ਗਡ਼੍ਹਦੀਵਾਲਾ ’ਚ 7 ਰੋਜ਼ਾ ਯੋਗ ਕੈਂਪ ਲਾਇਆ

03/23/2019 4:19:34 AM

ਹੁਸ਼ਿਆਰਪੁਰ (ਜਤਿੰਦਰ)-ਮਹਿਲਾ ਮੰਡਲ ਕੀਰਤਨ ਘਰ ਨਜ਼ਦੀਕ ਕਮੇਟੀ ਘਰ ਗਡ਼੍ਹਦੀਵਾਲਾ ਵਿਖੇ ਯੋਗ ਸ਼ਿਕਸ਼ਕ ਦਵਿੰਦਰ ਗੌਤਮ ਟੀਟੂ ਦੀ ਅਗਵਾਈ ਵਿਚ 7 ਰੋਜ਼ਾ ਯੋਗ ਕੈਂਪ ਲਾਇਆ ਗਿਆ। ਜਿਸ ਵਿਚ ਲੋਕਾਂ ਨੂੰ ਵੱਖ-ਵੱਖ ਯੋਗ ਆਸਣ ਅਤੇ ਯੋਗ ਕਿਰਿਆਵਾਂ ਸਿਖਾਈਆਂ ਗਈਆ। ਇਸ ਮੌਕੇ ਦਵਿੰਦਰ ਗੌਤਮ ਨੇ ਕਿਹਾ ਕਿ ਯੋਗ ਦਾ ਸਾਡੇ ਜੀਵਨ ਵਿਚ ਬਹੁਤ ਮਹੱਤਵ ਹੈ। ਯੋਗ ਕਰਨ ਨਾਲ ਜਿਥੇ ਅਸੀਂ ਅਨੇਕਾਂ ਬੀਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹਾਂ, ਉਥੇ ਇਸ ਨਾਲ ਵਿਅਕਤੀ ਮਾਨਸਿਕ ਤੌਰ ’ਤੇ ਵੀ ਮਜ਼ਬੂਤ ਹੁੰਦਾ ਹੈ। ਕੈਂਪ ਦੌਰਾਨ ਪਤਜੰਲੀ ਯੋਗ ਪੀਠ ਪੰਜਾਬ ਦੇ ਪ੍ਰਭਾਰੀ ਲਖਵਿੰਦਰ ਸਿੰਘ ਵਿਸ਼ੇਸ਼ ਤੌਰ ’ਤੇ ਪੁੱਜੇ ਅਤੇ ਉਨ੍ਹਾਂ ਵੱਲੋਂ ਦਵਿੰਦਰ ਗੌਤਮ ਨੂੰ ਸਰਟੀਫਿਕੇਟ ਭੇਟ ਕਰਕੇ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ। ਇਸ ਮੌਕੇ ਮੈਨੇਜਰ ਏ. ਕੇ. ਜੋਸ਼ੀ, ਮਲਕੀਅਤ ਸਿੰਘ, ਕੁਲਦੀਪ ਸਿੰਘ, ਗੋਲੂ, ਦੀਪਕ ਕੁਮਾਰ, ਸੀਤਾ ਰਾਣੀ, ਪੰਕਜ ਤ੍ਰਿਵੇਦੀ ਆਦਿ ਵੀ ਹਾਜ਼ਰ ਸਨ।

Related News