ਆਰ. ਸੀ. ਐੱਫ. ਕਪੂਰਥਲਾ ਦੇ ਕਰਨਦੀਪ ਨੇ ਜਿੱਤਿਆ ਪੀਰ ਬਾਬਾ ਕੁੱਲੀ ਵਾਲਿਆਂ ਦੀ ਯਾਦ ’ਚ ਲੱਗਾ ਛਿੰਞ ਮੇਲਾ

04/06/2019 4:34:03 AM

ਹੁਸ਼ਿਆਰਪੁਰ (ਪੰਡਿਤ)-ਪਿੰਡ ਜਲਾਲਪੁਰ ਵਿਖੇ ਸਮੂਹ ਨਗਰ ਨਿਵਾਸੀਆਂ ਵੱਲੋਂ ਪ੍ਰਵਾਸੀ ਭਾਰਤੀ ਸਤਵਿੰਦਰ ਸਿੰਘ ਟੀਟੂ ਜਰਮਨੀ ਵੱਲੋਂ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਪੀਰ ਬਾਬਾ ਕੁੱਲੀ ਵਾਲਿਆਂ ਦੀ ਯਾਦ ਵਿਚ 12ਵਾਂ ਛਿੰਞ ਮੇਲਾ ਕਰਵਾਇਆ ਗਿਆ। ਅਰਜੁਨਾ ਐਵਾਰਡੀ ਭਲਵਾਨ ਰਣਧੀਰ ਧੀਰਾ ਦੀ ਦੇਖ-ਰੇਖ ’ਚ ਹੋਏ ਇਸ ਛਿੰਞ ਮੇਲੇ ਦਾ ਉਦਘਾਟਨ ਜਸਵੰਤ ਸਿੰਘ ਬਿੱਟੂ ਅਤੇ ਨੰਬਰਦਾਰ ਕੁਲਵੰਤ ਸਿੰਘ ਨੇ ਸਾਂਝੇ ਤੌਰ ’ਤੇ ਕੀਤਾ ਛਿੰਞ ਮੇਲੇ ਦੌਰਾਨ ਵੱਡੀ ਰੁਮਾਲੀ ਦੀ ਕੁਸ਼ਤੀ ਵਿਚ ਕਰਨਦੀਪ ਆਰ. ਸੀ. ਐੱਫ. ਕਪੂਰਥਲਾ ਨੇ ਨਰਿੰਦਰ ਚੀਮਾ ਹੁਸ਼ਿਆਰਪੁਰ ਨੂੰ ਹਰਾਇਆ। ਲਡ਼ਕੀਆਂ ਦੀ ਵੱਡੀ ਰੁਮਾਲੀ ਦੇ ਮੁਕਾਬਲੇ ਵਿਚ ਗੁਰਸਰਨਪ੍ਰੀਤ ਪੀ.ਏ.ਪੀ. ਨੇ ਜੋਬਨਪ੍ਰੀਤ ਵਰਿਆਣਾ ਅਕੈਡਮੀ ਨੂੰ ਚਿੱਤ ਕੀਤਾ। ਲਡ਼ਕਿਆਂ ਦੇ ਮੁਕਾਬਲੇ ਵਿਚ ਸੰਦੀਪ ਪੀ.ਏ.ਪੀ. ਨੇ ਨਵਦੀਪ ਵਰਿਆਣਾ ਨੂੰ, ਪ੍ਰਦੀਪ ਕੁਮਾਰ ਪੀ.ਏ.ਪੀ. ਨੇ ਹਰੀਸ਼ ਹੁਸ਼ਿਆਰਪੁਰ ਨੂੰ, ਹਰਵਿੰਦਰ ਜਲੰਧਰ ਨੇ ਆਕਾਸ਼ ਦੀਪ ਤਰਨਤਾਰਨ ਨੂੰ, ਜਗਪਾਲ ਵਰਿਆਣਾ ਨੇ ਜੈ ਸਿੰਘ ਫਿਰੋਜ਼ਪੁਰ ਨੂੰ, ਹਰਮਨ ਦਿਓਲ ਵਰਿਆਣਾ ਨੇ ਕੇਤਨ ਹੁਸ਼ਿਆਰਪੁਰ ਨੂੰ, ਵਿਜੇਪਾਲ ਤਰਨਤਾਰਨ ਨੇ ਗਗਨਦੀਪ ਵਰਿਆਣਾ ਨੂੰ, ਰਣਜੀਤ ਬੂਟਾ ਮੰਡੀ ਨੇ ਡੇਵਿਡ ਵਰਿਆਣਾ ਨੂੰ, ਜਸਪ੍ਰੀਤ ਕੌਰ ਵਰਿਆਣਾ ਨੇ ਪੀ.ਏ.ਪੀ. ਦੀ ਵੀਰਪਾਲ ਨੂੰ, ਪੂਨਮ ਵਰਿਆਣਾ ਨੇ ਜਸਪ੍ਰੀਤ ਪੀ.ਏ.ਪੀ., ਸਿਮਰਨ ਸਿੰਮੀ ਪੀ.ਏ.ਪੀ. ਨੇ ਪੂਜਾ ਵਰਿਆਣਾ ਨੂੰ ਹਰਾਇਆ। ਛਿੰਞ ਦੇ ਸਮਾਪਤੀ ਸਮਾਰੋਹ ਤੇ ਇਨਾਮਾਂ ਦੀ ਵੰਡ ਸੇਵਾਮੁਕਤ ਆਈ. ਜੀ. ਪੁਲਸ ਜਗਜੀਤ ਸਿੰਘ ਲਖਵਿੰਦਰ ਸਿੰਘ ਲੱਖੀ ਅਤੇ ਅਰਵਿੰਦਰ ਸਿੰਘ ਰਸੂਲਪੁਰ ਨੇ ਸਾਂਝੇ ਤੌਰ ’ਤੇ ਕੀਤੀ। ਇਸ ਮੌਕੇ ਲਖਵਿੰਦਰ ਸਿੰਘ ਲੱਖੀ ਨੇ ਕੁਸ਼ਤੀ ਨੂੰ ਇਲਾਕੇ ਵਿਚ ਪ੍ਰਮੋਟ ਕਰ ਰਹੇ ਸਮੂਹ ਪ੍ਰਬੰਧਕਾਂ ਅਤੇ ਪਰਵਾਸੀ ਪੰਜਾਬੀਆਂ ਦੇ ਉੱਦਮ ਦੀ ਸ਼ਲਾਘਾ ਕੀਤੀ। ਕੌਮਾਂਤਰੀ ਬੁਲਾਰੇ ਫਾਰੂਕ ਅਲੀ ਨੇ ਕੁਮੈਂਟਰੀ ਕੀਤੀ। ਇਸ ਸਮੇਂ ਬਿੰਦੂ ਮੁਲਤਾਨੀ, ਕੁਲਜੀਤ ਸਿੰਘ ਬਿੱਟੂ, ਲਖਵਿੰਦਰ ਸਿੰਘ ਸੇਠੀ, ਅਵਤਾਰ ਸਿੰਘ, ਪਰਵਿੰਦਰ ਸਿੰਘ ਬੰਟੀ, ਸਰਪੰਚ ਸਤਪਾਲ ਸਿੰਘ ਸੱਤੀ, ਅਮਰੀਕ ਸਿੰਘ ਆਡ਼੍ਹਤੀ, ਰਵਿੰਦਰ ਸਿੰਘ, ਰਣਜੀਤ ਸਿੰਘ, ਬਾਬਾ ਲੱਡੂ, ਜਗਰੂਪ ਸਿੰਘ ਰੂਬੀ, ਕਰਨੈਲ ਸਿੰਘ, ਲਖਵੀਰ ਤਿੱਲਾ, ਲਵਲੀ, ਮਨਦੀਪ, ਮੰਨੂੰ ਲੱਖਾ, ਤਰਸੇਮ ਸਿੰਘ, ਗੁਰਮੀਤ ਸਿੰਘ, ਸਰਦਾਰ ਸਿੰਘ, ਸੇਵਾ ਸਿੰਘ, ਮਹਿੰਦਰ ਸਿੰਘ, ਬਲਵੀਰ ਸਿੰਘ, ਲਖਵਿੰਦਰ ਸਿੰਘ, ਨਾਨਕਵੀਰ ਸਿੰਘ, ਇਕਬਾਲ ਸਿੰਘ, ਬਲਵਿੰਦਰ ਸਿੰਘ, ਮਨਦੀਪ ਨੰਗਲੀ, ਪਰਮਜੀਤ ਸਿੰਘ, ਨਬੀ ਫਰਾਂਸ, ਪਰਮਜੀਤ ਸਿੰਘ ਸੇਖੋਂ, ਸੈਲੀ ਮੁਲਤਾਨੀ, ਅਮਿਤ ਖੋਸਲਾ, ਜੋਗਾ, ਮਨੀ, ਬਲਕਾਰ ਸਿੰਘ, ਜਸਵੰਤ ਸਿੰਘ ਅੰਬੀ, ਅਮਰਜੀਤ ਸਿੰਘ ਸੈਂਟੀ ਆਦਿ ਮੌਜੂਦ ਸਨ।

Related News