ਹੁਸ਼ਿਆਰਪੁਰ ਦੀ ਕੁੜੀ ਨੇ ਅਮਰੀਕਾ 'ਚ ਗੱਡੇ ਝੰਡੇ, ਵਿਗਿਆਨੀ ਬਣ ਕੇ ਚਮਕਾਇਆ ਪੰਜਾਬ ਦਾ ਨਾਂ

05/04/2022 3:07:11 PM

ਹੁਸਿ਼ਆਰਪੁਰ (ਅਮਰੀਕ)- ਹੁਸਿ਼ਆਰਪੁਰ ਦੇ ਮੁਹੱਲਾ ਵਿਜੇ ਨਗਰ ਦੀ ਰਹਿਣ ਵਾਲੀ ਇਕ ਕੁੜੀ ਸ਼ੈਲੀ ਨੇ ਅਮਰੀਕਾ ਵਿਚ ਵਿਗਿਆਨੀ ਬਣ ਕੇ ਹੁਸ਼ਿਆਰਪੁਰ ਸ਼ਹਿਰ ਦਾ ਹੀ ਨਹੀਂ ਸਗੋਂ ਪੂਰੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਸ਼ੈਲੀ ਸਰਦੂਲ ਸਿੰਘ ਦੇ ਪਿਤਾ ਡਾ. ਸਰਦੂਲ ਸਿੰਘ ਖ਼ੁਦ ਵੀ ਸੀਨੀਅਰ ਮੈਡੀਕਲ ਅਫ਼ਸਰ ਰਹਿ ਚੁੱਕੇ ਹਨ। ਪਿਤਾ ਡਾ. ਸਰਦੂਲ ਸਿੰਘ ਨੇ ਦੱਸਿਆ ਕਿ ਸ਼ੈਲੀ ਸਰਦੂਲ ਸਿੰਘ ਵੱਲੋਂ ਆਪਣੀ ਮੁੱਢਲੀ ਸਿੱਖਿਆ ਹੁਸਿ਼ਆਰਪੁਰ ਦੇ ਐੱਸ. ਏ. ਵੀ. ਜੈਨ ਡੇ ਬੋਰਡਿੰਗ ਤੋਂ ਮੁਕੰਮਲ ਕੀਤੀ ਗਈ ਹੈ ਅਤੇ 12ਵੀਂ ਦੀ ਪ੍ਰੀਖਿਆ ਸ਼ਹਿਰ ਦੇ ਹੀ ਇਕ ਨਿੱਜੀ ਇੰਸਟੀਚਿਊਟ ਤੋਂ ਕੀਤੀ ਗਈ ਹੈ।

ਇਹ ਵੀ ਪੜ੍ਹੋ: ਅਮਰੀਕਾ ਵਿਖੇ ਆਦਮਪੁਰ ਦੇ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ, 5 ਮਹੀਨੇ ਪਹਿਲਾਂ ਹੋਇਆ ਸੀ ਵਿਆਹ

 
ਇਸ ਤੋਂ ਬਾਅਦ ਸ਼ੈਲੀ ਸਰਦੂਲ ਸਿੰਘ ਵੱਲੋਂ ਆਪਣੀ ਐੱਮ. ਐੱਸ. ਸੀ. ਆਨਰਜ਼ ਦੀ ਸਿੱਖਿਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਪੀ. ਐੱਚ. ਡੀ. ਇਮਟੈਕ ਚੰਡੀਗੜ੍ਹ ਤੋਂ ਮੁਕੰਮਲ ਕੀਤੀ ਹੈ। ਡਾ. ਸਰਦੂਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਇਕ ਸਾਲ ਪਹਿਲਾਂ ਹੀ ਅਮਰੀਕਾ ਵਿਖੇ ਆਪਣੇ ਪਤੀ ਨਾਲ ਗਈ ਸੀ, ਜਿੱਥੇ ਕਿ ਸ਼ੈਲੀ ਸਰਦੂਲ ਸਿੰਘ ਵਿਸ਼ਵ ਪੱਧਰੀ ਹਾਰਵਡ ਯੂਨੀਵਰਸਿਟੀ ਵਿਚ ਸਿੱਖਿਆ ਹਾਸਲ ਕਰਕੇ ਬੋਸਟਨ ਸਿਟੀ ਦੀ ਕੰਪਨੀ ਇਨਟੇਲੀਆ ਥ੍ਰੋਪੈਟਿਕਸ 'ਚ ਵਿਗਿਆਨੀ ਵਜੋਂ ਨਿਯੁਕਤ ਹੋਈ ਹੈ। ਮਾਪਿਆਂ ਨੂੰ ਆਪਣੀ ਕੁੜੀ ਦੇ ਵਿਗਿਆਨੀ ਬਣਨ ਨਾਲ ਬੇਹਦ ਖ਼ੁਸ਼ੀ ਮਹਿਸੂਸ ਹੋ ਰਹੀ ਹੈ। 

ਇਹ ਵੀ ਪੜ੍ਹੋ: ਵੱਡਾ ਹਮਲਾ ਬੋਲਣ ਦੀ ਤਿਆਰੀ 'ਚ ਸੁਨੀਲ ਜਾਖੜ, ਚਿੰਤਨ ਕੈਂਪ ’ਚ ਵਧਾਉਣਗੇ ਕਾਂਗਰਸ ਦੀਆਂ ਚਿੰਤਾਵਾਂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri