ਹੁਸ਼ਿਆਰਪੁਰ: ਪੇਸ਼ੀ ਭੁਗਤਣ ਆਇਆ ਕੈਦੀ ਪੁਲਸ ਨੂੰ ਚਕਮਾ ਦੇ ਕੇ ਫਰਾਰ

02/13/2020 7:33:35 PM

ਹੁਸ਼ਿਆਰਪੁਰ (ਅਮਰੀਕ)— ਕੇਂਦਰੀ ਜੇਲ ਹੁਸ਼ਿਆਰਪੁਰ ਤੋਂ ਸੈਸ਼ਨ ਕੋਰਟ 'ਚ ਪੇਸ਼ੀ ਭੁਗਤਣ ਆਇਆ ਕੈਦੀ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਕੇਂਦਰੀ ਜੇਲ ਹੁਸ਼ਿਆਰਪੁਰ ਤੋਂ ਅੱਜ ਪੁਲਸ ਪਾਰਟੀ ਪੇਸ਼ੀ ਦੇ ਸਬੰਧ 'ਚ ਦੋਸ਼ੀ ਮਨਜੀਤ ਸਿੰਘ ਨੂੰ ਸੈਸ਼ਨ ਕੋਰਟ 'ਚ ਲੈ ਕੇ ਆਈ ਸੀ। ਇਸ ਦੌਰਾਨ ਕੈਦੀ ਪੁਲਸ ਨੂੰ ਚਕਮਾ ਦੇ ਫਰਾਰ ਹੋ ਗਿਆ। ਕੈਦੀ ਦੇ ਫਰਾਰ ਹੋਣ ਦੀ ਸੂਚਨਾ ਪਾ ਕੇ ਮੌਕੇ 'ਤੇ ਡੀ.ਐੱਸ.ਪੀ. ਦਲਜੀਤ ਸਿੰਘ ਖੱਖ ਪੁਲਸ ਪਾਰਟੀ ਦੇ ਨਾਲ ਸੈਸ਼ਨ ਕੋਰਟ ਪਹੁੰਚੇ ਅਤੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ। ਦੋਸ਼ੀ ਮਨਜੀਤ ਸਿੰਘ ਚੱਪੀ ਪੁੱਤਰ ਚਰਨ ਸਿੰਘ ਵਾਸੀ ਪਿੰਡ ਹੰਦੋਵਾਲ ਕਲਾਂ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਕੇਂਦਰੀ ਜੇਲ ਹੁਸ਼ਿਆਰਪੁਰ 'ਚ ਬੰਦ ਸੀ।

shivani attri

This news is Content Editor shivani attri