ਸ਼ੂਗਰ ਮਿੱਲ ਵਿਖੇ ਕਿਸਾਨ-ਗੰਨਾ ਗੋਸ਼ਟੀ ਕਰਵਾਈ

03/26/2019 4:46:41 AM

ਹੁਸ਼ਿਆਰਪੁਰ (ਝਾਵਰ)-ਏ.ਬੀ. ਸ਼ੂਗਰ ਮਿੱਲ ਰੰਧਾਵਾ ਦਸੂਹਾ ਵੱਲੋਂ ਅੱਜ ਪ੍ਰੈਜ਼ੀਡੈਂਟ ਹੋਟਲ ਦਸੂਹਾ ਵਿਖ ੇ ਗੰਨਾ ਕਿਸਾਨ ਗੋਸ਼ਟੀ ਕਰਵਾਈ ਗਈ। ਇਸ ਗੋਸ਼ਟੀ ’ਚ ਸ਼ੂਗਰ ਮਿੱਲ ਦਸੂਹਾ ਦੇ ਅਧਿਕਾਰੀਆਂ ਤੋਂ ਇਲਾਵਾ ਪੀ.ਏ.ਯੂ . ਗੰਨਾ ਖੋਜ ਕੇਂਦਰ ਫਿਰੋਜ਼ਪੁਰ ਦੇ ਅਧਿਕਾਰੀ ਤੇ ਇਲਾਕੇ ਦੇ ਕਿਸਾਨ ਹਾਜ਼ਰ ਹੋਏ। ਇਸ ਮੌਕੇ ਡਾ. ਗੁਲਜ਼ਾਰ ਸਿੰਘ ਨੇ ਕਿਹਾ ਕਿ ਉਤਰ ਪ੍ਰਦੇਸ਼ ’ਚ ਸੀ.ਓ. 238 ਕਿਸਮ ਗੰਨਾ ਨੂੰ ਰੈੱਡ ਰਾਡ ਦਾ ਰੋਗ ਲੱਗ ਚੁੱਕਾ ਹੈ, ਇਸ ਲਈ ਇਸ ਕਿਸਮ ਦੇ ਗੰਨੇ ਨੂੰ ਬਦਲਣਾ ਪਵੇਗਾ। ਇਸ ਤੋਂ ਇਲਾਵਾ ਮਿੱਲ ਤੇ ਯੂਨੀਵਰਸਿਟੀ ਵੱਲੋਂ ਦਿੱਤੇ ਗਏ ਸੁਝਾਅ ਅਨੁਸਾਰ ਹੀ ਗੰਨੇ ਦੀ ਬਿਜਾਈ ਕੀਤੀ ਜਾਵੇ। ਮਿੱਲ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਬੀ. ਐੱਸ. ਗਰੇਵਾਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਅਰਲੀ ਵਰਾਇਟੀ ਗੰਨੇ ਦਾ ਬੀਜ਼ ਹੀ ਬੀਜਣ ਤਾਂ ਕਿ ਮਿੱਲਾਂ ਸਮੇਂ ਅਨੁਸਾਰ ਚੱਲ ਸਕਣ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਬੀਜ਼, ਦਵਾਈ ਤੇ ਔਜਾਰ ਵੀ ਦਿੱਤੇ ਜਾਂਦੇ ਹਨ। ਇਸ ਮੌਕੇ ਕਿਸਾਨ ਬਲਜਿੰਦਰ ਸਿੰਘ, ਕਿਸਾਨ ਜੰਗਵੀਰ ਨੇ ਕਿਹਾ ਕਿ ਗੰਨਾ ਮਿੱਲਾਂ ਸਮੇਂ ’ਤੇ ਚਲਾਈਆਂ ਜਾਣ। ਉਨ੍ਹਾਂ ਪੰਜਾਬ ਸਰਕਾਰ ਤੋਂ ਅਪੀਲ ਕੀਤੀ ਕਿ ਜੋ 25 ਰੁਪਏ ਪ੍ਰਤੀ ਕੁਇੰਟਲ ਸਰਕਾਰ ਵੱਲੋਂ ਕਿਸਾਨਾਂ ਨੂੰ ਗੰਨੇ ਦੀ ਸਪਲਾਈ ’ਤੇ ਦੇਣੇ ਹਨ, ਇਹ ਪੈਸੇ ਕਿਸਾਨਾਂ ਦੇ ਖਾਤੇ ’ਚ ਤੁਰੰਤ ਪਾਏ ਜਾਣ। ਇਸ ਮੌਕੇ ਮਿੱਲ ਦੇ ਸੀਨੀਅਰ ਮੈਨੇਜਰ ਠਾਕੁਰ ਦੇਸ ਰਾਜ ਸਿੰਘ, ਵਾਈਸ ਪ੍ਰੈਜ਼ੀਡੈਂਟ ਕੇਨ ਵੀ. ਪੀ. ਸਿੰਘ, ਡੀ.ਜੀ.ਐੱਮ. ਪੰਕਜ ਕੁਮਾਰ, ਡੀ.ਜੀ.ਐੱਮ. ਰਸ਼ਪਾਲ ਸਿੰਘ, ਮੈਨੇਜਰ ਅਕਾਊਂਟ ਵਿਸ਼ਾਲ ਵਾਲੀਆ, ਬਲਵਿੰਦਰ ਸਿੰਘ, ਪਰਮਜੀਤ ਸਿੰਘ ਏ.ਸੀ.ਐੱਮ., ਸੰਜੀਵ ਪਾਲ ਚੀਮਾ, ਮਨਜੀਤ ਸਿੰਘ, ਸਤਨਾਮ ਸਿੰਘ, ਰਣਜੀਤ ਸਿੰਘ, ਗੁਲਜਿੰਦਰ ਪਾਲ ਸਿੰਘ ਪੰਡਿਤ, ਇਕਬਾਲ ਸਿੰਘ, ਰੋਹਿਤ ਕਮਲ, ਅਵਤਾਰ ਸਿੰਘ ਤਾਰੀ, ਭੂਪਿੰਦਰ ਸਿੰਘ ਚੀਮਾ ਆਦਿ ਹਾਜ਼ਰ ਸਨ।