ਸਤਿਗੁਰੂ ਰਵਿਦਾਸ ਮਹਾਰਾਜ ਦੇ ਜਨਮ ਅਸਥਾਨ ਦੇ ਦਰਸ਼ਨ-ਦੀਦਾਰੇ ਕਰਨ ਲਈ ਸੰਗਤਾਂ ਰਵਾਨਾ

03/26/2019 4:46:33 AM

ਹੁਸ਼ਿਆਰਪੁਰ (ਮੁੱਗੋਵਾਲ)-ਸਤਿਗੁਰੂ ਰਵਿਦਾਸ ਮਹਾਰਾਜ ਦੇ ਜਨਮ ਅਸਥਾਨ ਕਾਸ਼ੀ (ਬਨਾਰਸ) ਦੇ ਦਰਸ਼ਨ-ਦੀਦਾਰੇ ਕਰਨ ਲਈ 11ਵੀਂ ਮੁਫਤ ਯਾਤਰਾ ਮੁੱਖ ਸੇਵਾਦਾਰ ਮੇਜਰ ਸਿੰਘ ਅਤੇ ਉਨ੍ਹਾਂ ਦੀ ਧਰਮਪਤਨੀ ਤ੍ਰਿਪਤ ਕੌਰ ਦੀ ਅਗਵਾਈ ਵਿਚ ਗੁਰੂ ਰਵਿਦਾਸ ਸਭਾ ਦਾਦੂਵਾਲ ਦੇ ਸਹਿਯੋਗ ਨਾਲ ਅਰਦਾਸ ਕਰਨ ਉਪਰੰਤ ਰਵਾਨਾ ਹੋਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੇਜਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਦਰਬਾਰ ਤੋਂ ਸੁੱਖ, ਸ਼ਾਂਤੀ, ਤੰਦਰੁਸਤੀ ਅਤੇ ਸੱਚ ਦੇ ਗਿਆਨ ਦੀ ਪ੍ਰਾਪਤੀ ਹੋਈ ਹੈ, ਇਸ ਆਸਥਾ ਨੂੰ ਜਾਰੀ ਰੱਖਦਿਆਂ ਉਹ ਪਿਛਲੇ 11 ਸਾਲਾਂ ਤੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਅਸਥਾਨ ਦੀ ਸੰਗਤਾਂ ਨੂੰ ਮੁਫਤ ਤੀਰਥ ਯਾਤਰਾ ਕਰਵਾਉਂਦੇ ਹਨ। ਇਸ ਮੌਕੇ ਲਵਪ੍ਰੀਤ ਸਿੰਘ ਬੈਂਸ, ਰਾਜਵਿੰਦਰ ਕੌਰ ਬੈਂਸ, ਗਿਆਨ ਸਿੰਘ ਬੈਂਸ, ਗਾਇਕਾ ਨੀਲਮ ਠੱਕਰਵਾਲ, ਮਿੰਦਰ ਸਿੰਘ ਯੂ. ਕੇ., ਗੁਰਦੀਪ ਕੌਰ, ਰਘਵੀਰ ਸਿੰਘ ਯੂ. ਕੇ., ਤਰਸੇਮ ਕੌਰ ਰਾਏ ਯੂ. ਕੇ., ਜਸਵੀਰ ਸਿੰਘ ਨੰਬਰਦਾਰ, ਤਰਸੇਮ ਲਾਲ ਬੰਗਾ, ਦਿਲਬਾਗ ਸਿੰਘ, ਜੀਤ ਰਾਮ, ਸੁਖਵਿੰਦਰ ਸਿੰਘ, ਸਰਪੰਚ ਜੁਗਿੰਦਰ ਸਿੰਘ ਗੋਂਦਪੁਰ, ਮੁਨੀਸ਼ ਕੁਮਾਰ ਸਰਪੰਚ ਦਾਦੂਵਾਲ, ਚਰਨਜੀਤ ਕੁਮਾਰ ਚੰਨਾ ਸਮੇਤ ਇਲਾਕੇ ਵਿਚੋਂ ਵੱਡੀ ਗਿਣਤੀ ’ਚ ਸੰਗਤ ਕਾਸ਼ੀ ਲਈ ਰਵਾਨਾ ਹੋਈ।