ਬੈਲ ਗੱਡੀਆਂ ਦੀਆਂ ਦੌਡ਼ਾਂ ਕਰਵਾਈਆਂ

03/26/2019 4:46:23 AM

ਹੁਸ਼ਿਆਰਪੁਰ (ਬਹਾਦਰ ਖਾਨ)-ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਨਜ਼ਦੀਕੀ ਪਿੰਡ ਢਾਡਾ ਕਲਾਂ ਵਿਖੇ ਗੁਲਜ਼ਾਰਾ ਸਿੰਘ ਨੰਬਰਦਾਰ ਨੂੰ ਸਮਰਪਿਤ ਹੈਪੀ ਮਾਨ ਦੀ ਅਗਵਾਈ ਵਿਚ ਬੈਲ ਗੱਡੀਆਂ ਦੀਆਂ ਦੌਡ਼ਾਂ ਕਰਵਾਈਆਂ ਗਈਆਂ, ਜਿਸ ਵਿਚ ਪਾਲਾ ਲੰਗੇਰੀ ਦੀ ਗੱਡੀ ਪਹਿਲੇ ਨੰਬਰ ’ਤੇ ਰਹੀ। ਪ੍ਰਬੰਧਕਾਂ ਵੱਲੋਂ ਜੇਤੂ ਗੱਡੀਆਂ ਦੇ ਮਾਲਕਾਂ ਨੂੰ ਨਕਦ ਇਨਾਮ ਅਤੇ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਨੰਬਰਦਾਰ ਅਵਤਾਰ ਸਿੰਘ ਸਾਬਕਾ ਸਰਪੰਚ, ਸਰਪੰਚ ਜਸਵੀਰ ਕੌਰ, ਜੋਗਾ ਸਿੰਘ ਬੰਗਾ, ਮਾ. ਮੋਹਣ ਸਿੰਘ, ਕਸ਼ਮੀਰ ਸਿੰਘ ਸੋਢੀ ਨੰਬਰਦਾਰ ਬੁਗਰਾ, ਚਰਨਜੀਤ ਸਿੰਘ ਮਾਨ ਬੁਗਰਾ, ਸੰਤ ਨਗਿੰਦਰ ਨਾਥ, ਮਹਿੰਦਰ ਸਿੰਘ, ਹਰਜਾਪ ਸਿੰਘ, ਸੰਤੋਖ ਸਿੰਘ, ਅਮਰਜੀਤ ਝੱਜ ਸਾਬਕਾ ਸਰਪੰਚ, ਹਰਪਾਲ ਸਿੰਘ, ਫਕੀਰ ਸਿੰਘ, ਸੰਤੋਖ ਸਿੰਘ, ਕ੍ਰਿਸ਼ਨ ਕੁਮਾਰ ਪ੍ਰਧਾਨ, ਜਸਕਮਲ ਸਿੰਘ ਨੰਬਰਦਾਰ ਆਦਿ ਹਾਜ਼ਰ ਸਨ।