ਚੱਬੇਵਾਲ ''ਚ ਹੁਣ ਕਿਸੇ ਵੀ. ਆਈ. ਪੀ. ਵੱਲੋਂ ਨਹੀਂ ਕੀਤਾ ਜਾਵੇਗਾ ਉਦਘਾਟਨ!

02/10/2019 6:25:57 PM

ਹੁਸ਼ਿਆਰਪੁਰ (ਅਮਰੀਕ)— ਹੁਸ਼ਿਆਰਪੁਰ ਦੇ ਚੱਬੇਵਾਲ ਵਿਧਾਨ ਸਭਾ ਖੇਤਰ 'ਚ ਹੁਣ ਵਿਧਾਇਕ ਕੋਈ ਉਦਘਾਟਨ ਨਹੀਂ ਕਰਨਗੇ ਅਤੇ ਨਾ ਹੀ ਉਨ੍ਹਾਂ ਦੇ ਨਾਂ ਦਾ ਕੋਈ ਪੱਥਰ ਲਗਾਇਆ ਜਾਵੇਗਾ। ਉਕਤ ਸ਼ਬਦਾਂ ਦਾ ਪ੍ਰਗਟਾਵਾ ਚੱਬੇਵਾਲ ਵਿਧਾਨ ਸਭਾ ਖੇਤਰ ਤੋਂ ਵਿਧਾਇਕ ਡਾਕਟਰ ਰਾਜ ਕੁਮਾਰ ਨੇ ਕੀਤਾ, ਜੋ ਇਕ ਉਦਘਾਟਨ ਸਮਾਰੋਹ 'ਚ ਪਹੁੰਚੇ ਸਨ। ਸਿਆਸੀ ਆਗੂ ਹਮੇਸ਼ਾ ਆਪਣੇ ਵੱਲੋਂ ਕੀਤੇ ਗਏ ਕੰਮ ਦੇ ਉਦਘਾਟਨ ਸਮਾਰੋਹ 'ਚ ਪੱਥਰ ਲਗਵਾਉਣ ਨੂੰ ਲੈ ਕੇ ਚਰਚਾ 'ਚ ਰਹਿੰਦੇ ਹਨ ਪਰ ਇਸ ਵਾਰ ਹੁਸ਼ਿਆਰਪੁਰ ਦੇ ਚੱਬੇਵਾਲ ਵਿਧਾਨ ਸਭਾ ਖੇਤਰ ਤੋਂ ਵਿਧਾਇਕ ਡਾਕਟਰ ਰਾਜ ਕੁਮਾਰ ਨੇ ਇਸ ਪਰੰਪਰਾ ਨੂੰ ਦੂਰ ਕਰਦੇ ਹੋਏ ਨਵਾਂ ਉਪਰਾਲਾ ਕੀਤਾ ਹੈ। ਜਿਸ 'ਚ ਉਦਘਾਟਨ ਸਮਾਰੋਹ ਦੇ ਪੱਥਰ 'ਤੇ ਉਦਘਾਟਨ ਦਾ ਮੁੱਖ ਹੱਕਦਾਰ ਸਿਰਫ ਉਸੇ ਪਿੰਡ ਦੇ ਸਭ ਤੋਂ ਵੱਧ ਉਮਰ ਵਾਲੇ ਬਜ਼ੁਰਗ ਦਾ ਹੋਵੇਗਾ। ਇਥੇ ਉਨ੍ਹਾਂ ਨੇ 23 ਲੱਖ ਰੁਪਏ ਦੀ ਜਲ ਸਪਲਾਈ ਯੋਜਨਾ ਦਾ ਉਦਘਾਟਨ ਚੱਬੇਵਾਲ ਦੇ ਸਭ ਤੋਂ ਸੀਨੀਅਰ ਸਿਟੀਜ਼ਨ ਮੇਹਰ ਚੰਦ ਵੱਲੋਂ ਕਰਵਾਇਆ। 


ਇਸ ਦੌਰਾਨ ਰਾਜ ਕੁਮਾਰ ਨੇ ਕਿਹਾ ਕਿ ਪੰਜਾਬ 'ਚ ਉਨ੍ਹਾਂ ਦੀ ਸਰਕਾਰ ਆਉਂਦੇ ਹੀ ਇਥੇ ਸਭ ਤੋਂ ਪਹਿਲਾਂ ਵੀ. ਆਈ. ਪੀ. ਕਲਚਰ ਨੂੰ ਉਨ੍ਹਾਂ ਨੇ ਖਤਮ ਕੀਤਾ ਹੈ। ਉਥੇ ਹੀ ਪੰਜਾਬ 'ਚ ਉਦਘਾਟਨੀ ਸਮਾਰੋਹਾਂ 'ਤੇ ਵੀ ਰੋਕ ਲਗਾਈ ਪਰ ਉਨ੍ਹਾਂ ਨੇ ਇਸ ਦੇ ਉਲਟ ਆਪਣੇ ਵਿਧਾਨ ਸਭਾ ਖੇਤਰ ਤੋਂ ਇਸ ਗੱਲ ਦਾ ਐਲਾਨ ਕੀਤਾ ਹੈ ਕਿ ਜਿਸ ਵੀ ਪਿੰਡ 'ਚ ਹੁਣ ਕੋਈ ਵੀ ਵਿਕਾਸ ਕੰਮ ਦੀ ਸ਼ੁਰੂਆਤ ਹੋਵੇਗੀ ਤਾਂ ਉਸ ਦੇ ਉਦਘਾਟਨੀ ਸਮਾਰੋਹ ਦੀ ਪਲੇਟ ਪਿੰਡ ਦੇ ਸਭ ਤੋਂ ਬਜ਼ੁਰਗ ਵਿਅਕਤੀ ਵੱਲੋਂ ਰੱਖੀ ਜਾਵੇਗੀ। ਇਹ ਸੰਦੇਸ਼ ਉਨ੍ਹਾਂ ਨੇ ਸ਼ਹਿਰ 'ਚ ਇਕ ਵਿਸ਼ਾਲ ਰੈਲੀ ਦੇ ਰੂਪ 'ਚ ਦਿੱਤਾ।

 

shivani attri

This news is Content Editor shivani attri