀ ਨੇ ਕੈਸ਼ ਦੀ ਵੀ ਮੰਗ ਕੀਤੀ ਜਿਸ ਦੀ ਪੁਲਸ ਜਾਂਚ ਕਰ ਰਹੀ ਹੈ। ਗੋਲੀ ਗੌਰਵ ਦੀ ਛਾਤੀ 'ਤੇ ਪੇਟ ਦੇ ਹਿੱਸੇ 'ਚ ਲੱਗੀ, ਜਿਸ ਕਾਰਨ ਉਸ ਦੀ ਮੌਕੇ 'ਤੇ ਮੌਤ ਹੋ ਗਈ। ਗੋਲੀ ਦੀ ਆਵਾਜ਼ ਸੁਣ ਕੇ ਆਸ-ਪਾਸ ਸਥਿਤ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਇਸ ਵਿਚਾਲੇ ਵਾਰਦਾਤ ਦੇ ਬਾਅਦ ਗੋਲੀ ਦੀ ਆਵਾਜ਼ ਸੁਣ ਕੇ ਇੱਕਠੇ ਹੋਏ ਲੋਕਾਂ 'ਚ ਇਕ ਨੌਜਵਾਨ ਨੇ ਹਮਲਾਵਰ ਦਾ ਪਿੱਛਾ ਵੀ ਕੀਤਾ ਪਰ ਹਨੇਰੇ ਦਾ ਫਾਇਦਾ ਚੁੱਕ ਕੇ ਫਰਾਰ ਹੋਣ 'ਚ ਕਾਮਯਾਬ ਹੋ ਗਿਆ।

ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਗੋਲੀ ਚੱਲਣ ਦੇ ਬਾਅਦ ਹਮਲਾਵਰ ਗੱਲੇ 'ਚੋਂ ਨਕਦੀ ਕੱਢ ਰਿਹਾ ਸੀ। ਜਿਸ ਦੇ ਬਾਅਦ ਉਹ ਫਰਾਰ ਹੋਗਿਆ। ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਡੀ. ਏ. ਪੀ. ਜਗਦੀਸ਼ ਰਾਜ ਅੱਤਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸੁਤੈਹਰੀ ਰੋਡ 'ਤੇ ਗੋਲੀ ਚੱਲੀ ਹੈ ਤੇ ਉਹ ਤੁਰੰਤ ਮੌਕੇ 'ਤੇ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਜਾਂਚ ਉਪਰੰਤ ਹੀ ਦੱਸਿਆ ਜਾ ਸਕੇਗਾ ਕਿ ਕਿੰਨੇ ਆਦਮੀ ਸਨ ਤੇ ਦੋਸ਼ੀ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।